ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਲਾਕ ਪੱਧਰੀ ਧਰਨੇ ਸ਼ੁਰੂ।

ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਬਲਾਕ ਪੱਧਰੀ ਧਰਨੇ ਸ਼ੁਰੂ।

ਚੋਹਲਾ ਸਾਹਿਬ 14 ਸਤੰਬਰ (ਰਾਕੇਸ਼ ਬਾਵਾ / ਪਰਮਿੰਦਰ ਚੋਹਲਾ)
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਬਲਾਕ ਪ੍ਰਧਾਨ  ਜਤਿੰਦਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੂਨੀਅਨ ਦੇ ਸੱਦੇ ਤੇ ਬਲਾਕ ਪੱਧਰੀ ਧਰਨੇ ਜ਼ੋ 1 ਸਤੰਬਰ ਤੋਂ 30 ਸਤੰਬਰ ਤੱਕ ਦਿੱਤੇ ਜਾਣੇ ਹਨ ਜਿਸ ਤਹਿਤ ਬਲਾਕ ਚੋਹਲਾ ਸਾਹਿਬ ਵਿਖੇ ਧਰਨਾ 23 ਸਤੰਬਰ ਦਿਨ ਬੁੱਧਵਾਰ ਨੂੰ ਬੀ.ਡੀ.ਪੀ.ਓ.ਦਫ਼ਤਰ ਚੋਹਲਾ ਸਾਹਿਬ ਵਿਖੇ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਇਸ ਧਰਨੇ ਦੌਰਾਨ ਸਾਡੀ ਯੂਨੀਅਨ ਵੱਲੋਂ ਬੀ.ਡੀ.ਪੀ.ਓ.ਚੋਹਲਾ ਸਾਹਿਬ ਅਤੇ ਕੈਬਨਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਦੇ ਨਾਮ ਮੰਗ ਪੱਤਰਬ ਭੇਜੇ ਜਾਣਗੇ।ਜੇਕਰ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਯੂਨੀਅਨ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਸਰਕਲ ਪ੍ਰਧਾਨ ਲਖਵਿੰਦਰ ਕੌਰ ਗੰਡੀਵਿੰਡ,ਰਜਵੰਤ ਕੌਰ ਚੋਹਲਾ ਸਾਹਿਬ,ਰਾਜਬੀਰ ਕੌਰ ਜਾਮਾਰਾਏ ਅਤੇ ਦਵਿੰਦਰ ਕੌਰ ਛਾਪੜੀ ਸਾਹਿਬ ਆਦਿ ਹਾਜ਼ਰ ਸਨ।