
ਚੋਹਲਾ ਸਾਹਿਬ ਦੇ ਆੜ੍ਹਤੀਆਂ ਵੱਲੋਂ ਕਿਸਾਨ-ਮਜਦੂਰ ਸਘੰਰਸ਼ ਕਮੇਟੀ ਦਾ ਕੀਤਾ ਸਮਰਥਨ
Thu 17 Sep, 2020 0
ਚੋਹਲਾ ਸਾਹਿਬ 17 ਸਤੰਬਰ (ਰਾਕੇਸ਼ ਬਾਵਾ/ਪਰਮਿੰਦਰ ਚੋਹਲਾ)
ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ-ਮਜਦੂਰ ਵਿਰੋਧੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਪੂਰੇ ਪੰਜਾਬ ਵਿੱਚ ਵੱਖ ਵੱਖ ਸਘੰਰਸ਼ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਧਰਨੇ ਦਿੱਤੇ ਜਾ ਰਹੇ ਹਨ ਜਿਸ ਸਬੰਧੀ ਅੱਜ ਚੋਹਲਾ ਸਾਹਿਬ ਦੀ ਆੜ੍ਹੀਆ ਐਸੀਸੀਏਸ਼ਨ ਜਿਨਾਂ ਵਿੱਚ ਜਥੇ:ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ,ਕੈਪਟਨ ਮਲੂਕ ਸਿੰਘ,ਮਾਸਟਰ ਦਲਬੀਰ ਸਿੰਘ ,ਮਾਸਟਰ ਗੁਰਨਾਮ ਸਿੰਘ,ਸਵਿੰਦਰ ਸਿੰਘ ਕਾਕਾ,ਜ਼ੋਗਿੰਦਰ ਸਿੰਘ,ਅਸੋ਼ਕ ਕੁਮਾਰ ਕੁੱਕੂ ਸ਼ਾਹ,ਮੁਨੀਮ ਸੁਰਜੀਤ ਸਿੰਘ,ਸੁਰਜੀਤ ਸਿੰਘ ਕਰਮੂੰਵਾਲਾ,ਸੁਰਿੰਦਰਪਾਲ ਚਾਵਲਾ,ਇੰਦਰਜੀਤ ਸਿੰਘ ਸੋਨੀ,ਕਾਲੀਦਾਸ ਮੁਨੀਮ,ਹਰਜਿੰਦਰ ਸਿੰਘ ਜਿੰਦਾ ਆੜ੍ਹਤੀਆ,ਸੁਖਦੇਵ ਸਿੰਘ,ਸਤਨਾਮ ਸਿੰਘ,ਇਕਬਾਲ ਸਿੰਘ ਰਾਣੀਵਲਾਹ,ਅਮਿਤ ਕੁਮਾਰ,ਅਰਨੇਜਾ,ਸਾਧੂ ਸਿੰਘ ਆਦਿ ਨੇ ਕਿਸਾਨ-ਮਜਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਦਿੱਤੇ ਜਾ ਰਹੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਧਰਨਿਆਂ ਦਾ ਸਮਰਥਨ ਕੀਤਾ।ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮਿਲੀਭੁਗਤ ਹੋਕੇ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਦਾ ਖੂਨ ਚੂਸ ਰਹੀ ਹੈ ਅਤੇ ਕਿਸਾਨ-ਮਜਦੂਰ ਵਿਰੋਧੀ ਆਰਡੀਨੈਂਸ ਬਿੱਲ ਪਾਸ ਕਰਕੇ ਪੰਜਾਬ ਵਾਸੀਆਂ ਦਾ ਜਿਓਣਾ ਮੁਹਾਲ ਕਰ ਰਹੀ ਹੈ।ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਮੰਡੀ ਬੋਰਡ ਅਤੇ ਬਿਜਲੀ ਬੋਰਡ ਭੰਗ ਕਰਕੇ ਸਾਰੀਆਂ ਪਾਵਰਾਂ ਅਮੀਰ ਘਰਾਣਿਆਂ ਦੇ ਹੱਥ ਦੇਣਾ ਚਾਹੰੁਦੀ ਹੈ ਜਿਸ ਨਾਲ ਅਮੀਰ ਲੋਕ ਆਪਣੀ ਮਨ ਮਰਜੀ ਦੇ ਰੇਟ ਲਗਾਕੇ ਗਰੀਬ-ਮਜਦੂਰ ਵਰਗ ਅਤੇ ਕਿਸਾਨਾਂ ਦੀ ਲੁੱਟ ਕਰਨਗੇ।ਉਹਨਾਂ ਕਿਹਾ ਕਿ ਅਰਡੀਨੈਂਸ ਰੱਦ ਕਰਵਾਉਣ ਲਈ ਕਿਸਾਨ-ਮਜਦੂਰ ਸਘੰਰਸ਼ ਕਮੇਟੀ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦਾ ਉਹ ਸਮਰਥਨ ਕਰਦੇ ਹਨ ਅਤੇ ਜਿੰਨਾਂ ਚਿਰ ਕੇਂਦਰ ਅਤੇ ਪੰਜਾਬ ਸਰਕਾਰ ਇਹ ਅਰਡੀਨੈਸ ਰੱਦ ਨਹੀਂ ਕਰਦੇ ਉਹਨਾਂ ਸਮਾਂ ਇਹ ਸੰਘਰਸ਼ ਚਾਲੂ ਰਹੇਗਾ।
Comments (0)
Facebook Comments (0)