
ਗਿੱਪੀ ਦੀ ਫਿਲਮ 'ਅਰਦਾਸ ਕਰਾਂ' ਨੇ ਸਿਰਜਿਆ ਨਵਾਂ ਇਤਿਹਾਸ, ਪੰਜਾਬੀ ਇੰਡਸਟਰੀ ਲਈ ਹੈ ਮਾਣ ਦੀ ਗੱਲ
Sat 21 Dec, 2019 0
ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਮਾਸਟਰ ਪੀਸ ਫਿਲਮ 'ਅਰਦਾਸ ਕਰਾਂ' ਨੇ ਪੰਜਾਬੀ ਸਿਨੇਮਾ 'ਚ ਨਵਾਂ ਇਚਿਹਾਸ ਸਿਰਜਿਆ ਹੈ। ਉਨ੍ਹਾਂ ਦੀ ਇਹ ਫਿਲਮ ਇਕ ਵਾਰ ਮੁੜ ਪੰਜਾਬ ਦੇ ਵੱਖ-ਵੱਖ ਸਿਨੇਮਾ ਘਰਾਂ 'ਚ ਲੱਗੀ ਹੈ। ਪੰਜਾਬੀ ਸਿਨੇਮਾ ਘਰਾਂ ਦੇ ਇਤਿਹਾਸ 'ਚ ਇਹ ਆਪਣੇ ਆਪ 'ਚ ਪਹਿਲਾਂ ਮੌਕਾ ਹੈ, ਜਦੋਂ ਕੋਈ ਪੰਜਾਬੀ ਫਿਲਮ ਲੋਕਾਂ ਦੀ ਮੰਗ 'ਤੇ ਦੂਜੀ ਵਾਰ ਸਿਨੇਮਾ ਘਰਾਂ ਦੀ ਸ਼ਾਨ ਬਣੀ ਹੈ। ਇਸ ਦੀ ਜਾਣਕਾਰੀ ਖੁਦ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਗਿੱਪੀ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਭੰਗੂ ਇਸ ਗੱਲ ਦੀ ਜਾਣਕਾਰੀ ਦੇ ਰਹੇ ਹਨ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ 'ਅਰਦਾਸ ਕਰਾਂ' ਫਿਲਮ ਦੁਬਾਰਾ ਸਿਨੇਮਾ ਘਰਾਂ 'ਚ ਲਗਾਈ ਜਾਵੇ। ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਹ ਫਿਲਮ ਇਕ ਵਾਰ ਫਿਰ ਸਿਨੇਮਾ ਘਰਾਂ 'ਚ ਲਾਈ ਗਈ ਹੈ।ਦੱਸ ਦਈਏ ਕਿ ਇਹ ਫਿਲਮ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਤੇ ਪ੍ਰੋਡਕਸ਼ਨ 'ਚ ਬਣੀ ਹੈ। ਇਹ ਫਿਲਮ ਸਾਲ 2016 'ਚ ਆਈ ਫਿਲਮ 'ਅਰਦਾਸ' ਦਾ ਸੀਕਵਲ ਹੈ। ਫਿਲਮ 'ਚ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਬੱਬਲ ਰਾਏ, ਮਲਕੀਤ ਰੌਣੀ ਵਰਗੇ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
Comments (0)
Facebook Comments (0)