ਉਲਟੇ ਬਾਂਸ ਬਰੇਲੀ ਨੂੰ----- ਰਣਜੀਤ ਕੌਰ ਗੁੱਡੀ ਤਰਨ ਤਾਰਨ
Mon 6 Jan, 2020 0 ਭਾਰਤ ਦੇ ਸੰਵਿਧਾਨ ਵਿੱਚ ਸਾਂਸਦ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਕੁਝ ਸ਼ਰਤਾਂ ਲਾਗੁੂ ਹਨ।
1. ਉਮੀਦਵਾਰ ਦੀ ਉਮਰ 35 ਸਾਲ ਤੋਂ ਘੱਟ ਨਾਂ ਹੋਵੇ=
2. ਉਮੀਦਵਾਰ ਤੇ ਕੋਈ ਅਪਰਾਧਿਕ ਕੇਸ ਨਾਂ ਚਲਦੇ ਹੋਣ=
3. ਉਮੀਦਵਾਰ ਭਾਰਤ ਦਾ ਨਾਗਰਿਕ ਹੋਵੇ=
ਪਰ ਹੋ ਸੱਭ ਇਸਦੇ ਉਲਟ ਰਿਹਾ ਹੈ,ਜਿੰੇਨੇ ਜਿਆਦਾ ਅਪਰਾਧਿਕ ਕੇਸ ਹੋਣ ਭਾਵੇ ਉਮਰਕੈਦ ਹੋਈ ਹੋਵੇ,ਤੇ ਭਾਂਵੇ ਬੁੱਢਾ ਵੀਲ੍ਹਚੇਅਰ ਤੇ ਹੋਵੇ, ਉਨਾ ਵੱਡਾ ਲੀਡਰ,ਨਾਗਰਿਕਤਾ ਦਾ ਸਬੂਤ ਤਾਂ ਫਿਰ ਕੀ ਪੁਛਣਾ-ੳ ਇਥੇ ਉਲਟੇ ਬਾਂਸ ਬਰੇਲੀ ਨੂੰ-ਵੋਟਰ ਦੀ ਨਾਗਰਿਕਤਾ ਨੂੰ ਚੈਲੇਂਜ ਕੀਤਾ ਜਾ ਰਿਹਾ ਹੈ।ਚਾਲੀ ਕੁ ਸਾਲ ਪਹਿਲਾਂ ਚੋਣਕਮਿਸ਼ਨਰ ਨੇ ਵੋਟਰ ਕਾਰਡ ਜਾਰੀ ਕਰਨ ਦੀ ਹਦਾਇਤ ਕੀਤੀ ਜੋ ਇਹ ਪ੍ਰੀਕਿਰਿਆ 88-89 ਵਿੱਚ ਪੂਰੀ ਹੋ ਗਈ ਤੇ ਹਰੇਕ 21 ਸਾਲਾ ਵਿਅਕਤੀ ਨੂੰ ਵੋਟਰ ਕਾਰਡ ਮਿਲ ਗਿਆ ਜੋ ਕਿ ਇਕ ਤਰਾਂ ਦਾ ਪਹਿਚਾਣ ਪੱਤਰ ਹੈ,ਤੋ ਜੋ ਨਾਗਰਿਕਤਾ ਦੇ ਸਬੂਤ ਦੇ ਤੌਰ ਤੇ ਹਰ ਥਾਂ ਮਾਨਤਾ ਪ੍ਰਾਪਤ ਸੀ,ਇਸਦੇ ਨਾਲ ਹੀ ਪਾਸਪੋਰਟ ਵੀ ਬਣਾਏ ਜਾਂਦੇ ਸਨ;ਇਸ ਤੋਂ ਪਹਿਲਾਂ ਰਾਸ਼ਨ ਕਾਰਡ ਜਾਰੀ ਕੀਤੇ ਗਏ ਸਨ ਜੋ ਵੀ ਪਹਿਚਾਣ ਪੱਤਰ ਹੀ ਸਨ।ਫਿਰ ਆਧਾਰ ਕਾਰਡ ਜਾਰੀ ਕੀਤੇ ਗਏ ਬੈਂਕ ਖਾਤੇ ਲਈ ਨਾਲ ਪੈਨ ਕਾਰਡ ਵੀ ਜਰੂਰੀ ਕੀਤਾ ਗਿਆ।ਸਰਕਾਰੀ ਨੌਕਰੀ ਲਈ ਪੁਲੀਸ ਵੇਰੀਫੀਕੇਸ਼ਨ ਕੀਤੀ ਜਾਂਦੀ ਹੈ।ਲੇਕਿਨ ਸਿਆਸਤਦਾਨਾਂ ਕੋਲ ਅੇਸਾ ਕੋਈ ਪਹਿਚਾਣ ਪੱਤਰ ਨਹੀ ਹੈ,ਵਿੱਤ ਸਕੱਤਰ ਸਾਰੇ ਟੈਕਸ ਅਦਾ ਕਰਦਾ ਹੈ ਤੇ ਵਿੱਤ ਮੰਤਰੀ ਤੇ ਹੋਰ ਮੰਤਰੀਆਂ ਨੂੰ ਸੱਭ ਕੁਝ ਮੁਫ਼ਤ ਤੇ ਨਾਲ ਦੋ ਲੱਖ ਕੈਸ਼ ਵੀ ਹਰ ਮਾਂਹ।
ਅੱਜ ਤੱਕ ਕਿਸੇ ਵੋਟਰ ਨੇ ਉਮੀਦਵਾਰ ਦੇ ਸਬੂਤ ਨਹੀਂ ਚੈਕ ਕੀਤੇ ਤੇ ਥੋੜੈ ਜਿਹੇ ਪੈਸੇ ਲਈ ਜਾਂ ਬੇਬਸੀ ਅਧੀਨ ਵੋਟ ਦਾ ਹੱਕ ਇਸਤਮਾਲ ਕੀਤਾ।ਲੁਟੇਰੇ ਚੁਣੇ,ਤੇ ਉਹ ਵੋਟਰ ਤੋਂ ਉਸਦੀ ਨਾਗਰਿਕਤਾ ਦਾ ਸਬੂਤ ਮੰਗ ਰਹੇ ਹਨ-ਹੈ ਨਾਂ ਉਲਟੀ ਗੰਗਾ……..
99% ਉਤੇ 1% ਦਾ ਏਨਾ ਗਲਬਾ ਹੈ ਕਿ ਦੇਸ਼ ਪ੍ਰੇਮੀਆਂ ਨੂੰ ਦੇਸ਼ ਨਿਕਾਲਾ ਸਹਿਣਾ ਪੈ ਰਿਹਾ ਹੈ ਤੇ ਜੋ ਬਾਕੀ ਹਨ ਆਪਣੇ ਹੀ ਦੇਸ਼ ਕੌਮ ਤੇ ਘਰ ਵਿੱਚ ਭੇਡਾਂ ਬਕਰੀਆਂ ਤੇ ਕੀੜੇ ਮਕੌੜਿਆਂ ਜਿਹੀ ਜਲਾਲਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।ਪ੍ਰਸ਼ਾਸਨ ਡਰਾ ਧਮਕਾ ਕੇ ਦਬਕਾ ਕੇ ਦੇਸ਼ ਚਲਾਉਣ ਦੀ ਨੀਤੀ ਬਣਾਏ ਹੈ।ਚੀਫ਼ ਮਾਰਸ਼ਲ,ਚੀਫ਼ ਜਸਟਿਸ ,ਰਾਸ਼ਟਰਪਤੀ ਕੁੰਭਕਰਨ ਬਣੇ ਹਨ।
ਸ਼ੁੱਚੀ ਨਾਗਰਿਕਤਾ ਦਾ ਜਿੰਦਾ ਸਬੂਤ ਹਨ ਸਿਆਚਨ ਗਲੇਸ਼ੀਅਰ ਕਾਰਗਿਲ ਖਵੇ ਸੈਨਿਕ,ਤੇ ਉਹ ਜੋ ਦੇਸ਼ ਦੀ ਸਲਾਮਤੀ ਲਈ ਜਾਨਾਂ ਵਾਰ ਗਏ।
ਹਰ ਭਾਰਤ ਵਾਸੀ ਦੀ ਵਲਦੀਅਤ ਹੈ-ਮਾਂ ਭਾਰਤ ਤੇ ਪਿਤਾ ਹਿੰਦਸਤਾਨ॥
ਅੰਗਰੇਜ ਵੀ ਇਹ ਕਹਿ ਕੇ ਇਸ ਦੇਸ਼ ਨੂੰ ਛੱਡ ਗਏ ਕਿ ਇਹਨਾਂ ਨੂੰ ਮਾਰਨ ਲਈ ਇਹਨਾਂ ਦੇ ਆਪਣੇ ਹੀ ਕਾਫ਼ੀ ਹਨ।
ਪੁਲੀਸ ਤੇ ਹੋਰ ਸੁਰੱਖਿਆ ਦਸਤਿਆਂ ਦਾ ਧਿਆਨ ਇਨਾਮਾਂ ਵਲ ਨਹੀਂ ਕੌੰਮ ਦੀ ਸਲਾਮਤੀ ਵਲ ਹੋਣਾ ਚਾਹੀਦਾ ਹੈ,ਤੇ ਏਕਤਾ ਦਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ।ਦਿਨ ਸਦਾ ਇਕੋ ਜਿਹੇ ਨਹੀਂ ਰਹਿੰਦੇ=ਕਦੀ ਦਾਦੇ ਦੀ ਕਦੀ ਪੋਤੇ ਦੀ===
ਯੁਨਾਨ ਦਾ ਕਾਨੂੰਨ ਹੈ ‘ਅਪਰਾਧੀ ਨੂੰ ਫਾਂਸੀ ਨਹੀਂ ਦਿਤੀ ਜਾਂਦੀ,ਅਪਰਾਧੀ ਦੀ ਜਮੀਰ ਨੂੰ ਇੰਨਾ ਕੁ ਝੰਜੋੜ ਮਰੋੜ ਦਿਤਾ ਜਾਂਦਾ ਹੈ ਕਿ ਉਹਦੀ ਜਿਉਣ ਦੀ ਇੱਛਾ ਖ਼ਤਮ ਹੋ ਜਾਂਦੀ ਹੈ,ਤੇ ਉਹ ਤਰਲੇ ਪਾਉਣ ਲਗਦਾ ਹੈ ਕਿ ਉਸਨੂੰ ਮਾਰ ਦਿੱਤਾ ਜਾਵੇ,ਉਸਨੂੰ ਸਦਾ ਦੀ ਨੀਂਦ ਦੇ ਦਿੱਤੀ ਜਾਵੇ””।
ਅਜੋਕੇ ਦੌਰ ਵਿੱਚ ਭਾਰਤ ਵਾਸੀ ਵੀ ਕੁਝ ਅਜਿਹੀ ਹੀ ਸਥਿਤੀ ਵਿਚੋਂ ਗੁਜਰ ਰਹੇ ਹਨ।ਇਸ ਦੌਰ ਦੀ ਰਾਜਨੀਤਿਕ ਤੇ ਆਰਥਿਕ ਗੁਲਾਮੀ ਨੇ ਆਪਣੇ ਹੀ ਦੇਸ਼ ਵਾਸੀ ਭਰਾਵਾਂ ਦੇ ਅੰਦਰੋਂ ਹੋਰ ਜਿਉਣ ਦੀ ਇੱਛਾ ਨੋਚ ਲਈ ਹੈ।ਬੇਰੁਜਗਾਰ,ਅਮਲੀ ਤੇ ਕਰਜਾਈ ਤਾਂ ਆਤਮ ਹਤਿਆਵਾਂ ਕਰ ਹੀ ਰਹੇ ਹਨ ਜਿਹਨਾਂ ਦੇ ਚਲੇ ਚਲਾਏ ਕਾਰੋਬਾਰ ਬੰਦ ਹੋ ਗਏ ਹਨ,ਉਹ ਮਰਨ ਨੂੰ ਥਾਂ ਲੱਭ ਰਹੇ ਹਨ।ਵਿਦਿਆਰਥੀਆਂ ਦੀ ਨਿਰਾਸ਼ਾ ਬੇਹੱਦ ਹੈ।ਨੌੋਜਵਾਨ ਧੀਆਂ ਪੁੱਤਾਂ ਨੂੰ ਜਿੰਦਾ ਵੇਖਣ ਲਈ ਮਾਂ ਬਾਪ ਆਪਣੀ ਸਾਰੀ ਕਮਾਈ ਲਾ ਘਰ ਬੂ੍ਹਹਾ ਵੇਚ ਵਿਦੇਸ਼ਾਂ ਨੂੰ ਤੋਰੀ ਜਾ ਰਹੇ ਹਨ।ਮਾਂਬਾਪ ਜਾਣ ਗਏ ਹਨ ਕਿ ਕਿਤੇ ਉਹਨਾਂ ਦੇ ਜਿਗਰ ਦੇ ਟੁਕੜੇ ਦੇਸ਼ ਧਰੋਹੀ ਨਾਂ ਗਰਦਾਨ ਦਿਤੇ ਜਾਣ।
ਨੌਜਵਾਨਾਂ ਦਾ ਇਸ ਦੇਸ਼ ਨਾਲ ਲਗਾਓ ਹੀ ਖ਼ਤਮ ਹੋ ਗਿਆ ਹੈ ਕਿਉਂ ਜੋ ਹਕੁੂਮਤ ਨਹੀਂ ਚਾਹੁੰਦੀ ਕਿ ਨੌਜਵਾਨ ਪਲਰਨ॥ਉੱਚਪੜ੍ਹੈ ਅੱਧਪੜ੍ਹੈ ਅਨ੍ਹਪੜ੍ਹ ਸੱਭੇ ਹੀ ਬੈਗ ਮੋਢੇ ਤੇ ਪਾਈ ਵੀਜ਼ਾ ਲਾਇਨ ਵਿੱਚ ਖੜੇ ਹਨ।ਨੌਜਵਾਨਾਂ ਦੇ ਦਿਲ ਵਿਚੋਂ ਚੀਸ ਉਠਦੀ ਹੈ ਕਿ ਇਸ ਦੇਸ਼ ਨਾਲੋਂ ਤਾਂ ਵਿਦੇਸ਼ ਦੀ ਜੇਹਲ ਚੰਗੀ।ਜਾਹਲੀ ਵਿਆਹ ਅਸਲੀ ਤਲਾਕਾਂ ਦਾ ਦੌਰ ਵੱਧ ਫੁਲ ਰਿਹਾ ਹੈ।
ਡੱਡੂਆਂ ਦੇ ਰਹਿਣ ਲਈ ਜਲ ਮੁੱਕ ਰਿਹਾ ਹੈ,ਪੰਛੀਆਂ ਤੋਂ ਅਸਮਾਨ ਖੁਸ ਰਿਹਾ ਹੈ।ਮਧੂ ਮੱਖੀਆਂ ਦੇ ਛੱਤਿਆਂ ਵਾਲੇ ਰੁੱਖ ਨਹੀਂ ਲੱਭਦੇ।ਸੂਰਜ ਭੈਅ ਹੇਠ ਹੈ,ਰੱਬ ਵੀ ਝਾਤੀ ਮਾਰਨੌਂ ਝਕਦਾ ਹੈ।
ਕਾਂ ਖਾਂਦੇ ਮੋਤੀ ਤੇ ਹੰਸ ਚੁਗੇ ਦਾਨਾ ਦੂਨਾ -ਅੰਧੇਰ ਨਗਰੀ ਚੌਪਟ ਰਾਜਾ
ਰਾਜਨੇਤਾਵਾਂ ਦੇ ਆਪਣੇ ਪਾਪ ਉਹਨਾਂ ਨੁੰ ਤਖ਼ਤਾਂ ਨਾਲ ਚਿਮਟੇ ਰਹਿਣ ਲਈ ਮਜਬੂਰ ਕਰੀ ਹੋਏ ਹਨ।ਤਖ਼ਤ ਖਿਸਿਕਿਆ ਨਹੀਂ ਤੇ ਰੱਸੀ ਤੰਗ ਹੋਈ ਨਹੀਂ।47 ਦੇ ਖੁਨ ਨਾਲ ਸਮੁੰਦਰ ਉਛਲੇ ਤਦ ਵੀ ਇਹਨਾਂ ਬੇਹਿਸਾਂ ਦੀ ਅੱਖ ਨਾਂ ਹੋਈ ਸਿੱਲੀ ਤੇ 84 ,2002 ਦੌਰਾਨ ਦੇ ਰੌਲਿਆਂ ਵਿੱਚ ਵੀ ਇਹ ਪੱਥਰ ਆਤਮਾ ਨਾਂ ਹੋਈ ਗਿਲੀ।ਤੇ ਅੱਜ ਵੀ …..ਦਵਾ ਦਾ ਝਾਂਸਾ ਦੇ ਕੇ ਜਹਿਰ ਵੰਡਿਆ ਜਾ ਰਿਹਾ ਹੈ।
ਜੋ ਦਿਲ ਦਰਦ ਤੋਂ ਖਾਲੀ ਹੋਵੇ ਉਸਦਾ ਨੇਤਾ ਬਣ ਜਾਣਾ ਦੁੱਖਦਾਈ ਸਿੱਧ ਹੁੰਦਾ ਹੈ।
ਸੰਵਿਧਾਨ ਖਤਮ , ਇਤਿਹਾਸ ਖਤਮ,ਖਬਰਾਂ ਦਾ ਅੰਤ ਹੋ ਗਿਆ ਹੈ।ਬਚਪਨ,ਜਵਾਨੀ,ਬੁਢਾਪਾ ਕੋਈ ਵੀ ਸੁਰਿਖਿਅਤ ਨਹੀ ਹੈ।ਔਖੀ ਘੜੀ ਲਈ ਬੈਂਕ ਵਿੱਚ ਰੱਖੀ ਜਮ੍ਹਾ ਪੂੰਜੀ ਵੀ ਸੁਰਿਖਿਅਤ ਨਹੀਂ।
ਗੁਰੂ ਨਾਨਕ ਨਾਮ ਲੇਵਾ ਵੀ ਕਹਿੰਦਾ ਹੈ-
“ ਵਲੀ ਕੰਧਾਰੀ ਵਾਲੇ ਸਾਰੇ ਪੱਥਰ ਚੁੱਕੀ ਫਿਰਦੇ
ਕੀਹਦਾ ਕੀਹਦਾ ਪੱਥਰ ਬਾਬਾ ਪੰਜੇ ਤੇ ਅਟਕਾਵੇਂਗਾ
ਕਿਤੋਂ ਭੇਜ ਦੇ ਵੇ ਰੱਬਾ,’ਇਕ ਹੋਰ ਲਾਲ ਬਹਾਦਰ ਸ਼ਾਸਤਰੀ,ਇਕ ਹੋਰ ਏ.ਪੀ. ਜੇ. ਅਬਦੁਲ ਕਲਾਮ.ਤੇ ਇਕ ਹੋਰ ਇੰਦਰ ਕੁਮਾਰ ਗੁਜਰਾਲ॥
ਰਣਜੀਤ ਕੌਰ ਗੁੱਡੀ ਤਰਨ ਤਾਰਨ
9780282816
Comments (0)
Facebook Comments (0)