ਕਮਾਂਡਿੰਗ ਅਫ਼ਸਰ ਕਰਨਲ ਪਵਨਦੀਪ ਸਿੰਘ ਬੱਲ ਵਲੋਂ ਖਾਲਸਾ ਕਾਲਜ ਸਰਹਾਲੀ ਦਾ ਦੌਰਾ।

ਕਮਾਂਡਿੰਗ ਅਫ਼ਸਰ ਕਰਨਲ ਪਵਨਦੀਪ ਸਿੰਘ ਬੱਲ ਵਲੋਂ ਖਾਲਸਾ ਕਾਲਜ ਸਰਹਾਲੀ ਦਾ ਦੌਰਾ।

ਚੋਹਲਾ ਸਾਹਿਬ 7 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੀ ਸਥਾਪਨਾ ਸੰਤ ਬਾਬਾ ਤਾਰਾ ਸਿੰਘ ਵਲੋਂ ਸੰਨ 1970 ਵਿੱਚ ਕੀਤੀ ਗਈ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਵਿੱਚ ਵਿਿਦਆਰਥੀਆਂ ਨੂੰ ਸਿਰਫ ਮਿਆਰੀ ਵਿਿਦਆ ਹੀ ਪ੍ਰਦਾਨ ਨਹੀਂ ਕੀਤੀ ਜਾ ਰਹੀ ਸਗੋਂ ਉਹਨਾਂ ਦੀ ਉਚੇਰੀ ਸ਼ਖ਼ਸੀਅਤ ਉਸਾਰੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ: ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਉਪਰਾਲੇ ਤਹਿਤ ਕਾਲਜ ਦੇ ਐਨ।ਸੀ।ਸੀ। ਵਿਭਾਗ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਫਸਟ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਪਵਨਦੀਪ ਸਿੰਘ ਬੱਲ, ਸੈਨਾ ਮੈਡਲ ਨੂੰ ਕਾਲਜ ਵਿਖੇ ਵਿਸ਼ੇਸ਼ ਤੌਰ ਤੇ ਨਿਮੰਤ੍ਰਿਤ ਕੀਤਾ ਗਿਆ ਤਾਂ ਜੋ ਉਹ ਵਿਿਦਆਰਥੀਆਂ ਨੂੰ ਅਨੁਸ਼ਾਸ਼ਨ-ਬੱਧਤਾ ਅਤੇ ਲੋੜੀਂਦੀ ਲੀਡਰਸ਼ਿਪ-ਯੋਗਤਾ ਬਾਰੇ ਆਪਣੇ ਵਿਸ਼ਾਲ ਅਨੁਭਵ ਵਿਚੋਂ ਕੀਮਤੀ ਵਿਚਾਰ ਸਾਂਝੇ ਕਰ ਸਕਣ। ਉਹਨਾਂ ਵਿਿਦਆਰਥੀਆਂ ਨੂੰ ਨਸ਼ਿਆ ਤੋ ਬਚ ਕੇ ਰਹਿਣ, ਆਪਣੀ ਮਿੱਟੀ, ਆਪਣੇ ਸਮਾਜ ਤੇ ਆਪਣੇ ਦੇਸ਼ ਨਾਲ ਜੁੜਣ ਲਈ ਚੰਗੇ ਆਦਰਸ਼ ਨੂੰ ਅਪਣਾਉਣ ਦੀ ਗੱਲ ਸਮਝਾਈ।ਐਨ।ਸੀ।ਸੀ। ਕੈਡਿਟ ਤੋ ਇਲਾਵਾ ਉਹਨਾਂ ਨੇ ਕਾਲਜ ਦੇ ਟੀਚਿੰਗ ਸਟਾਫ਼ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ। ਉਹਨਾਂ ਅਧਿਅਪਕਾਂ ਨੂੰ ਸਲਾਹ ਦਿੱਤੀ ਕਿ ਇਸ ਸਮੇਂ ਪੜਾਈ ਦੇ ਨਾਲ-ਨਾਲ ਵਿਿਦਆਰਥੀਆਂ ਨੂੰ ਹਾਂ-ਪੱਖੀ ਰੁਚੀਆਂ ਤੇ ਸੋਚ ਵੱਲ ਪ੍ਰੋਤਸਾਹਿਤ ਕਰਨਾ ਬਹੁਤ ਜ਼ਰੂਰੀ ਹੈ ਤਾ ਜੋ ਉਹ ਜੀਵਨ ਦੀਆਂ ਵੱਡੀਆਂ ਚਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਦਾ ਆਤਮ-ਵਿਸ਼ਵਾਸ਼ ਪੈਦਾ ਕਰ ਸਕਣ। ਇਸ ਤੋ ਇਲਾਵਾ ਉਹਨਾਂ ਨੇ ਕਾਲਜ ਵਿਖੇ ਨਵੀਂ ਬਣੀ ਫਾਇਰਿੰਗ-ਰੇਂਜ ਦਾ ਵੀ ਮੁਆਇਨਾ ਕੀਤਾ ਅਤੇ ਕਾਲਜ ਦੇ ਐਨ ਸੀ ਸੀ  ਕੈਡਿਟਜ਼ ਵਜੋਂ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਉਹਨਾਂ ਜ਼ੋਰ ਦੇ ਕੇ ਆਖਿਆ ਕਿ ਨਵੇਂ ਬਣ ਰਹੇ ਫੋਜੀਆਂ ਲਈ ਸਮਾਜ ਵਿਚ ਰੋਲਮਾਡਲ ਵਜੋਂ ਵਿਚਰਨਾ ਬਹੁਤ ਜਰੂਰੀ ਹੈ। ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿਿਲਆਂਵਾਲਾ ਵਲੋਂ ਉਹਨਾਂ ਦਾ ਉਚੇਚੇ ਤੌਰ ‘ਤੇ ਕਾਲਜ ਪਹੁੰਚਣ ‘ਤੇ ਧੰਨਵਾਦ ਕੀਤਾ ਗਿਆ।