ਅੰਤਰਰਾਸ਼ਟਰੀ ਖੇਡ ਸਟੇਡੀਅਮ ਦੀ ਸਾਂਭ ਸੰਭਾਲ ਕਰਨ `ਤੇ ਦੋ ਪੰਜਾਬ ਪੁਲਿਸ ਮੁਲਾਜ਼ਮ ਸਨਮਾਨਿਤ।

ਅੰਤਰਰਾਸ਼ਟਰੀ ਖੇਡ ਸਟੇਡੀਅਮ ਦੀ ਸਾਂਭ ਸੰਭਾਲ ਕਰਨ `ਤੇ ਦੋ ਪੰਜਾਬ ਪੁਲਿਸ ਮੁਲਾਜ਼ਮ ਸਨਮਾਨਿਤ।

ਚੋਹਲਾ ਸਾਹਿਬ 17 ਅਗਸਤ (ਰਾਕੇਸ਼ ਬਾਵਾ/ਪਰਮਿੰਦਰ ਸਿੰਘ)
ਸਥਾਨਕ ਕਸਬਾ ਚੋਹਲਾ ਸਾਹਿਬ ਵਿਖੇ ਬਣੇ ਅੰਤਰਰਾਸ਼ਟਰੀ ਖੇਡ ਸਟੇਡੀਅਮ ਜਿਸ ਵਿੱਚ ਕਬੱਡੀ ਦੇ ਅੰਤਰਰਾਸ਼ਟਰੀ ਮੁਕਾਬਲੇ ਕਰਵਾਏ ਜਾ ਚੁੱਕੇ ਹਨ ਜਿਸ ਕਾਰਨ ਇਸ ਸਟੇਡੀਅਮ ਦੀ ਪਹਿਚਾਣ ਪੂਰੀ ਦੁਨੀਆਂ ਵਿੱਚ ਬਣ ਚੁੱਕੀ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਟੇਡੀਅਮ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਇਹ ਸਟੇਡੀਅਮ ਦੁਨੀਆਂ ਦੇ ਕੋਨੇ ਕੋਨੇ ਤੱਕ ਮਸ਼ਹੂਰ ਹੈ ਜਿਸ ਵਿੱਚ ਪੂਰੀ ਦੁਨੀਆ ਦੇ ਕਬੱਡੀ ਖਿਡਾਰੀ ਆਪਣੀ ਆਪਣੀ ਕਲਾ ਦੇ ਜੌਹਰ ਦਿਖਾ ਚੁੱਕੇ ਹਨ।ਉਹਨਾਂ ਕਿਹਾ ਇਸ ਖੇਡ ਸਟੇਡੀਅਮ ਦੀ ਸਾਂਭ ਸੰਭਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਜਗਤਾਰ ਸਿੰਘ ਅਤੇ ਹਰਦੇਵ ਸਿੰਘ ਏ.ਐਸ.ਆਈ. ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਧੀਆ ਢੰਗ ਨਾਲ ਕੀਤਾ ਜਾ ਰਹੀ ਹੈ।ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਇਹਨਾਂ ਮੁਲਾਜ਼ਮਾਂ ਵੱਲੋਂ ਬਜ਼ਾਰ ਚੋਹਲਾ ਸਾਹਿਬ ਦੇ ਦੁਕਾਨਦਾਰ,ਦਾਨੀ ਸੱਜਣਾਂ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਖੇਡ ਸਟੇਡੀਅਮ ਵਿੱਚ ਰੰਗ ਰੋਗਨ ਦੇ ਨਾਲ ਨਾਲ ਇਸਦੀ ਰਿਪੇਅਰ ਵੀ ਕਰਵਾਈ ਹੈ।ਉਹਨਾਂ ਕਿਹਾ ਕਿ ਰੰਗ ਕਰਵਾਉਣ ਦੀ ਸੇਵਾ ਜੱਗਾ ਸਿੰਘ ਸਤਿਗੁਰ ਪੇਂਟ ਸਟੋਰ ਨੇੜ੍ਹੇ ਬਾਬਾ ਸ਼ਾਹੂ ਸ਼ਾਹ ਚੋਹਲਾ ਸਾਹਿਬ ਵੱਲੋਂ ਕੀਤੀ ਗਈ ਹੈ ਅਤੇ ਰਿਪੇਅਰ ਦਾ ਕੰਮ ਮਿਸਤਰੀ ਜਰਨੈਲ ਸਿੰਘ ਖਾਰੇ ਵਾਲੇ ਦੇ ਬੇਟੇ ਗੁਰਿੰਦਰ ਸਿੰਘ ਨੇ ਕੀਤਾ ਹੈ।ਇਸ ਸਮੇਂ ਪ੍ਰਧਾਨ ਗੁਰਦੇਵ ਸਿੰਘ,ਦਿਲਬਰ ਸਿੰਘ,ਹਰਭਜਨ ਸਿੰਘ,ਬੱਲੀ ਸਿੰਘ,ਮਹਿਲ ਸਿੰਘ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ੋਨ ਬਾਬਾ ਗੁਰਦਿੱਤ ਸਿੰਘ ਦੇ ਪ੍ਰਧਾਨ ਅਜੀਤ ਸਿੰਘ ਚੰਬਾ,ਬਲਵਿੰਦਰ ਸਿੰਘ,ਨਿਰਵੈਲ ਸਿੰਘ,ਜੱਸਾ ਸਿੰਘ ਆਦਿ ਵੱਲੋਂ ਇਹਨਾਂ ਦੋਵਾਂ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ।