ਪਿੰਡ ਰੱਤੋਕੇ ਵਿਖੇ ਸੀਵਰੇਜ ਦਾ ਕੰਮ ਜੰਗੀ ਪੱਧਰ ਤੇ ਜਾਰੀ।
Fri 28 Aug, 2020 0ਚੋਹਲਾ ਸਾਹਿਬ 28 ਅਗਸਤ (ਰਾਕੇਸ਼ ਬਾਵਾ,ਪਰਮਿੰਦਰ ਸਿੰਘ)
ਚੋਹਲਾ ਸਾਹਿਬ ਦੇ ਨਜ਼ਦੀਕ ਪਿੰਡ ਰੱਤੋਕੇ ਦੀ ਫਿਰਨੀ ਦੇ ਸੀਵਰੇਜ ਦਾ ਕੰਮ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਅਗਵਾਈ ਵਿਚ ਜੰਗੀ ਪੱਧਰ ਤੇ ਜਾਰੀ ਹੈ।ਇਸ ਮੌਕੇ ਸੁਖਵੰਤ ਸਿੰਘ ਨੇ ਕਿਹਾ ਕਿ ਅਸੀਂ ਪਿੰਡ ਵਿਚ ਕੱਚੀਆਂ ਗਲੀਆਂ ਵਿੱਚ ਇੰਟਰਲੋਕ ਟਾਈਲਾਂ ਪਿੰਡ ਵਿਚ ਪਾਣੀ ਦੇ ਨਿਕਾਸ ਲਈ ਸੀਵਰੇਜ ਅਤੇ ਛੱਪੜ ਨੂੰ ਡੂੰਗਾ ਕਰਕੇ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦੀ ਤੋਂ ਜਲਦੀ ਪੂਰੇ ਕਰਕੇ ਪਿੰਡ ਨੂੰ ਇਕ ਚੰਗੀ ਦਿਸ਼ਾ ਦਿਆਂਗਾ ਤਾਂ ਜੋ ਪਿੰਡ ਇਕ ਮਾਡਲ ਬਣ ਸਕੇ ।ਉਨ੍ਹਾਂ ਕਿਹਾ ਕਿ ਪਿੰਡ ਵਿਚ ਦੋ ਪਾਰਕਾਂ ਜਲਦੀ ਹੀ ਤਿਆਰ ਕੀਤੀ ਜਾਣਗੀਆਂ।ਇਸ ਮੌਕੇ ਹਰਜੀਤ ਸਿੰਘ ਡਾਇਰੈਕਟਰ ਪੰਜਾਬ ਮੰਡੀ ਬੋਰਡ ਹਰੀਕੇ ਨੇ ਕਿਹਾ ਕਿ ਪਿੰਡ ਦੇ ਨੌਜਵਾਨਾਂ ਨੂੰ ਚੰਗੀ ਸਿਹਤ ਅਤੇ ਖੇਡਾਂ ਨਾਲ ਜੋੜਨ ਲਈ ਜਲਦੀ ਹੀ ਖੇਡ ਖੇਡ ਗਰਾਉਂਡ ਤਿਆਰ ਕਰਕੇ ਸਪੋਰਟ ਕਿੱਟਾ ਮੁਹਈਆ ਕਾਰਵਾਈਆਂ ਜਾਣਗੀਆਂ ਤਾਂ ਜੋ ਜਵਾਨੀ ਨਸ਼ੇ ਦੀ ਦਲਦਲ ਤੋ ਦੂਰ ਰਹੇ ਅਤੇ ਆਪਣੇ ਸਰੀਰ ਨੂੰ ਨਰੋਆ ਰੱਖ ਸਕਣ ।ਇਸ ਮੌਕੇ ਰਣਜੋਧ ਸਿੰਘ ਰੱਤੋਕੇ ਨੇ ਕਿਹਾ ਕਿਹਾ ਕਿ ਪਿੰਡ ਦੀ ਨਗਰ ਪੰਚਾਇਤ ਵਲੋਂ ਕੀਤੇ ਜਾ ਰਹੇ ਕੰਮ ਇੱਕ ਸਲਾਘਾ ਯੋਗ ਕਦਮ ਹਨ, ਲੰਮੇ ਸਮੇਂ ਤੋਂ ਪਿੰਡ ਦੀ ਲਟਕਦੀ ਆ ਰਹੀ ਖੇਡ ਦੇ ਮੈਦਾਨ ਦੀ ਮੰਗ ਜਲਦੀ ਹੀ ਪੂਰੀ ਹੋਣ ਜਾ ਰਹੀ ਆ ਇਸ ਨਾਲ ਪਿੰਡ ਦੇ ਨੌਜਵਾਨ ਜੋ ਫੌਜ ਵਿਚ ਭਰਤੀ ਹੋਣ ਲਈ ਸੜਕਾਂ ਜਾ ਲਾਗਲੇ ਪਿੰਡਾਂ ਦੀ ਗਰਾਊਂਡ ਵਿੱਚ ਦੋੜਨ ਲਈ ਜਾਂਦੇ ਸਨ ਉਹ ਆਪਣੇ ਪਿੰਡ ਹੀ ਗਰਾਉਂਡ ਵਿਚ ਤਿਆਰੀ ਕਰ ਸਕਣਗੇ । ਇਸ ਮੌਕੇ ਸੂਬੇਦਾਰ ਨਰਿੰਦਰ ਸਿੰਘ, ਬਲਵਿੰਦਰ ਸਿੰਘ,ਹਰਦੇਵ ਸਿੰਘ ਸਰਪੰਚ ਮੈਂਬਰ ਬਲਵਿੰਦਰ ਸਿੰਘ ਭਿੰਦਾ,ਹਰਜੀਤ ਸਿੰਘ ਡਾਰਿਕਟਰ ਪੰਜਾਬ ਮੰਡੀ ਬੋਰਡ ਹਰੀਕੇ , ਬਲਾਕ ਸੰਮਤੀ ਮੈਂਬਰ ਸੁਖਵੰਤ ਸਿੰਘ,ਬੂਟਾ ਸਿੰਘ ਮੈਬਰ ,ਡਾਕਟਰ ਜਸਪਾਲ ਸਿੰਘ ਆਦਿ ਹਾਜ਼ਰ ਰਹੇ।
Comments (0)
Facebook Comments (0)