ਬਲਾਕ ਚੋਹਲਾ ਸਾਹਿਬ ਦੇ ਵਿਦਿੱਅਕ ਮੁਕਾਬਲੇ ਸਫ਼ਲਤਾ ਪੂਰਵਕ ਸਮਾਪਤ

ਬਲਾਕ ਚੋਹਲਾ ਸਾਹਿਬ ਦੇ ਵਿਦਿੱਅਕ ਮੁਕਾਬਲੇ ਸਫ਼ਲਤਾ ਪੂਰਵਕ ਸਮਾਪਤ

ਚੋਹਲਾ ਸਾਹਿਬ 26 ਨਵੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬੀ ਬੋਲੀ ਨੂੰ ਪ੍ਰਿਫੁਲਤ ਕਰਨ ਲਈ ਸਮੂਹ ਸਰਕਾਰੀ ਸਕੂਲਾਂ ਵਿਚ ਵਿਦਿਅਕ ਅਤੇ ਸਹਿ- ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸੇ ਲੜੀ ਨੂੰ ਅਗੇ ਵਦਾਉਂਦਿਆਂ ਬਲਾਕ ਚੋਹਲਾ ਸਾਹਿਬ ਦੇ ਸਮੂਹ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਦਿਅਕ ਅਤੇ ਸਹਿ- ਵਿੱਦਿਅਕ ਮੁਕਾਬਲੇ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ (ਲੜਕੇ) ਵਿਖੇ ਕਰਵਾਏ ਗਏ। ਵਿਦਿਅਕ ਅਤੇ ਸਹਿ- ਵਿੱਦਿਅਕ ਮੁਕਾਬਲੇ ਵਿਚ ਕਵਿਤਾ ਗਾਇਨ ਵਿਚ ਮਨਪ੍ਰੀਤ ਕੌਰ ਸ.ਅ.ਸ. ਫ਼ਤਹਿਆਬਾਦ ਸੁੰਦਰ ਲਿਖਾਈ, ਭਾਸ਼ਨ ਮੁਕਾਬਲੇ ਵਿਚ ਅਮਨਪ੍ਰੀਤ ਕੌਰ ਸ.ਅ.ਸ ਬੁਰਜ਼ ਦੇਵਾ ਸਿੰਘ, ਕਹਾਣੀ ਸੁਣਾਉਣ ਵਿਚ ਦਿਲਪ੍ਰੀਤ ਕੌਰ ਸਰਹਾਲੀ (ਕੁੜੀਆਂ), ਪੰਜਾਬੀ ਪੜਣਾ ਵਿੱਚ ਅਕਵਿੰਦਰ ਕੌਰ ਸ.ਅ.ਸ ਬ੍ਰਹਮਪੁਰ, ਚਿੱਤਰਕਲਾ ਵਿਚ ਅਨਸ਼ਦੀਪ ਸਿੰਘ ਸਰਹਾਲੀ ਕਲਾਂ, ਆਮ ਗਿਆਨ ਵਿੱਚ ਅਨਮੋਲਪ੍ਰੀਤ ਕੌਰ ਸ.ਅ.ਸ ਨਥੂਪੁਰ, ਸੁੰਦਰ ਲਿਖਾਈ (ਜੇਲ ਪੈਨ) ਜੈਸਮੀਨ ਕੌਰ ਸ.ਅ.ਸ ਭੈਲ ਢਾਏ ਵਾਲਾ ਅਤੇ ਸੁੰਦਰ ਲਿਖਾਈ (ਕਲਮ) ਮੁਸਕਾਨ ਕੌਰ ਸ.ਅ.ਸ ਸਰਹਾਲੀ (ਕੰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆ ਦੀ ਖ਼ਾਸ ਗੱਲ ਇਹ ਰਹੀ ਕੇ ਇਸ ਵਿਚ ਅਧਿਆਪਕ ਸੁੰਦਰ ਲਿਖਾਈ (ਜੇਲ ਪੈਨ) ਮੁਕਾਲਬਲੇ ਵੀ ਕਰਵਾਏ ਗਏ, ਜਿਸ ਵਿਚ ਪਹਿਲਾ ਸਥਾਨ ਮੈਡਮ ਪਰਮਜੀਤ ਕੌਰ ਸ.ਅ.ਸ. ਫ਼ਤਹਿਆਬਾਦ ਅਤੇ ਦੂਸਰਾ ਸਥਾਨ ਮੈਡਮ ਅਮਰਜੀਤ ਕੌਰ ਸ.ਅ.ਸ ਭੈਲ ਢਾਏ ਵਾਲਾ ਨੇ ਪ੍ਰਾਪਤ ਕੀਤਾ। ਓਵਰਆਲ ਟਰਾਫ਼ੀ ਕਲੱਸਟਰ ਜਮਰਾਏ ਨੇ ਆਪਣੇ ਨਾਮ ਕੀਤੀ। ਬਲਾਕ ਚੋਹਲਾ ਸਾਹਿਬ ਦੇ ਸਮੂਹ ਸਰਕਾਰੀ ਸਕੂਲਾ ਦੇ ਬੱਚਿਆਂ ਵਿੱਦਿਅਕ ਮੁਕਾਬਲੇ ਸ਼ਾਂਤ ਅਤੇ ਸੁਖਾਵੇਂ ਮਾਹੌਲ ਵਿਚ ਕਰਵਾਏ ਗਏ। ਬਲਾਕ ਸਿੱਖਿਆ ਅਫਸਰ ਚੋਹਲਾ ਸਾਹਿਬ ਸ: ਜਸਵਿੰਦਰ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਵਿਦਿਅਕ ਮੁਕਾਬਲਿਆਂ ਦਾ ਜਾਇਜ਼ਾ ਲਿਆ। ਸ: ਜਸਵਿੰਦਰ ਸਿੰਘ ਜੀ ਨੇ ਭਾਗ ਲੈ ਰਹੇ ਸਮੂਹ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਇਸ ਖ਼ਾਸ ਮੌਕੇ ਤੇ ਵੱਖ ਵੱਖ ਮਾਹਿਰ ਅਧਿਆਪਕਾਂ ਦੇ ਡਿਉਟੀ ਬਤੌਰ ਜੱਜ ਸਹਿਬਾਨ ਲਗਾਈ ਗਈ ਸੀ ਜਿੰਨੇ ਨੇ ਅਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਅਤੇ ਯੋਗ ਬੱਚਿਆਂ ਨੂੰ ਜੇਤੂ ਘੋਸ਼ਿਤ ਕਿਤਾ। ਸ: ਜਸਵਿੰਦਰ ਸਿੰਘ ਜੀ ਨੇ ਇਸ ਖ਼ਾਸ ਮੌਕੇ ਤੇ ਬੋਲਦਿਆ ਕਿਹਾ ਕੇ ਮੁਕਾਲਬਲੇ ਵਿਚ ਭਾਗ ਲੈਣ ਵਾਲਾ ਹਰ ਬੱਚਾ ਹੀ ਜੇਤੂ ਹੈ, ਅਤੇ ਨਾਲ ਹੀ ਓਹਨਾ ਨੇ ਆਸ ਪ੍ਰਗਟਾਈ ਕਿ ਬਲਾਕ ਚੋਹਲਾ ਸਾਹਿਬ ਦੇ ਬੱਚੇ ਜਿਲ੍ਹੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਨਗੇ।