ਅੱਜ ਦੂਸਰੇ ਦਿਨ 2393 ਬੱਚਿਆਂ ਨੂੰ ਪਲਸ ਪੋਲੀਓ ਬੰੂਦਾਂ ਪਿਲਾਈਆਂ ਗਈਆਂ।

ਅੱਜ ਦੂਸਰੇ ਦਿਨ 2393 ਬੱਚਿਆਂ ਨੂੰ ਪਲਸ ਪੋਲੀਓ ਬੰੂਦਾਂ ਪਿਲਾਈਆਂ ਗਈਆਂ।

ਚੋਹਲਾ ਸਾਹਿਬ 11 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ , ਸਿਵਲ ਸਰਜਨ ਡਾਕਟਰ ਗੁਰਪ੍ਰੀਤ ਰਾਏ , ਜ਼ਿਲ੍ਹਾ ਟੀਕਾਕਰਨ ਅਫਸਰ ਡਾ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀਐੱਚਸੀ ਸਰਹਾਲੀ ਅਧੀਨ ਆਉੰਦੇ 53 ਪਿੰਡਾਂ ਵਿੱਚ ਅੱਜ ਦੂਸਰੇ ਦਿਨ ਪਲਸ ਪੋਲੀਓ ਬੰੂਦਾਂ ਪਿਲਾਈਆਂ ਗਈਆਂ ਹਨ।ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੀਐੱਚਸੀ ਸਰਹਾਲੀ ਅਧੀਨ ਆਉੰਦੇ ਪਿੰਡਾ ਵਿੱਚ 12 ਦਸੰਬਰ ਤਕ 0ਤੋੰ 5 ਸਾਲ ਦੇ 10,398 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ ।ਉਹਨਾਂ ਦੱਸਿਆ ਕਿ ਸੀਐੱਚਸੀ ਸਰਹਾਲੀ ਵੱਲੋੰ 0 ਤੋੰ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਉਣ ਲਈ 62 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਦਕਿ ਝੁੱਗੀ- ਝੌੰਪੜੀ , ਭੱਠਿਆਂ ਵਿੱਚ 6 ਮੋਬਾਈਲ ਟੀਮਾਂ ਵੱਲੋੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ । ਇਸ ਮੌਕੇ ਹਰਦੀਪ ਸਿੰਘ ਬੀਈਈ ਨੇ ਦੱਸਿਆ ਕਿ ਅੱਜ ਦੂਸਰੇ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋੰ ਝੁੱਗੀਆਂ,ਭੱਠਿਆਂ ਤੇ ਜਾਕੇ 2393 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਗਈਆਂ ਹਨ ਜਦਕਿ ਕੱਲ ਟੀਮਾਂ ਵੱਲੋੰ ਘਰ ਘਰ ਜਾਕੇ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ ।ਇਸ ਸਮੇਂ ਡਾਕਟਰ ਨਵਦੀਪ ਕੌਰ ਬੁੱਟਰ ਨੇ ਅਪੀਲ ਕੀਤੀ ਕਿ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੰੂਦਾਂ ਜਰੂਰ ਪਿਆਓ ਤਾਂ ਕਿ ਪੋਲੀਓ ਵਰਗੀ ਭਿਆਨਕ ਬਿਮਾਰੀ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ।ਇਸ ਮੌਕੇ ਐੱਲ ਐੱਚ ਵੀ ਸੁਰਿੰਦਰ ਕੌਰ , ਬਲਵਿੰਦਰ ਕੌਰ , ਰਜਵੰਤ ਕੌਰ , ਵਿਸ਼ਾਲ ਕੁਮਾਰ , ਮਨਦੀਪ ਸਿੰਘ , ਡਾਕਟਰ ਵਿਵੇਕ ਸ਼ਰਮਾ ਬਿਹਾਰੀ ਲਾਲ ਅਤੇ ਸੀਐੱਚਸੀ ਸਰਹਾਲੀ ਦਾ ਸਮੂਹ ਸਟਾਫ ਹਾਜ਼ਰ ਸੀ ।