ਸਲੂਨ ਤੇ ਬਿਊਟੀ ਪਾਰਲਰ ਵਾਲਿਆਂ ਨੂੰ ਕੋਵਿਡ-19 ਦੀਆਂ ਹਦਾਇਤਾਂ ਬਾਰੇ ਦਿੱਤੀ ਜਾਣਕਾਰੀ।

ਸਲੂਨ ਤੇ ਬਿਊਟੀ ਪਾਰਲਰ ਵਾਲਿਆਂ ਨੂੰ ਕੋਵਿਡ-19 ਦੀਆਂ ਹਦਾਇਤਾਂ ਬਾਰੇ ਦਿੱਤੀ ਜਾਣਕਾਰੀ।

 ਸਲੂਨ ਤੇ ਬਿਊਟੀ ਪਾਰਲਰ ਵਾਲਿਆਂ ਨੂੰ ਕੋਵਿਡ-19 ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ।  

ਚੋਹਲਾ ਸਾਹਿਬ 29 ਮਈ (ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਤੇ ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਸਲੂਨ ਤੇ ਬਿਊਟੀ ਪਾਰਲਰ ਮਾਲਕਾਂ ਨਾਲ ਕੋਵਿਡ-19 ਸਬੰਧੀ ਹੈਲਥ ਇੰਸਪੈਕਟਰ ਬਿਹਾਰੀ ਲਾਲ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੀਟਿੰਗ ਕੀਤੀ ਗਈ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਸਲੂਨ ਤੇ ਬਿਊਟੀ ਮਾਲਕਾਂ ਨੂੰ ਕੋਵਿਡ 19 ਸਬੰਧੀ ਹਦਾਇਤਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਸਲੂਨ-ਬਿਊਟੀ ਪਾਰਲਰ ਦੇ ਮਾਲਕ, ਕੰਮ ਕਰਨ ਵਾਲੇ ਜਾਂ ਕਿਸੇ ਵੀ ਗਾਹਕ ਨੂੰ ਖਾਂਸੀ,ਨਜ਼ਲਾ ਜਾਂ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਉਹ ਘਰ ਅੰਦਰ ਰਹਿਕੇ ਇਲਾਜ ਕਰਵਾਏਗਾ ਦੁਕਾਨ ਤੇ ਨਹੀਂ ਆਏਗਾ।ਉਹਨਾਂ ਕਿਹਾ ਕਿ ਦੁਕਾਨਾਂ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਹ ਗਾਹਕਾਂ ਦੀ ਭੀੜ ਇੱਕਠੀ ਨਹੀਂ ਹੋਣ ਦੇਣਗੇ ਅਤੇ ਦੁਕਾਨ ਮਾਲਕ,ਕੰਮ ਕਰਨ ਵਾਲੇ ਅਤੇ ਗਾਹਕ ਮੂੰਹ ਤੇ ਮਾਸਕ ਜਰੂਰ ਪਹਿਨਣਗੇ ਅਤੇ ਇਧਰ ਓਧਰ ਨਹੀਂ ਥੁੱਕਣਗੇ ਅਤੇ ਇੱਕ ਮੀਟਰ ਦੀ ਦੂਰੀ ਬਣਾਂਕੇ ਰੱਖਣਗੇ।ਦੁਕਾਨ ਮਾਲਕ ਪੈਸਿਆਂ ਦਾ ਲੈਣ ਦੇਣ ਆਨਲਾਈਨ ਗੂਗਲ ਰਾਹੀਂ ਕਰਨਗੇ ਜੇਕਰ ਪੈਸੇ ਲੈਣੇ ਪੈਣ ਤਾਂ ਹੱਥ ਸਾਬਣ ਜਾਂ ਸੈਨੇਟਾਇਜ਼ਰ ਨਾਲ ਸਾਫ ਕਰਨਗੇ।ਦੁਕਾਨ ਅੰਦਰ ਹਰ ਦੋ ਜਾਂ ਤਿੰਨ ਘੰਟੇ ਵਿੱਚ ਸੋਡੀਅਮ ਹਾਈਪੋਕਲੋਰਾਈਡ ਨਾਲ ਪੋਚਾ ਲਗਾਇਆ ਜਾਵੇ ਅਤੇ ਵਰਤੋਂ ਵਿੱਚ ਆਉਣ ਵਾਲੇ ਔਜਾਰਾਂ ਨੂੰ ਵੀ ਨੀਯਮਿਤ ਸਮੇਂ ਤੇ ਸੈਨੇਟਾਇਜ ਕੀਤਾ ਜਾਵੇ।ਇਸ ਸਮੇਂ ਬਲਾਕ ਐਜੂਕੇਟਰ ਅਫਸਰ ਹਰਦੀਪ ਸਿੰਘ ਸੰਧੂ,ਬਲਰਾਜ ਸਿੰਘ ਗਿੱਲ,ਜ਼ਸਪਿੰਦਰ ਸਿੰਘ ਹਾਂਡਾ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਸਤਨਾਮ ਸਿੰਘ ਮੁੰਡਾ ਪਿੰਡ,ਸੁਖਦੀਪ ਸਿੰਘ ਔਲਖ,ਐਸ.ਆਈ.ਮਨਜੀਤ ਸਿੰਘ ਆਦਿ ਹਾਜ਼ਰ ਸਨ।