ਖਾਲਸਾ ਕਾਲਜ ਸਰਹਾਲੀ ਵਿਖੇ ਸਰਕਾਰੀ ੇ ਗੈਰ-ਸਰਕਾਰੀ ਕਰਮਚਾਰੀਆਂ ਲਈ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਵਿਸ਼ੇਸ਼ ਮੌਕਾ।
Sun 11 Aug, 2024 0ਚੋਹਲਾ ਸਾਹਿਬ 11 ਅਗਸਤ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ (ਤਰਨ ਤਾਰਨ) ਦੇ ਪ੍ਰਿੰਸੀਪਲ ਡਾਕਟਰ ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਿਦਆ ਦਾ ਚਾਨਣ ਫੈਲਾਉਣ ਵਾਲੀ ਇਲਾਕੇ ਦੀ ਇਸ ਸਿਰਮੋੌਰ ਸੰਸਥਾ ਨੇ ਤਰੱਕੀ ਦੀ ਇਕ ਹੋਰ ਪੁਲਾਂਘ ਪੁੱਟਦਿਆਂ ਹੋਇਆਂ ਸਰਕਾਰੀੇ ਗੈਰ-ਸਰਕਾਰੀ ਕਰਮਚਾਰੀਆਂ ਜਾਂ ਕਿਸੇ ਵੀ ਹੋਰ ਸੰਸਥਾ ਵਿੱਚ ਪੜ੍ਹਾਈ ਕਰ ਰਹੇ ਵਿਿਦਆਰਥੀਆਂ ਨੂੰ ਕਾਲਜ ਵਿਖੇ ਉਚੇਰੀ ਸਿੱਖਿਆ ਪ੍ਰਦਾਨ ਕਰਨ ਦਾ ਵਿਸ਼ੇਸ਼ ਮੌਕਾ ਦਿੱਤਾ ਹੈ। ਕਾਲਜ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ (ਸਰਕਾਰੀ ਯੂਨੀਵਰਸਿਟੀ) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਕੋਰਸਿਜ਼ ਐਮ।ਏ। (ਪੰਜਾਬੀ), ਐਮ।ਏ। (ਅੰਗਰੇਜ਼ੀ), ਐਮ।ਐਸ।ਸੀ। (ਕੰਪਿਊਟਰ ਸਾਇੰਸ), ਬੀ।ਸੀ।ਏ, ਬੀ।ਕਾਮ, ਨੈਨੀ ਕੇਅਰ (ਅਰਲੀ ਚਾਇਲਡਹੁੱਡ ਕੇਅਰ), ਕੇਅਰ ਗਿਵਰ (ਓਲਡ ਏਜ ਕੇਅਰ), ਡਿਪਲੋਮਾ ਇਨ ਫੈਸ਼ਨ ਡਿਜ਼ਾਇਨਿੰਗ, ਡਿਪਲੋਮਾ ਇਨ ਆਈ।ਟੀ। ਇਨੇਬਲ ਸਰਵਿਿਸਜ਼ , ਡਿਪਲੋਮਾ ਇਨ ਜੀ।ਐਸ।ਟੀ ਵਿੱਚ ਦਾਖ਼ਲਾ ਲੈ ਕੇ ਪੜ੍ਹਾਈ ਕਰ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿੱਚ ਕੇਵਲ ਇਸ ਕਾਲਜ ਵਿੱਚ ਹੀ ਯੂਨੀਵਰਸਿਟੀ ਵਲੋਂ ਪ੍ਰੀਖਿਆ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਜਿਨ੍ਹਾਂ ਵਿਿਦਆਰਥੀਆਂ ਦੀ ਹੇਠਲੀ ਡਿਗਰੀ ਜਿਵੇਂ ਕਿ ਬੀ।ਏ।ੇਬੀ।ਐਸ-ਸੀ। ਵਿੱਚ ਕੰਪਾਰਟਮੈਂਟ ਹੈ, ਉਹ ਵਿਿਦਆਰਥੀ ਇਸ ਯੂਨੀਵਿਰਸਟੀ ਵੱਲੋਂ ਚਲਾਏ ਜਾ ਰਹੇ ਪੋਸਟ ਗਰੈਜੂਏਟ ਕੋਰਸ ਐਮ।ਏ ਪੰਜਾਬੀ, ਐਮ।ਏ। ਅੰਗਰੇਜ਼ੀ ਅਤੇ ਐਮ। ਐਸ-ਸੀ। ਕੰਪਿਊਟਰ ਸਾਇੰਸ ਵਿੱਚ ਨਿਰਧਾਰਤ ਸ਼ਰਤਾਂ ਅਧੀਨ ਦਾਖ਼ਲਾ ਲੈ ਕੇ ਉਚੇਰੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਯੂ।ਜੀ।ਸੀ। ਦੇ ਪੱਤਰ ਨੰਬਰ 3-5ੇ2022 (ਡੈਬ-3) ਮਿਤੀ 02-09-2022 ਦੇ ਨਿਯਮਾਂ ਅਨੁਸਾਰ ਜੇ ਕੋਈ ਵਿਿਦਆਰਥੀ ਓਪਨ ਡਿਸਟੈਂਸ ਲਰਨਿੰਗ ਰਾਹੀਂ ਆਪਣੀ ਡਿਗਰੀ ਪੂਰੀ ਕਰਦਾ ਹੈ ਤਾਂ ਉਸ ਨੂੰ ਰੈਗੁਲਰ ਡਿਗਰੀ ਦੇ ਬਰਾਬਰ ਹੀ ਮੰਨਿਆ ਜਾਵੇਗਾ।ਕਾਲਜ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਹਰਜਿੰਦਰ ਸਿੰਘ ਬਿੱਲਿਆਂਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਤਾਰਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਾਲ਼ਿਆਂ ਨੇ ਵਿਿਦਆ ਦਾ ਚਾਨਣ ਘਰ -ਘਰ ਪਹੁੰਚਾਉਣ ਅਤੇ ਉੱਚ ਸਿੱਖਿਆ ਹਾਸਲ ਕਰਨ ਦੇ ਮਕਸਦ ਨਾਲ ਸੰਨ 1970 ਵਿੱਚ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਕਾਲਜ ਦੀ ਸਥਾਪਨਾ ਕੀਤੀ ਸੀ। ਮੌਜੂਦਾ ਸਰਪ੍ਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਵਿਿਦਆ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਇਸ ਕਾਲਜ ਵਿੱਚ ਉੱਚ ਯੋਗਤਾ ਪ੍ਰਾਪਤ, ਤਜ਼ਰਬੇਕਾਰ ਅਤੇ ਮਿਹਨਤੀ ਸਟਾਫ਼ ਵੱਲੋਂ ਵਿਿਦਆਰਥੀਆਂ ਦੀ ਸਮੁੱਚੀ ਸ਼ਖ਼ਸੀਅਤ-ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
Comments (0)
Facebook Comments (0)