
ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਵਿਚ ਖਲਨ ਪਾਉਣਾ ਜਮਹੂਰੀਅਤ ਦੇ ਉਲਟ ਆਰ.ਐਮ.ਪੀ.ਆਈ
Mon 13 May, 2019 0
ਭਿੱਖੀਵਿੰਡ 13 ਮਈ
(ਹਰਜਿੰਦਰ ਸਿੰਘ ਗੋਲ੍ਹਣ)
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਆਗੂਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਅਰਸਾਲ ਸਿੰਘ ਸੰਧੂ, ਚਮਨ ਲਾਲ ਦਰਾਜਕੇ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਰੱਖੇ ਗਏ ਪ੍ਰੋਗਰਾਮ ਵਿਚ ਵਿਘਨ ਪਾਉਣਾ, ਕਿਸੇ ਦੇ ਮੂੰਹ ‘ਤੇ ਚਪੇੜ ਮਾਰਨਾ, ਕਿਸੇ ਲੀਡਰ ‘ਤੇ ਛਿੱਤਰ ਸੁੱਟਣਾ ਆਦਿ ਕੁਝ ਲੋਕਾਂ ਵੱਲੋਂ ਜਾਣੇ/ਅਣਜਾਣੇ ਵਿਚ ਕੀਤੇ ਜਾ ਰਹੇ ਇਹ ਕੰਮ ਜਮਹੂਰੀ ਕਦਰਾਂ ਕੀਮਤਾਂ ਲਈ ਠੀਕ ਸਿੱਟੇ ਨਹੀਂ ਕੱਢੇਗੀ। ਉਹਨਾਂ ਕਿਹਾ ਕਿ ਸਰਕਾਰਾਂ ਸ਼ਹਿਰੀ ਆਜਾਦੀ ਤੇ ਬੰਦਸ਼ਾ ਲਾਉਣ ਵਾਲੇ ਕਾਲੇ ਕਾਨੂੰਨ ਪਾਸ ਕਰਕੇ ਤੇ ਧਰਨੇ-ਮੁਜਾਹਰੇ ਲਈ ਜਗ੍ਹਾ ਨਿਸ਼ਚਿਤ ਕਰਕੇ ਸੰਘਰਸ਼ਮਈ ਅਧਿਕਾਰਾਂ ਨੂੰ ਕਮਜੋਰ ਕਰਨ ਦੇ ਯਤਨਾਂ ਨੂੰ ਰੁੱਝੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ, ਜਥੇਬੰਦੀ ਜਾਂ ਪਾਰਟੀ ਨੂੰ ਕਿਸੇ ਦੂਜੀ ਪਾਰਟੀ, ਸਰਕਾਰਾਂ ਦੀਆਂ ਨੀਤੀਆਂ ਲੋਕ ਵਿਰੋਧੀ ਲੱਗਦੀਆਂ ਹਨ ਤਾਂ ਗਲਤ ਨੀਤੀਆਂ ਲੋਕਾਂ ‘ਚ ਲੈ ਕੇ ਜਾਵੇ ਅਤੇ ਫੈਸਲਾ ਲੋਕਾਂ ‘ਤੇ ਛੱਡ ਦਿੱਤੇ ਜਾਣ। ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਔਰਤਾਂ ਦੇ ਹੱਕ ਵਿਚ ਨਾ ਹੋ ਕੇ ਕਾਰਪੋਰੇਟ ਜਗਤ ਦੇ ਹਿੱਤਾਂ ਨੂੰ ਪ੍ਰਫੁਲਿਤ ਕਰਨ ਲਈ ਬਣਾਈਆਂ ਜਾਂਦੀਆਂ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਖਲਨ, ਵਿਘਨ ਪਾਉਣ ਵਾਲੀਆਂ ਰਵਾਇਤਾਂ ਚੱਲਦੀ ਰਹੀ ਤਾਂ ਕੂਕਿਆਂ, ਗਦਰੀ ਬਾਬਿਆਂ, ਬੱਬਰ ਅਕਾਲੀਆਂ ਤੇ ਹੋਰ ਆਜਾਦੀ ਘੁਲਾਟੀਆਂ ਦੀ ਕੁਰਬਾਨੀ ਨਾਲ ਲਈ ਆਜਾਦੀ ਸਰਕਾਰਾਂ ਆਪਣੇ ਬਾਹੂਬਲੀਆਂ ਰਾਂਹੀ ਕੇਂਦਰ ‘ਚ ਚੱਲਦੀ ਸਰਕਾਰ ਵਾਂਗ ਖੌਹ ਲੈਣਗੇ। ਉਹਨਾਂ ਨੇ ਲੋਕਾਂ ਨੂੰ ਕਿਸੇ ਵੀ ਪਾਰਟੀ ਵਿਚ ਵਿਘਨ ਨਾ ਪਾਉਣ ਦੀ ਅਪੀਲ ਕੀਤੀ।
Comments (0)
Facebook Comments (0)