
ਪਿੰਡਾਂ ਦੀਆਂ ਧੜੇਬੰਦੀਆਂ ਨੇ ਪੇਂਡੂ ਭਾਈਚਾਰੇ ਦਾ ਬੇਹੱਦ ਨੁਕਸਾਨ ਕੀਤਾ: , ਸਤਨਾਮ ਸਿੰਘ ਚੋਹਲਾ
Sun 13 Oct, 2024 0
ਚੋਹਲਾ ਸਾਹਿਬ 13 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) ਪਿੰਡ ਚੋਹਲਾ ਸਾਹਿਬ ਵਾਸੀਆਂ ਨੂੰ ਬੁਨਿਆਦੀ ਨੀਤੀਆਂ ਪ੍ਰਦਾਨ ਕਰਨਾ ਮੇਰਾ ਮੁੱਖ ਉਦੇਸ਼ ਹੋਵੇਗਾ,ਜਿਸ ਲਈ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਨਾਲ ਵੱਖ ਵੱਖ ਤਰਾਂ ਦੀਆਂ ਮੀਟਿੰਗਾਂ,ਕਾਨਫਰੰਸਾਂ,ਬੈਠਕਾਂ ਆਦਿ ਕਰਕੇ ਉਨਾ ਤੋਂ ਕਾਫੀ ਸਮੇਂ ਤੋ ਜੁੜੇ ਹੋਏ ਹਾਂ । ਇਹ ਗੱਲਾਂ ਦਾ ਪ੍ਰਗਟਾਵਾ ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਸਾਹਿਬ ਵਿਖੇ ਸਰਪੰਚ ਦੇ ਪੜੇ ਲਿਖੇ ਉਮੀਦਵਾਰ ਅਵਤਾਰ ਸਿੰਘ ਚੋਹਲਾ ਸਾਹਿਬ ਨੇ ਕੀਤਾ। ਅਵਤਾਰ ਸਿੰਘ ਚੋਹਲਾ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਸਿਆਸਤਦਾਨ ਨੇ ਨਿੱਜੀ ਜਰੂਰਤਾਂ ਦੀ ਪੂਰਤੀ ਲਈ ਪੰਜਾਬ ਹਿਤੈਸ਼ੀ ਕੋਈ ਵੀ ਨੀਤੀ ਨਹੀ ਅਪਣਾਈਆਂ ,ਜਿਸ ਦੇ ਸਿਟੋ ਵਜੋੋ ਅੱਜ ਘੱਟ ਸਾਧਨਾਂ ਵਾਲੇ ਲੋਕਾਂ ਦਾ ਜੀਵਨ ਪੱਧਰ ਹੋਰ ਹੇਠਾ ਖਿਸਕਾ ਦਾ ਜਾ ਰਿਹਾ ਹੈ । ਲੋਕ ਮਸਲਿਆਂ ਸਬੰਧੀ ਉਨਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਸੁਧਰਾਨਾ ਵੀ ਬੇਹੱਦ ਜਰੂਰੀ ਹੈ ।ਚੋਹਲਾ ਸਾਹਿਬ ਦੇ ਲੋਕਾਂ ਨਾਲ ਮੀਟਿੰਗਾਂ ਦਾ ਦੌਰਾ ਲਗਾਤਾਰ ਜਾਰੀ ਮੁਹਿੰਮ ਨੂੰ ਅੱਗੇ ਤੋਰਿਆ ਜਾ ਰਿਹਾ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਹਰੇ ਇਨਕਲਾਬ ਦੇ ਖਿੱਤੇ ਦਾ ਮੁੱਖ ਧੁਰਾ ਹੈ । ਹਰੇ ਇਨਕਲਾਬ ਨੇ ਸੂਬੇ ਵਿੱਚ ਖੇਤੀ ਦਾ ਬਹੁਤ ਵਿਕਾਸ ਕੀਤਾ ਹੈ ਤੇ ਦੇਸ਼ ਨੂੰ ਅਨਾਜ ਵਿੱਚ ਸਵੈ-ਨਿਰਭਰ ਬਣਾਉਣ ਵਿੱਚ ਵੀ ਬਹੁਤ ਵੱਡਮੁੱਲਾ ਯੋਗਦਾਨ ਦਿੱਤਾ ਹੈ । ਇਸ ਲਈ ਖੇਤੀਬਾੜੀ ਨੂੰ ਪੰਜਾਬ ਚ ਹੋਰ ਪ੍ਰਫੁਲਿਤ ਕਰਨ ਲਈ ਜੀ-ਤੋੜ ਯਤਨ ਕੀਤੇ ਜਾਣ। ਅਵਤਾਰ ਸਿੰਘ ਚੋਹਲਾ ਨੇ ਸਮੇਂ ਦੀਆਂ ਸਰਕਾਰਾਂ ਤੇ ਵੀ ਨਿਸ਼ਾਨੇ ਸਾਧੇ ਕਿ ਕਿਵੇ ਉਹ ਲਗਾਤਾਰ ਪੰਜਾਬ ਵਾਸੀਆਂ ਨੂੰ ਮੂਰਖ ਬਣਾਂਉਦੇ ਆ ਰਹੇ ਹਨ ਪਰ ਇਸ ਵਾਰ ਉਨਾ ਦੀ ਸਤਾ ਚ ਦਾਲ ਨਹੀ ਗਲੇਗੀ । ਕਾਂਗਰਸੀ ਤਾਂ ਆਪਣੀਆਂ ਲੜਾਈਆਂ ਚ ਇਨੇ ਮਸ਼ਰੂਫ ਹਨ ਕਿ ਇਨਾ ਨੂੰ ਸੂਬੇ ਦੀ ਕੋਈ ਪ੍ਰਵਾਹ ਨਹੀਂ । ਇਹ ਲੋਕ ਪੰਜਾਬ ਦੇ ਭੋਲੇ-ਭਾਲੇ ਲੋਕਾਂ,ਬੇਬੱਸ ਲੋਕਾਂ ਨੂੰ ਆਪਣੀ ਜੁਮਲੇ ਭਰੀਆਂ ਗੱਲਾਂ ਨਾਲ ਭਰਮਾਹ ਲਿਆ ਸੀ ,ਜਿਸ ਕਾਰਨ ਸੂਬੇ ਦੀ ਵਿਕਾਸ ਦਰ ਲਗਾਤਾਰ ਹੇਠਾ ਹੀ ਗਈ ਹੈ ,ਜਿਸ ਦੇ ਦੋਸ਼ੀ ਸਿਰਫ ਹਾਕਮ ਧਿਰਾਂ ਹਨ।ਇਸ ਮੌਕੇ ਉਨਾਂ ਨਾਲ ਟਹਿਲ ਸਿੰਘ,ਡਾਇਰੈਕਟਰ ਬਲਬੀਰ ਸਿੰਘ ਬੱਲੀ, ਸੂਬੇਦਾਰ ਹਰਬੰਸ ਸਿੰਘ,ਪ੍ਰਧਾਨ ਮਨਜਿੰਦਰ ਸਿੰਘ ਲਾਟੀ ਪੰਜਾਬ ਮੋਟਰਜ਼ ਵਾਲੇ,ਡਾਕਟਰ ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਜਸਬੀਰ ਸਿੰਘ,ਜਵਾਹਰ,ਗੁਰਦੇਵ ਸਿੰਘ,ਦਿਲਬਰ ਸਿੰਘ,ਪਵਨ ਦੇਵਗਨ,ਪਲਵਿੰਦਰ ਸਿੰਘ,ਰਣਜੀਤ ਸਿੰਘ ਕਵੀਸ਼ਰ,ਰਤਨ ਸਿੰਘ,ਹਰਜਿੰਦਰ ਸਿੰਘ ਆੜਤੀਆ,ਕੁਰਿੰਦਰ ਸਿੰਘ,ਗੁਰਦਿਆਲ ਸਿੰਘ ਸੈਕਟਰੀ ,ਸਵਰਨ ਸਿੰਘ ਮੁਨੀਮ,ਅਮਰੀਕ ਸਿੰਘ ਸਾਬਕਾ ਸਰਪੰਚ,ਦਲਬੀਰ ਸਿੰਘ ਸਾਬਕਾ ਸਰਪੰਚ,ਨਿਰਵੈਲ ਸਿੰਘ,ਸਵਰਨ ਸਿੰਘ,ਸੋਨੂੰ ਬੂਟਾ ਹਾਊਸ,ਪਵਨ ਪੁਰੀ,ਸੁਖਰਾਜ ੰਿਸੰਘ ਵੈਦ,ਨਵਦੀਪ ਸਿੰਘ ਫੌਜੀ,ਗੁਰਪ੍ਰਤਾਪ ਸਿੰਘ ਫੌਜੀ,ਮੁਨੀਸ਼ ਦੇਵਗਨ,ਅੰਮ੍ਰਿਤਪਾਲ ਸਿੰਘ,ਸੁਰਜੀਤ ਸਿੰਘ ਫੌਜੀ,ਆਤਮਜੀਤ ਸਿੰਘ ਆੜਤੀਆ,ਰੋਮੀ ਕੱਪੜੇ ਵਾਲੇ,ਪ੍ਰੇਮ ਸਿੰਘ ਫੋਟੋ ਸਟੂਡੀਓ,ਗੁਰਜੀਤ ਸਿੰਘ ਮਨਿਆਰੀ ਵਾਲਾ,ਸਾਧਾ ਸਿੰਘ ਪ੍ਰਧਾਨ,ਗੁਰਲਾਲ ਸਿੰਘ,ਗੁਰਜੰਟ ਸਿੰਘ,ਸਵਰਨ ਸਿੰਘ,ਸਾਧਾ ਸਿੰਘ ਪ੍ਰਧਾਨ,ਕਾਕੂ ਪੀHਏ,ਲੱਖਾ ਸਿੰਘ,ਸੁਰਜੀਤ ਸਿੰਘ,ਨੇਕ ਸਿੰਘ,ਕੁਲਦੀਪ ਸਿੰਘ ਕੀਪੂ,ਹਰਪਾਲ ਸਿੰਘ ਆਦਿ ਹਾਜਰ ਸਨ।
Comments (0)
Facebook Comments (0)