ਐਂਟੀ ਮਲੇਰੀਆ ਵਰਕਸ਼ਾਪ ਮੌਕੇ ਮਲੇਰੀਆ ਬੁਖਾਰ ਦੇ ਲੱਛਣ ਤੇ ਇਲਾਜ ਦੀ ਦਿੱਤੀ ਜਾਣਕਾਰੀ

ਐਂਟੀ ਮਲੇਰੀਆ ਵਰਕਸ਼ਾਪ ਮੌਕੇ ਮਲੇਰੀਆ ਬੁਖਾਰ ਦੇ ਲੱਛਣ ਤੇ ਇਲਾਜ ਦੀ ਦਿੱਤੀ ਜਾਣਕਾਰੀ

ਭਿੱਖੀਵਿੰਡ 12 ਜੂਨ

(ਹਰਜਿੰਦਰ ਸਿੰਘ ਗੋਲ੍ਹਣ)-

ਸਿਵਲ ਸਰਜਨ ਡਾ.ਅਨੂਪ ਕੁਮਾਰ ਤੇਜਿਲ੍ਹਾ ਮਲੇਰੀਆ ਅਫਸਰ ਡਾ.ਸਵਰਨਜੀਤ ਧਵਨ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਕੰਵਰ ਹਰਜੋਤ ਸਿੰਘ ਦੀ ਅਗਵਾਈ ਹੇਠ ਸਿਹਤ ਤੇ ਤੰਦਰੁਸਤ ਕੇਂਦਰ ਭਿੱਖੀਵਿੰਡ ਵਿਖੇ ਐਂਟੀ ਮਲੇਰੀਆ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਐਸ.ਐਮ.ੳ ਡਾ.ਕੰਵਰ ਹਰਜੋਤ ਸਿੰਘ ਨੇ ਲੋਕਾਂ ਨੂੰ ਮਲੇਰੀਆ ਬੁਖਾਰ ਦੇ ਲੱਛਣ ਤੇ ਇਲਾਜਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸਮੌਕੇ ਡਾ.ਸਤਨਾਮ ਸਿੰਘ ਤੇ ਡਾ.ਰਿਪਨਦੀਪ ਕੌਰ,ਐਸ.ਆਈ ਲਖਵਿੰਦਰ ਸਿੰਘ, ਐਸ.ਆਈ ਗੁਰਵਿੰਦਰ ਸਿੰਘ, ਐਸ.ਆਈ ਸਲਵਿੰਦਰ ਸਿੰਘ ਵੱਲੋਂ ਲੋਕਾਂ ਨੂੰ ਮਲੇਰੀਆ ਬੁਖਾਰ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ, ਘਰਾਂ ਦੀਆਂ ਛੱਤਾਂ ‘ਤੇ ਕੰਡਮ ਟਾਇਰ, ਟੁੱਟੇ-ਭੱਜੇ ਬਰਤਨ ਨਸ਼ਟ ਕਰਨਵਾਸਤੇ, ਟੈਂਕੀਆਂ ਨੂੰ ਢੱਕ ਕੇ ਰੱਖਣ ਵਾਸਤੇ, ਨਾਲੀਆਂ ਨੂੰ ਸਾਫ ਰੱਖਣ, ਛੱਪੜਾਂ ਵਿਚਗੰਬੂਜੀਆਂ ਮੱਛੀ ਜਾਂ ਕਾਲਾ ਤੇਲ ਪਾ ਕੇ ਮੱਛਰ ਪੈਦਾ ਹੋਣ ਤੋਂ ਰੋਕਣ ਦੀ ਜਾਣਕਾਰੀਦਿੱਤੀ ਗਈ। ਇਸ ਸਮੇਂ ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਟੀਮਾਂ ਬਣਾ ਕੇ ਘਰਾਂ ਵਿਚਬੁਖਾਰ ਦੇ ਸ਼ੱਕੀ ਮਰੀਜਾਂ ਦੀਆਂ ਲਹੁ-ਸਲਾਈਡਾਂ ਬਣਾਈਆਂ ਗਈਆਂ ਅਤੇ ਮਲੇਰੀਏ ਬੁਖਾਰਬਾਰੇ ਜਾਣਕਾਰੀ ਦਿੱਤੀ ਗਈ। ਮਲੇਰੀਆ ਜਾਗਰੂਕ ਕੈਂਪ ਦੌਰਾਨ ਡਾ.ਜਗਦੀਪ ਸਿੰਘ, ਹਰਮੇਸ਼ਕੁਮਾਰ ਐਸ.ਆਈ, ਗੁਰਲਾਲ ਸਿੰਘ, ਕੰਵਲਜੀਤ ਸਿੰਘ, ਰਘੂਰਾਜਾ, ਸਤਵਿੰਦਰ ਸਿੰਘ, ਗੁਰਮੁਖ
ਸਿੰਘ, ਬਖਤਾਵਰ ਸਿੰਘ, ਹਰਬੀਰ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ,
ਸੁਖਵਿੰਦਰਪਾਲ ਸਿੰਘ, ਗਗਨਦੀਪ ਸਿੰਘ, ਗੁਲਸ਼ਨ ਕੁਮਾਰੀ, ਸੁਖਵਿੰਦਰ ਕੌਰ, ਸ਼ੁਸ਼ਮਾ,
ਜਸਵਿੰਦਰ ਕੌਰ, ਮੇਜਰ ਸਿੰਘ ਆਦਿ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਸਮੇਤ ਸਮੂਹ
ਆਸ਼ਾ ਵਰਕਰ ਹਾਜਰ ਸਨ।