ਗ੍ਰੰਥੀ ਕਹਿੰਦਾ ਜੇ ਪੈਸਿਆਂ ਦਾ ਮੱਥਾ ਨਹੀਂ ਟੇਕਣਾ ਤਾਂ ਗੁਰਦੁਆਰੇ ਨਾਂ ਆਇਆ ਕਰੋ, ਪੜ੍ਹੋ ਖ਼ਬਰ

ਗ੍ਰੰਥੀ ਕਹਿੰਦਾ ਜੇ ਪੈਸਿਆਂ ਦਾ ਮੱਥਾ ਨਹੀਂ ਟੇਕਣਾ ਤਾਂ ਗੁਰਦੁਆਰੇ ਨਾਂ ਆਇਆ ਕਰੋ, ਪੜ੍ਹੋ ਖ਼ਬਰ

ਚੰਡੀਗੜ੍ਹ :

ਗੁਰਦੁਆਰਾ ਸਾਹਿਬ ਵਿਚ ਪੈਸਿਆਂ ਤੋਂ ਬਗੈਰ ਮੱਥਾ ਨਾ ਟੇਕਣ ਦੀ ਵਾਪਰੀ ਮੰਦਭਾਗੀ ਘਟਨਾ ਨਾਲ ਸਿੱਖ ਧਰਮ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਬਗੈਰ ਪੈਸਿਆਂ ਤੋਂ ਨਤਮਸਤਕ ਹੋਣ ਜਾਂ ਲੰਗਰ ਛਕਣ ਲਈ ਆ ਸਕਦਾ ਹੈ ਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿਚ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਦੱਸ ਦਈਏ ਕਿ ਗੁਰੂ ਘਰ ਸਭ ਦੇ ਸਾਂਝੇ ਹੁੰਦੇ ਹਨ, ਇਥੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਵਿਤਕਰੇ ਦੇ ਆ ਜਾ ਸਕਦਾ ਹੈ ਪਰ ਇਥੇ ਇਕ ਮਾਮਲਾ ਅਜਿਹਾ ਸਾਹਮਣੇ ਆਇਆ ਹੈ ਇਕ ਗ੍ਰੰਥੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੀ ਕਹਿਾ ਰਿਹਾ ਹੈ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ। ਗ੍ਰੰਥੀ ਨੇ ਕਿਹਾ ਹੋਰ ਕਿਸੇ ਗੁਰਦੁਆਰੇ 'ਚ ਚਲੇ ਜਾਓ ਸਾਨੂ ਕੋਈ ਲੋੜ ਨੀ ਤੁਹਾਡੀ ਹੈ। ਲੱਗੀ ਜਾਣ ਮੁੰਡੇ ਨਸ਼ਿਆਂ 'ਤੇ ਅਸੀਂ ਮੁੰਡਿਆਂ ਦਾ ਠੇਕਾ ਨੀ ਲਿਆ। ਬਿਜਲੀ ਦੇ ਬਿਲ ਕੌਣ ਭਰੂ, ਸਾਡੇ ਪਿਓ ਦੀ ਜ਼ਮੀਨ ਨੀ ਇਹ ਹੈ। ਗ੍ਰੰਥੀ ਨੇ ਕਿਹਾ ਕਿ ਜਿਹੜਾ ਵੀ ਆਵੇ ਪੈਸਿਆਂ ਦਾ ਮੱਥਾ ਟੇਕੇ। ਸੰਗਤ ਅਤੇ ਗ੍ਰੰਥੀ ਵਿਚਾਲੇ ਗੁਰਦੁਆਰੇ ਆਉਣ ਪਿੱਛੇ ਵੱਡੀ ਬਹਿਸ ਹੋ ਗਈ। ਘਟਨਾ ਦੇ ਸਥਾਨ ਦਾ ਅਦਾਰਾ ਕੋਈ ਪੁਸ਼ਟੀ ਨਹੀਂ ਕਰਦਾ। ਗੁਰੂ ਨਾਨਕ ਦੇਵ ਜੀ ਦਾ ਘਰ ਸਭ ਲਈ ਸਾਂਝਾ ਤੇ ਖੁੱਲ੍ਹਾ ਹੈ, ਇਥੇ ਕਿਸੇ ਜਾਤ, ਧਰਮ, ਦੇ ਵਿਅਕਤੀ ਨੂੰ ਆਉਣ ਤੋਂ ਕੋਈ ਮਨਾਹੀ ਨਹੀਂ ਹੈ। ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਘਟਨਾ ਨੇ ਹਰ ਇਕ ਸਿੱਖ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ। ਉਕਤ ਲੋਕਾਂ ਨੇ ਕਿਹਾ ਕਿ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।