ਮਾਨਸਿਕ ਤਣਾਅ ਤੋਂ ਮੁਕਤ ਹੋਣ ਲਈ ‘ਕੁਆਰਨਟੀਨ ਕਲਾਕਾਰ`ਮੁਕਾਬਲਿਆਂ ਦਾ ਆਨਲਾਈਨ ਆਯੋਜਨ

ਮਾਨਸਿਕ ਤਣਾਅ ਤੋਂ ਮੁਕਤ ਹੋਣ ਲਈ  ‘ਕੁਆਰਨਟੀਨ ਕਲਾਕਾਰ`ਮੁਕਾਬਲਿਆਂ ਦਾ ਆਨਲਾਈਨ ਆਯੋਜਨ

ਵਿਦਿਆਰਥੀਆ ਨੇ ਗੀਤ,ਭਾਸ਼ਣ,ਲੋਕ ਨਾਚ,ਅਤੇ ਹੋਰ ਮਨੋਰੰਜਕ ਆਈਟਮਜ ਦੀ ਪੇਸ਼ਕਾਰੀ ਵਿੱਚ ਹਿੱਸਾ ਲਿਆ
ਚੋਹਲਾ ਸਾਹਿਬ 29 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ  ਦੇ ਐਨ. ਐਸ.ਐਸ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਦੀ ਸਥਿਤੀ ਨਾਲ ਨਜਿੱਠਣ ਅਤੇ ਅਤੇ ਇਸ ਮਹਾਮਾਰੀ ਦੋਰਾਨ ਮਾਨਸਿਕ ਤਣਾਅ ਤੋਂ ਮੁਕਤ ਹੋਣ ਲਈ ਪੰਜਾਬ ਦੀ ਨੋਜੁਆਨ ਪੀੜੀ ਲਈ ‘ਕੁਆਰਨਟੀਨ ਕਲਾਕਾਰ`ਮੁਕਾਬਲਿਆਂ ਦਾ ਆਨਲਾਈਨ ਆਯੋਜਨ ਕੀਤਾ ਗਿਆ ।ਜਿਸ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਸਕੂਲਾਂ ,ਕਾਲਜਾਂ ਵਿੱਚ ਪੜ੍ਹਦੇ ਨੋਜੁਆਨ ਪੀੜੀ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਹ ਜਾਣਕਾਰੀ ਕਾਲਜ ਪ੍ਰਿੰਸੀਪਲ  ਡਾ: ਕੁਲਵਿੰਦਰ ਸਿੰਘ ਵੱਲੋਂ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਮੁੱਖੀ ਪ੍ਰੋਫੈਸਰ ਹਿੰਮਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਯੁਵਾ ਪੀੜੀ ਲਈ ‘ਕੁਆਰਨਟੀਨ ਕਲਾਕਰ` ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਯੁਵਾ ਵਰਗ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਵਿੱਚ ਵਿਦਿਆਰਥੀਆ ਨੇ ਗੀਤ,ਭਾਸ਼ਣ,ਲੋਕ ਨਾਚ,ਅਤੇ ਹੋਰ ਮਨੋਰੰਜਕ ਆਈਟਮਜ ਦੀ ਪੇਸ਼ਕਾਰੀ ਵਿੱਚ ਹਿੱਸਾ ਲਿਆ। ਇਸ ਨਾਲ ਵਿਦਿਆਰਥੀਆ ਅੰਦਰ ਲੁਕੀ ਹੋਈ ਪ੍ਰਤਿਭਾ ਉੱਭਰ ਕੇ ਸਾਹਮਣੇ ਆਈ । ਵਿਦਿਆਰਥੀਆ ਨੇ ਮਾਨਸਿਕ ਤਣਾਅ ਤੋ ਮੁਕਤੀ ਲਈ ਅਤੇ ਮਨੋਰੰਜਨ ਲਈ ਵੱਖ ਵੱਖ ਕਲਾ ਪੱਖਾ ਦਾ ਪ੍ਰਦਰਸ਼ਨ ਖੂਬਸੂਰਤ ਢੰਗ ਨਾਲ ਕੀਤਾ। ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਵੱਲੋਂ ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਇਨਾਂ ਮੁਕਾਬਲਿਆ ਵਿੱਚੋਂ ਕੁਆਰਨਟਾਈਨ ਐਂਟਰਟੇਨਰ ਦਾ ਪਹਿਲਾ ਸਥਾਨ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਤੌਂ ਸੁਪਰੀਤ ਕੋਰ ਨੇ,ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਝਾੜ ਸਾਹਿਬ ਤੋਂ ਸਤਵਿੰਦਰ ਕੋਰ ਨੇ, ਤੀਸਰਾ ਸਥਾਨ ਸ਼ਹੀਦ ਇੰਟਰਨੈਸ਼ਨਲ ਪਬਲਿਕ ਸਕੂਲ ਢੋਟੀਆ ਤੋਂ ਹਰਨੀਤ ਕੋਰ ਨੇ ਹਾਸਿਲ ਕੀਤਾ। ਇਸੇ ਤਰਾਂ ਕੁਆਰਨਟਾਈਨ ੳਰੇਟਰ ਮੁਕਾਬਲਿਆਂ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਰਹਾਣਾ ਦੀ ਵਿਦਿਆਰਥਣ ਹਰਪ੍ਰੀਤ ਕੋਰ ਨੇ ਪਹਿਲਾ , ਸ਼ਾਹ ਹਰਬੰਸ ਪਬਲਿਕ ਸਕੂਲ ਰਾਣੀ ਵਲ਼ਾਹ ਤੋਂ ਹਰਿਚਰਨਪ੍ਰੀਤ ਸਿੰਘ,ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨਤਾਰਨ ਤੋਂ ਸੰਦੀਪ ਕੋਰ, ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਤੋਂ ਰਾਜਵੰਤ ਕੋਰ ਨੇ ਦੂਸਰਾ ਸਥਾਨ ਅਤੇ ਐਮ. ਐਸ.ਐਮ ਕਾਨਵੈਂਟ ਸਕੂਲ ਚੋਹਲਾ ਸਾਹਿਬ ਤੋਂ ਕੋਮਲਪ੍ਰੀਤ ਸਿੰਘ , ਮਾਤਾ ਸਾਹਿਬ ਕੋਰ ਗਰਲਜ ਕਾਲਜ ਆਫ ਐਜੂਕੇਸ਼ਨ ਪਟਿਆਲਾ ਤੋਂ ਹਿਮਾਣੀ ਖੇਤਰਪਾਲ ਕੌਰ, ਕੋਟਕਪੁਰਾ ਤੋਂ ਸਰਬਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ‘ਕੁਆਰਨਟਾਈਨ ਮਨਮੋਹਕ ਆਵਾਜ ‘ਮੁਕਾਬਲਿਆਂ ਵਿੱਚ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਤੋਂ ਮਨਦੀਪ ਕੋਰ ਨੇ ਪਹਿਲਾ ਸਥਾਨ , ਮਾਤਾ ਸਾਹਿਬ ਕੋਰ ਗਰਲਜ ਕਾਲਜ ਆਫ ਐਜੁਕੇਸ਼ਨ ਪਟਿਆਲਾ ਤੋਂ ਪਰਵਿੰਦਰ ਕੋਰ ਨੇ ਦੂਸਰਾ ਸਥਾਨ,ਅਤੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਤੋਂ ਸਿਮਰਨਜੀਤ ਕੋਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਕੁਆਰਨਟਾਈਨ ਬੂਸਟਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨਤਾਰਨ ਤੋਂ ਮਹਿਕ ਸਚਦੇਵਾ ਨੇ, ਦੂਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਰਾਟ ਸਕੂਲ ਤਰਨਤਾਰਨ ਤੋਂ ਅਨਮੋਲ ਸਚਦੇਵਾ ਨੇ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਤਣਾਉ ਰਹਿਤ ਵਾਤਾਵਰਨ ਦੀ ਉਸਾਰੀ ਹੋਈ, ਉਥੇ ਉਨਾਂ ਦੀ ਕਲਾਕਾਰੀ ਨੂੰ ਵਿਕਸਿਤ ਹੋਣ ਦਾ ਮੌਕਾ ਵੀ ਪ੍ਰਾਪਤ ਹੋਇਆ। ਕਾਲਜ ਪ੍ਰਿੰਸੀਪਲ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ  ਜੇਤੂ ਸਥਾਨ ਹਾਸਿਲ ਕਰਨ ਵਾਲੇ ਸਾਰੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨੇ ਇਨ੍ਹਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਮੁਖੀਆਂ ਤੇ ਸੰਬੰਧਤ ਇੰਚਾਰਜ ਸਾਹਿਬਾਨ ਦਾ ਧੰਨਵਾਦ ਵੀ ਕੀਤਾ ਜਿਹੜੇ ਕਾਲਜ ਵੱਲੋਂ ਸਮੇ ਸਮੇ ਕਰਵਾਏ ਜਾਂਦੇ ਮੁਕਾਬਲਿਆਂ ਲਈ ਆਪਣੇ ਵਿਦਿਆਰਥੀਆਂ ਨੂੰ ਪੂਰੀ ਤਿਆਰੀ ਕਰਵਾ ਕੇ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹਨ।ਉਨ੍ਹਾ ਨੇ ਦੱਸਿਆ ਕਿ ਲਾਕਡਾਉਨ ਦੀ ਸਥਿਤੀ ਵਿੱਚ ਕਾਲਜ ਵੱਲੋਂ ਸਮੇਂ ਸਮੇ ਵੱਖ ਵੱਖ ਗਤੀਵਿਧੀਆਂ ਰਾਹੀ ਵਿਦਿਆਰਥੀਆ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਕਾਲਜ ਹਮੇਸ਼ਾ ਉਪਰਾਲੇ ਕਰਦਾ ਰਹੇਗਾ ।ਇਸ ਦੇ ਨਾਲ ਉਨ੍ਹਾ ਨੇ ਵਿੱਦਿਆਰਥੀਆ ਨੂੰ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣ ਲਈ ਵੀ ਪ੍ਰੇਰਿਆ।