
ਜੀ.ਓ.ਜੀ.ਟੀਮ ਨੇ ਬਲਾਕ ਚੋਹਲਾ ਸਾਹਿਬ ਅਧੀਨ ਦਾਣਾ ਮੰਡੀਆਂ ਦਾ ਕੀਤਾ ਦੌਰਾ
Thu 30 Apr, 2020 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 30 ਅਪ੍ਰੈਲ 2020
ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਜੀ.ਓ.ਜੀ.ਜਿਲ੍ਹਾ ਇੰਚਾਰਜ ਕਰਨਲ ਅਮਰਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜੀ.ਓ.ਜੀ.ਦੇ ਤਹਿਸੀਲ ਇੰਚਾਰਜ ਕੈਪਟਨ ਮੇਵਾ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੀਆਂ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ।ਕੈਪਟਨ ਮੇਵਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਉਹਨਾਂ ਦੀ ਟੀਮ ਵੱਲੋਂ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੀਆਂ ਵੱਖ ਵੱਖ ਦਾਣਾ ਮੰਡੀਆਂ ਚੋਹਲਾ ਸਾਹਿਬ,ਬ੍ਰਹਮਪੁਰ,ਮੋਹਨਪੁਰ,ਠੱਠੀਆਂ ਮਹੰਤਾਂ ਆਦਿ ਦਾਣਾ ਮੰਡੀਆਂ ਦਾ ਦੌਰਾ ਕਰਕੇ ਆੜ੍ਹਤੀਆਂ ਦੇ ਫਸਲ ਤੋਲਣ ਵਾਲੇ ਕੰਡਿਆਂ ਦੇ ਮਾਪ ਨੂੰ ਚੈੱਕ ਕੀਤਾ ਗਿਆ ਹੈ ਅਤੇ ਮੰਡੀਆਂ ਵਿੱਚ ਆੜ੍ਹਤੀਆਂ,ਕਿਸਾਨਾਂ ਅਤੇ ਖਾਸ ਕਰਕੇ ਮਜਦੂਰ ਵਰਗ ਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਡਿਸਟੈਂਸ ਬਣਾਕੇ ਰੱਖਣ,ਹੱਥ ਵਾਰ ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਇਜ਼ਰ ਨਾਲ ਸਾਫ ਕਰਨ ਅਤੇ ਮੂੰਹ ਤੇ ਮਾਸਕ ਪਾਉਣ ਜਾਂ ਕੱਪੜੇ ਨਾਲ ਢੱਕਕੇ ਰੱਖਣ ਦੀਆਂ ਹਦਾਇਤਾਂ ਕੀਤੀਆਂ ਗਈਆਂ।ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਸੁੱਕੀ ਖਾਂਸੀ,ਨਜ਼ਲਾ,ਜੁਕਾਮ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋਵੇ ਤਾਂ ਤੁਰੰਤ ਨੇੜ੍ਹੇ ਦੇ ਸਿਹਤ ਕੇਂਦਰ ਪਹੁੰਚਕੇ ਆਪਣੀ ਜਾਂਚ ਕਰਵਾਉਣ।ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਕੁਝ ਆੜ੍ਹਤੀਆਂ ਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਲਿਫਟਿੰਗ ਘੱਟ ਹੋਣ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।ਇਸ ਸਮੇਂ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ,ਸੂਬੇਦਾਰ ਕਸ਼ਮੀਰ ਸਿੰਘ ਰਾਣੀਵਲਾਹ,ਹੌਲਦਾਰ ਅਮਰੀਕ ਸਿੰਘ ਚੋਹਲਾ ਖੁਰਦ,ਸੂਬੇਦਾਰ ਸੁਖਬੀਰ ਸਿੰਘ ਧੁੰਨ,ਜਗਰਾਜ ਸਿੰਘ,ਸੂਬੇਦਾਰ ਕੁਲਵੰਤ ਸਿੰਘ ਘੜਕਾ,ਨਿਰਵੈਲ ਸਿੰਘ,ਸੂਬੇਦਾਰ ਦਿਲਯੋਧ ਸਿੰਘ,ਜਗਰੂਪ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)