ਸਮਾਜਸੇਵੀ ਆਗੂ ਮੂਸਾ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਜਾਵੇਗਾ : ਗੁਲਸ਼ਨ ਅਲਗੋਂ

ਸਮਾਜਸੇਵੀ ਆਗੂ ਮੂਸਾ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਜਾਵੇਗਾ : ਗੁਲਸ਼ਨ ਅਲਗੋਂ

ਭਿੱਖੀਵਿੰਡ 19 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਆਲ ਇੰਡੀਆ ਕਾਂਗਰਸ ਕਮੇਟੀ ਪ੍ਰਧਾਨ
ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ
ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਆਦਿ ਹਾਈ ਕਮਾਂਡ
ਨੂੰ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਉਹਨਾਂ ਉਮੀਦਵਾਰਾਂ ਨੂੰ ਹੀ ਟਿਕਟਾਂ ਦੇਣੀਆਂ
ਚਾਹੀਦੀਆਂ ਹਨ, ਜਿਹੜੇ ਉਮੀਦਵਾਰ ਗਰਾਂਊਡ ਲੈਵਲ ‘ਤੇ ਲੋਕਾਂ ਨਾਲ ਜੁੜੇ ਹੋਏ ਹਨ ਤੇ
ਕਾਂਗਰਸ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾ ਸਕਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਨੌਜਵਾਨ ਯੂਥ ਆਗੂਆਂ ਗੁਲਸ਼ਨ ਕੁਮਾਰ ਅਲਗੋਂ, ਸੰਦੀਪ ਸਿੰਘ, ਮਨਦੀਪ ਸਿੰਘ, ਰਿੱਕੀ
ਚੱਢਾ, ਜਗਬੀਰ ਸਿੰਘ ਪੱਧਰੀ, ਗੁਰਜੰਟ ਸਿੰਘ ਕਲਸੀ, ਲਵ ਭਿੱਖੀਵਿੰਡ, ਗੁਰਪ੍ਰੀਤ ਸਿੰਘ,
ਗੁਰਸੇਵਕ ਸਿੰਘ ਬੂੜਚੰਦ ਆਦਿ ਨੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਣ ਲਈ ਕਾਂਗਰਸ ਹਾਈ ਕਮਾਂਡ ਨੂੰ ਬਿਨੈ-ਪੱਤਰ
ਦੇ ਕੇ ਟਿਕਟ ਦੀ ਮੰਗ ਕਰਨ ਵਾਲੇ ਸਟੇਟ ਵਿਕਾਸ ਫੋਰਮ ਪੰਜਾਬ (ਰਜਿ:) ਦੇ ਕਨਵੀਨਰ ਮਦਨ
ਮੋਹਨ ਸਿੰਘ ਮੂਸਾ ਇਕ ਐਸੇ ਇਨਸਾਨ ਹਨ, ਜਿਹਨਾਂ ਦਾ ਪੂਰੇ ਪੰਜਾਬ ਦੇ ਵੱਖ-ਵੱਖ
ਜਿਲ੍ਹਿਆਂ ਵਿਚ ਅਸਰ-ਰਸੂਖ ਹੋਣ ਦੇ ਨਾਲ-ਨਾਲ ਜਿਲ੍ਹਾ ਹੁਸ਼ਿਆਰਪੁਰ ਲੋਕਾਂ ਨਾਲ ਗਰਾਂਊਡ
ਲੈਵਲ ਤੱਕ ਜੁੜੇ ਹੋਏ ਹਨ, ਕਿਉਂਕਿ ਉਹਨਾਂ ਨੇ ਸਮਾਜਸੇਵਕ ਆਗੂ ਵਜੋਂ ਕੰਡੀ ਇਲਾਕੇ ਦੇ
ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੰੁਚਾ ਕੇ ਵੱਖ-ਵੱਖ ਮਸਲਿਆਂ ਨੂੰ ਹੱਲ ਵੀ
ਕਰਵਾਇਆ ਹੈ। ਉਪਰੋਕਤ ਨੌਜਵਾਨਾਂ ਨੇ ਕਾਂਗਰਸ ਹਾਈ ਕਮਾਂਡ ਕੋਲੋਂ ਜੋਰਦਾਰ ਮੰਗ ਕੀਤੀ
ਕਿ ਪੜ੍ਹੇ-ਲਿਖੇ ਤੇ ਅਗਾਂਹਵਧੂ ਸੋਚ ਦੇ ਮਾਲਕ ਸਮਾਜਸੇਵੀ ਮਦਨ ਮੋਹਨ ਸਿੰਘ ਮੂਸਾ ਨੂੰ
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਜਾਵੇ ਤਾਂ ਜੋ ਮਦਨ ਮੋਹਨ ਸਿੰਘ ਮੂਸਾ
ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਵਿਚ ਪੰਜਾਬ ਦੀ ਆਵਾਜ ਨੂੰ ਬੁਲੰਦ ਕਰ ਸਕਣ।