ਕਹਾਣੀ : ਤੇਰਾ ਭਾਣਾ - ਵਰਿੰਦਰ ਆਜ਼ਾਦ
Wed 9 Jan, 2019 0ਕਹਾਣੀ : ਤੇਰਾ ਭਾਣਾ - ਵਰਿੰਦਰ ਆਜ਼ਾਦ
ਜਦੋਂ ਡਾਕਟਰਾਂ ਨੇ ਦੇਖਿਆ ਕਿ ਬੱਚਾ ਹੱਦੋਂ ਬਾਹਰ ਹੋ ਗਿਆ ਹੈ । ਕਮਰੇ ਵਿਚ ਨਰਸ ਤੇ ਬਾਹਰ ਆਈ ਤੇ ਬੋਲੀ ''ਇਕਬਾਲ ਸਿੰਘ ਜੀ ਤੁਹਾਨੂੰ ਡਾਕਟਰ ਸਾਹਿਬ ਅੰਦਰ ਬੁਲਾ ਰਹੇ ਹਨ.....।''
''ਅੱਛਾ ਜੀ...।'' ਇਹ ਲ਼ਫਜ਼ ਇਕਬਾਲ ਨੇ ਕਹੇ ਅਤੇ ਨਰਸ ਦੇ ਮਗਰ-ਮਗਰ ਤੁਰ ਪਿਆ । ਅੰਦਰ ਛੋਟੇ ਜਿਹੇ ਬੱਚੇ ਨੂੰ ਨਾਲੀਆਂ ਲੱਗੀਆ ਹੋਈਆ ਸਨ । ਲੈਟਰਿੰਗ ਦੇ ਰਸਤੇ ਖੂਨ ਪਰਲ-ਪਰਲ ਵੱਗ ਰਿਹਾ ਸੀ । ਇਹ ਸਭ ਵੇਖ ਕੇ ਇਕਬਾਲ ਦੀ ਭੁੱਬ ਜਿਹੀ ਨਿਕਲ ਗਈ ਮੂੰਹੋ ਕੋਈ ਗੱਲ ਨਾ ਨਿਕਲੀ । ਡਾਕਟਰ ਖਮੋਸ਼ੀ ਤੋੜਦਾ ਹੋਇਆ ਬੋਲਿਆ, ''ਦੇਖੋ ਇਕਬਾਲ ਜੀ ਬੱਚੇ ਦੀ ਹਾਲਤ ਕਾਫੀ ਸੀਰੀਅਸ ਹੈ । ਸਾਰਿਆ ਵੱਲੋਂ ਇਹੋ ਕੋਸ਼ੀਸ਼ ਹੈ ਕਿ ਬੱਚਾ ਠੀਕ ਹੋ ਜਾਵੇ, ਵੱਡੇ ਡਾਕਟਰ ਨੇ ਖੁਦ ਚੈਕਅੱਪ ਕੀਤਾ, ਪਰ ਇਨਸਾਨ ਦੇ ਹੱਥ ਵਿਚ ਕੋਸ਼ੀਸ਼ ਹੀ ਹੰਦੀ ਹੈ, ਬਾਕੀ ਸਭ ਰੱਬ ਦੇ ਹੱਥਾਂ ਵਿਚ ਹੁੰਦਾ ਹੈ....।''
ਇਕਬਾਲ ਦੀਆਂ ਅੱਖਾਂ ਵਿਚੋਂ ਤਾਂ ਹੰਝੂ ਰੁਕੱਣ ਦਾ ਨਾ ਤੱਕ ਨਹੀਂ ਲੈ ਰਹੇ ਸਨ । ਰਾਤ ਦੇ ਦੱਸ ਵੱਜ ਚੁਕੇ ਸਨ, ਹਸਪਤਾਲ ਵਿਚ ਜਨਾਨੀਆਂ ਦੀ ਗਿਣਤੀ ਵੱਧ ਸੀ ਤੇ ਆਦਮੀਆਂ ਦੀ ਗਿਣਤੀ ਘੱਟ ਸੀ । ਹਸਪਤਾਲ ਵਿਚ ਕਾਫੀ ਸਮਾਂ ਰਹਿਣ ਨਾਲ ਇਕਬਾਲ ਦੀ ਜਨਾਨੀ ਦੀ ਜਾਣ ਪਹਿਚਾਣ ਹੋ ਗਈ । ਸਾਰੇ ਹੀ ਆਪਣੀ- ਆਪਣੀ ਮੁਸੀਬਤ ਦੇ ਮਾਰੇ ਸਨ । ਡਾਕਟਰ ਇਕਬਾਲ ਵੱਲ ਫਾਈਲ ਕਰਦਾ ਹੋਇਆ ਬੋਲਿਆ, ''ਇਕਬਾਲ ਸਿੰਘ! ਇਹ ਕੁੱਝ ਫਾਰਮੈਲਟੀ ਹੈ, ਇਸ ਫਾਈਲ ਤੇ ਤੁਹਾਡੇ ਸਾਈਨ ਚਾਹੀਦੇ ਹਨ...।''
ਰੋਂਦਾ-ਰੋਂਦਾ ਇਕਬਾਲ ਪੇਜ ਪੱਲਟ ਰਿਹਾ ਸੀ ਤੇ ਸਾਈਨ ਕਰੀ ਜਾ ਰਿਹਾ ਸੀ । ਜਦੋਂ ਫਾਈਲ ਤੇ ਸਾਰੇ ਸਾਈਨ ਕਰ ਲਏ ਤੇ ਹਸਪਤਾਲ ਦਾ ਮਾਲਕ ਡਾਕਟਰ ਇਕਬਾਲ ਕੋਲ ਆਇਆ ਤੇ ਬੋਲਿਆ, ''ਦੇਖੋ ਜੀ ਸਾਡੀ ਤਾਂ ਪੂਰੀ ਕੋਸ਼ੀਸ਼ ਹੈ, ਅੱਗੋਂ ਰੱਬ ਦੀ ਮਰਜ਼ੀ ਹੈ ਹਾਲੀ ਸਾਡੀ ਆਸ ਨਹੀਂ ਟੁੱਟੀ.....।'' ਇਹ ਲਫਜ਼ ਡਾਕਟਰ ਨੇ ਕਹੇ ਤੇ ਰੁਮਾਲ ਨਾਲ ਆਪਣਾ ਮੂੰਹ ਸਾਫ ਕਰਦਾ ਬਾਹਰ ਚਲਾ ਗਿਆ । ਇਕਬਾਲ ਵੀ ਕਮਰੇ ਵਿਚੋਂ ਬਾਹਰ ਆ ਗਿਆ । ਬਾਹਰ ਜਨਾਨੀ ਬੇਚੈਨੀ ਨਾਲ ਉਡੀਕ ਕਰ ਰਹੀ ਸੀ ਕਿ ਪਤਾ ਨਹੀਂ ਅੰਦਰ ਕੀ ਹੋ ਰਿਹਾ ਸੀ (?) ਜਦੋਂ ਇਕਬਾਲ ਬਾਹਰ ਆਇਆ ਤਾਂ ਇਕਬਾਲ ਦੀ ਜਨਾਨੀ ਕਾਹਲੀ-ਕਾਹਲੀ ਬੋਲੀ, ''ਕਾਕੇ ਬਾਰੇ ਡਾਕਟਰ ਸਾਹਿਬ ਕੀ ਕਹਿ ਰਹੇ ਸਨ....?'' ''ਉਹ ਕਹਿੰਦੇ ਸਨ ਕਿ ਅਸੀਂ ਕੋਸ਼ਿਸ਼ ਤਾਂ ਪੂਰੀ ਕਰ ਰਹੇ ਹਾਂ ਪਰ ਅੱਗੋਂ ਭਗਵਾਨ ਦੀ ਮਰਜ਼ੀ ਹੈ...।'' ਨਾਲ ਇਕ ਹੋਰ ਮਰੀਜ਼ ਸੀ ਬੱਚੇ ਦਾ ਦਾਦਾ ਦਾਦੀ, ਮਾਂ ਪਿਉ ਵੀ ਸੀ ਦਾਦਾ ਪੁਲਿਸ ਵਿਚ ਸੀ ਤੇ ਜਨਾਨੀ ਦੀ ਉਮਰ ਵੀ ਛੋਟੀ ਲੱਗਦੀ ਸੀ ਉਸਨੂੰ ਦੁਨੀਆਂ ਦਾਰੀ ਦਾ ਤਜ਼ੁਰਬਾ ਵੀ ਘੱਟ ਲੱਗਦਾ ਸੀ । ਇਕਬਾਲ ਦੀ ਪਤਨੀ ਦੀ ਹਾਲਤ ਵੇਖ ਕੇ ਨਾਲੇ ਹੀ ਮੁੰਡੇ ਦੀ ਦਾਦੀ ਬੋਲੀ ।
''ਕੋਈ ਨੀ ਆਸ ਰੱਖੋ ਤੁਹਾਡਾ ਕਾਕਾ ਜਲਦੀ ਠੀਕ ਹੋ ਜਾਵੇਗਾ, ਸਾਡੇ ਵੱਲ ਹੀ ਵੇਖ ਲਉ ? ਅਸੀਂ ਸਭ ਕੁੱਝ ਛੱਡ-ਛੁਡਾ ਕੇ ਬੈਠੇ ਹਾਂ । ਇੱਥੇ ਤਾਂ ਕੰਧਾਂ ਪੈਸੇ ਮੰਗ ਦੀਆਂ ਹਨ....।''
''ਚੱਲੋ ਪੈਸੇ ਦੀ ਕਈ ਪ੍ਰਵਾਹ ਨਹੀਂ ਬੱਚਾ ਠੀਕ ਹੋ ਜਾਣਾ ਚਾਹੀਦਾ ਹੈ, ਬੰਦਾ ਕਮਾਉਦਾ ਹੀ ਕਿਸ ਲਈ ਹੈ ਬੱਚਿਆਂ ਲਈ ਹੀ ਸਭ ਕੁੱਝ ਕਰਦਾ ਹੈ....।'' ਨਾਲੇ ਇਕਬਾਲ ਗੱਲ ਕਰ ਰਿਹਾ ਸੀ ਪਤਾ ਨਹੀਂ ਕਿਉਂ ਇਕਬਾਲ ਦੀਆਂ ਆਂਦਰਾਂ ਨੂੰ ਖਿੱਚ ਜਿਹੀ ਪੈ ਰਿਹੀ ਸੀ, ਉਸਦੇ ਸਬਰ ਦਾ ਬੰਨ੍ਹ ਜਿਹਾ ਟੁੱਟ ਗਿਆ, ਉੱਚੀ-ਉੱਚੀ ਇਕਬਾਲ ਬੱਚਿਆਂ ਵਾਂਗ ਰੋਣ ਲੱਗ ਪਿਆ ਸਭ ਇਕਬਾਲ ਵੱਲ ਹੋ ਗਏ।
ਜਨਾਨੀ ਨੇ ਬੜਾ ਕਿਹਾ ''ਤੁਸੀਂ ਕਿਉ ਹੋਂਸਲਾ ਛੱਡੀ ਬੈਠੇ ਹੋ ਰੱਬ ਸਭ ਕੁੱਝ ਠੀਕ ਕਰੇਗਾ । ਕਾਕਾ ਠੀਕ ਹੋ ਜਾਵੇਗਾ, ਇਹ ਬਹੁਤ ਵਧੀਆ ਹਸਪਤਾਲ ਹੈ । ਸਭ ਤਾਂ ਕਾਕੇ ਦੇ ਅੱਗੇ ਪਿੱਛੇ ਹਨ ਤੇ ਰੱਬ ਸਾਰਿਆਂ ਨਾਲ ਧੋਖਾ ਨਹੀਂ ਕਰੇਗਾ । ਬੱਸ ਹੋਂਸਲਾ ਰੱਖੋ ਅਗਰ ਤੁਸੀਂ ਇਵੇਂ ਕਰੋਗੇ ਤਾਂ ਮੇਰਾ ਕੀ ਬਣੇਗਾ.....?''
''ਪ੍ਰੀਤੀ ਇਹ ਮੇਰੇ ਵੱਸ ਦਾ ਰੋਗ ਨਹੀਂ ਹੈ ਪਤਾ ਨਹੀਂ ਕਿਉਂ ਮੇਰਾ ਮਨ ਭਰ-ਭਰ ਆਉਂਦਾ ਹੈ ਤੇ ਦਿਲ ਟਿਕਾਣੇ ਹੀ ਨਹੀਂ ਹੈ.....।'' ਇਹ ਸਭ ਕਹਿ ਕਿ ਇਕਬਾਲ ਡੁਸਕਣ ਲੱਗ ਪਿਆ । ਮਹੀਨਾ ਹੋ ਚੱਲਿਆ ਸੀ ਇਕਬਾਲ ਤੇ ਪ੍ਰੀਤੀ ਨੂੰ ਹਸਪਤਾਲ ਦੇ ਧੱਕੇ ਖਾਂਦਿਆ ਨੂੰ ਇਕਬਾਲ ਤਾਂ ਕੰਮ ਵੀ ਛੱਡੀ ਬੈਠਾ ਸੀ ਇਕ ਟੱਬਰ ਹੋਣ ਕਰਕੇ ਰੋਟੀ ਤੇ ਪਾਣੀ ਭਰਜਾਈ ਤੇ ਇਕਬਾਲ ਦੀ ਮਾਂ ਕਰ ਰਹੀਆਂ ਸਨ । ਰਾਤ ਦੇ ਇੱਕ ਕੁ ਵਜੇ ਨਰਸ ਕਮਰੇ ਵਿਚੋਂ ਬਾਹਰ ਨਿਕਲੀ ਤੇ ਇਕਬਾਲ ਨੂੰ ਕਮਰੇ ਵਿਚ ਲੈ ਗਈ । ਅੰਦਰ ਜਾਂਦੇ ਹੀ ਡਾਕਟਰ ਨੇ ਇਕਬਾਲ ਨੂੰ ਕਿਹਾ ''ਅਸੀਂ ਸਾਰੀ ਕੋਸ਼ੀਸ਼ ਕਰਕੇ ਵੇਖ ਲਈ ਬੱਚੇ ਦੀ ਹਾਲਤ ਠੀਕ ਨਹੀਂ ਹੋਈ ਸੋ ਅਸੀਂ ਤੁਹਾਡੇ ਬੱਚੇ ਨੂੰ ਬਚਾ ਨਹੀਂ ਸਕੇ, ਤੁਹਾਡਾ ਬੱਚਾ ਪੂਰਾ (ਮਰ) ਹੋ ਗਿਆ ਹੈ......।''
ਆਪਣੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਇਕਬਾਲ ਖਾਮੋਸ਼ ਜਿਹਾ ਹੋ ਗਿਆ । ਕਮਰੇ ਦੇ ਬਾਹਰ ਇਕਬਾਲ ਦੀ ਜਨਾਨੀ ਖੜ੍ਹੀ ਸੀ । ਇਕਬਾਲ ਨੂੰ ਆਪਣੇ ਪੁੁੱਤ ਦੀ ਮੋਤ ਦਾ ਦੁੱਖ ਤਾਂ ਸੀ ਤੇ ਉਸ ਨੂੰ ਆਪਣੀ ਜਨਾਨੀ ਦੀ ਫਿਕਰ ਵੀ ਸੀ ਕਿ ਇਹ ਸਭ ਕਿਵੇਂ ਉਸ ਨੂੰ ਦੱਸੇਗਾ ? ਦੱਸਣਾ ਤਾਂ ਸਭ ਕੁੱਝ ਸੀ ਕਾਹਲੀ-ਕਾਹਲੀ ਇਕਬਾਲ ਪੋੜੀਆਂ ਤੋਂ ਹੇਠਾਂ ਉੱਤਰਿਆ ਰਿਸ਼ੈਪਸ਼ਨ ਵਿਚ ਬੇਠੇ ਮੁੰਡੇ ਨੂੰ ਕਹਿਣ ਲੱਗਾ ''ਵੀਰ ਜੀ ਇਕ ਫੋਨ ਕਰਨਾ ਹੈ.....? ਮੁੰਡੇ ਨੇ ਨਾਂਹ ਵਿਚ ਸਿਰ ਹਿਲਾਉਂਦੇ ਨੇ ਕਿਹਾ, ''ਵੀਰ ਜੀ ਇਸ ਵੱਕਤ ਬਾਹਰ ਫੋਨ ਨਹੀਂ ਹੋ ਸਕਦਾ....।''
''ਮੇਰਾ ਬੇਟਾ ਪੂਰਾ (ਮਰ) ਹੋ ਗਿਆ ਹੈ ਘਰ ਸੁਨੇਹਾ ਦੇਣਾ ਹੈ....।'' ਅੱਜੇ ਗੱਲਾਂ ਹੀ ਕਰ ਰਹੇ ਸਨ ਕਿ ਬਾਹਰ ਇਕ ਵੈਨ ਆ ਕੇ ਖਲੋਤੀ, ਉਸ ਵਿਚੋਂ ਕੁਝ ਬੰਦੇ ਨਿਕਲੇ ਅੰਦਰ ਆਏ ਤਾਂ ਰਿਸ਼ੈਪਸ਼ਨ ਵਿਚ ਬੈਠੇ ਮੁੰਡੇ ਨੇ ਕਿਹਾ ਤੁਹਾਡੇ ਕੋਲ ਮੋਬਾਇਲ ਤਾਂ ਹੋਣਾ ਹੀ ਹੈ......? ਹਾਂ ਸਾਡੇ ਸਭ ਕੋਲ ਮੋਬਾਇਲ ਹੈ ।
''ਸਰ ਜੀ ਇਹਨਾਂ ਨੂੁੰ ਮੋਬਾਇਲ ਦੇਣਾ ਇਹਨਾਂ ਦਾ ਕਾਕਾ ਪੂਰਾ ਹੋ ਗਿਆ ਹੈ ਇਹਨਾਂ ਨੇ ਘਰ ਸੁਨੇਹਾ ਦੇਣਾ ਹੈ.....।''
''ਬੜੀ ਮਾੜੀ ਗੱਲ ਹੋਈ ਵੈਸੇ ਬੰਦਾ ਮੋਬਾਇਲ ਇਕਬਾਲ ਨੂੰ ਦੇਂਦਾ ਹੋਇਆ ਬੋਲਿਆ । ਟੁੱਟੇ ਜਿਹੇ ਮੰਨ ਨਾਲ ਇਕਬਾਲ ਨੇ ਘਰ ਨੂੰ ਫੋਨ ਕੀਤਾ । ਫੋਨ ਇਕਬਾਲ ਦੇ ਭਰਾ ਨੇ ਚੁੱਕਿਆ ।''
''ਵੀਰ ਜੀ ਕਾਕਾ ਪੂਰਾ ਹੋ ਗਿਆ ਹੈ....। ਤੁਸੀਂ ਆ ਜਾਉ.....। ਅੱਛਾ ਇਕਬਾਲ ਤੂੰ ਹੌਸਲਾ ਰੱਖੀਂ । ਨਾਲੇ ਪ੍ਰੀਤੀ ਨੂੁੰ ਸਾਂਭੀ । ਮੈਂ ਤੇ ਤੇਰੀ ਭਰਜਾਈ ਆਉਂਦੇ ਹਾਂ । ਦੁੱਖੀ ਮਨ ਨਾਲ ਗੱਲ ਕੀਤੀ ਇਕਬਾਲ ਦੇ ਭਰਾ ਨੇ, ਇਕਬਾਲ ਟੁੱਟੇ ਜਿਹੇ ਮਨ ਨਾਲ ਪੋੜੀਆਂ ਚੜਦਾ ਗਿਆ । ਪਹੁੰਚ ਦੇ ਹੀ ਇਕਬਾਲ ਦੀ ਜਨਾਨੀ ਨੇ ਸਵਾਲ ਕੀਤਾ । ਇੰਨੀ ਰਾਤ ਨੂੰ ਕਿੱਥੇ ਗਏ ਸੀ.....? ਨਾਲੇ ਡਾਕਟਰ ਨੇ ਕੀ ਕਿਹਾ....? ਕੁੱਝ ਨਹੀਂ ਆਪਣਾ ਕਾਕਾ ਠੀਕ-ਠਾਕ ਹੈ । ਝੂਠ ਇਕਬਾਲ ਦੇ ਮੂੰਹ ਤੋਂ ਸਾਫ ਦਿਖਾਈ ਦੇ ਰਿਹਾ ਸੀ । ਤੁਸੀਂ ਝੂਠ ਬੋਲਦੇ ਹੋ ਗੱਲ ਤਾਂ ਕੋਈ ਹੋਰ ਹੀ ਹੈ ਮੈਂ ਸ਼ੀਸ਼ੇ ਵਿਚੋਂ ਵੇਖਿਆ ਸੀ ਕਾਕੇ ਨੂੰ ਚੁੱਕ ਕੇ ਦੂਸਰੀ ਥਾਂ ਰੱਖਿਆ ਸੀ, ਤੁਸੀਂ ਝੂਠ ਬੋਲਦੇ ਹੋ ਮੈਂਨੂੰ ਤਾਂ ਲੱਗਦਾ ਹੈ ਕਿ ਸਾਡਾ ਕਾਕਾ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ । ਇਹ ਸਭ ਕਿਹ ਕੇ ਪ੍ਰੀਤੀ ਉੱਚੀ-ੳੱਚੀ ਰੋਣ ਲੱਗ ਪਈ । ਇਕਬਾਲ ਬਹੁਤ ਸਮਾਂ ਪ੍ਰੀਤੀ ਕੋਲ ਝੂਠ ਨਾ ਬੋਲ ਸਕਿਆ ਨਾਲ ਦੀਆਂ ਸਭ ਜਨਾਨੀਆਂ ਪ੍ਰੀਤੀ ਨੂੰ ਹੋਂਸਲਾ ਦੇ ਰਹੀਆ ਸਨ ।''
ਦੋ ਕੁੜੀਆਂ ਦੇ ਬਾਅਦ ਪ੍ਰੀਤੀ ਫਿਰ ਗਰਭਵਤੀ ਹੋ ਗਈ । ਘਰ ਦੀ ਹਾਲਤ ਚਾਹੇ ਠੀਕ ਨਹੀਂ ਸੀ ਅਤੇ ਇਕਬਾਲ ਦੇ ਪਿਤਾ ਦੀ ਮੌਤ ਦੋ ਕੁ ਸਾਲ ਪਹਿਲਾਂ ਹੀ ਹੋਈ ਸੀ । ਇਸ ਤੋਂ ਪਹਿਲਾਂ ਇਕਬਾਲ ਦੀ ਛੋਟੀ ਕੁੜੀ ਹਾਲੀ ਕੁਛੜ ਹੀ ਸੀ । ਸਰੀਰਕ ਪੱਖੋਂ ਚਾਹੇ ਪ੍ਰੀਤੀ ਕਮਜ਼ੋਰ ਸੀ ਫਿਰ ਵੀ ਬਰਦਾਸ਼ ਕੀਤਾ ਸੋਚਿਆ ਦੋ ਕੁੜੀਆਂ ਹਨ ਰੱਬ ਸ਼ਾਇਦ ਮਿਹਰ ਕਰੇ ਤੇ ਕੁੜੀਆਂ ਢੱਕੀਆਂ ਜਾਣਗੀਆਂ, ਮਾਂ-ਬਾਪ ਦੇ ਬਾਅਦ ਕੁੜੀਆਂ ਲਈ ਭਰਾ ਭਰਜਾਈ ਹੀ ਸਭ ਕੁੱਝ ਹੁੰਦੇ ਹਨ । ਇਹ ਗੱਲ ਵੱਖਰੀ ਹੈ ਕਿ ਕੋਈ ਪ੍ਰਵਾਹ ਕਰੇ ਜਾਂ ਨਾ ਕਰੇ । ਇਕਬਾਲ ਦਾ ਕੰਮ ਕਾਰ ਕੋਈ ਖਾਸ ਚੰਗਾ ਨਹੀਂ ਸੀ । ਕਾਰਖਾਨੇ ਵਿਚ ਕੰਮ ਕਰਦਾ ਸੀ ਤੇ ਸਾਲ ਵਿਚ ਚਾਰ ਮਹਿਨੇ ਤੇਜ਼ੀ ਅਤੇ ਬਾਕੀ ਅੱਠ ਮਹੀਨੇ ਮੰਦੇ ਦੀ ਮਾਰ ਝੱਲਣੀ ਪੈਂਦੀ । ਮਹਿੰਗਾਈ ਦਿਨੋਂ-ਦਿਨ ਵੱਧਦੀ ਜਾ ਰਹੀ ਸੀ । ਜਿੰਮੇਦਾਰੀਆਂ ਦਾ ਵੀ ਬੋਝ ਵਿਚ ਵੱਧ ਹੋ ਰਿਹਾ ਸੀ ਲੇਕਿਨ ਆਮਦਨੀ ਦਿਨੋਂ-ਦਿਨ ਵੱਧਣ ਦੀ ਥਾਂ ਘੱਟਦੀ ਜਾ ਰਹੀ ਸੀ । ਇੰਨ੍ਹੇ ਪੈਸਿਆਂ ਵਿਚ ਤਾਂ ਘਰ ਦੀ ਰੋਟੀ ਦਾ ਖਰਚ ਚਲਾਉਣਾ ਵੀ ਬਹੁਤ ਮੁਸ਼ਕਿਲ ਸੀ ਤੇ ਫਿਰ ਬੱਚਿਆਂ ਦੇ ਖਰਚੇ ਕਰਨੇ ਹੱਦੋਂ ਵੱਧ ਅੋਖੇ ਸੀ, ਪਰ ਗੁਜ਼ਾਰਾ ਤਾਂ ਕਰਨਾ ਹੀ ਸੀ ।
ਜਦੋਂ ਪ੍ਰੀਤੀ ਗਰਭ ਅਵਸਥਾ ਵਿਚ ਸੀ ਤਾਂ ਉਸ ਦਾ ਕੋਈ ਖਾਸ ਧਿਆਨ ਨਾ ਦਿੱਤਾ ਗਿਆ । ਇਕਬਾਲ ਦੀ ਮਾਂ ਆਪਣੀ ਮਰਜ਼ੀ ਕਰਦੀ ਤੇ ਘਰ ਦਾ ਮਾਹੌਲ ਵੀ ਕੋਈ ਖਾਸ ਠੀਕ ਨਹੀਂ ਸੀ । ਇਕਬਾਲ ਦੀ ਜਨਾਨੀ ਦੇ ਦਿਨ ਪੂਰੇ ਹੋ ਗਏ । ਨੇੜੇ ਹੀ ਨਰਸਿੰਗ ਹੋਮ ਵਿਚ ਬੱਚਾ ਹੋਇਆ, ਪੈਦਾ ਹੰਦਾ ਹੀ ਬੱਚਾ ਹੋਸ਼ ਵਿਚ ਨਾ ਆਇਆ ਕਾਫੀ ਕੋਸ਼ੀਸ਼ ਕਰਨ ਤੋਂ ਬਾਅਦ ਬੱਚਾ ਹੋਸ਼ ਵਿਚ ਆਇਆ । ਤਿੰਨ ਕੁ ਦਿਨਾਂ ਬਾਅਦ ਪ੍ਰੀਤੀ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਗਈ ਘਰ ਵਿਚ ਛੋਟੀ-ਮੋਟੀ ਖੁਸ਼ੀ ਕੀਤੀ ਗਈ ਪਰ ਖੁਸ਼ੀ ਘੱਟ ਤੇ ਚਿੰਤਾ ਜ਼ਿਆਦਾ ਸੀ । ਕਾਕਾ ਢਿੱਲਾ ਰਹਿਣ ਲੱਗ ਪਿਆ । ਨੇੜੇ ਹੀ ਇਕ ਐੱਮ.ਬੀ.ਬੀ.ਐੱਸ ਡਾਕਟਰ ਕੋਲੋਂ ਕਾਕੇ ਦਾ ਚੈੱਕਅੱਪ ਕਰਵਾਇਆ ਗਿਆ । ਫਿਕਰ ਵਾਲੀ ਕੋਈ ਗੱਲ ਨਹੀਂ ਹੈ । ਉਸ ਨੇ ਆਪਣੀ ਸਮਝ ਅਨੁਸਾਰ ਦਵਾਈਆਂ ਲਿਖ ਕੇ ਦੇ ਦਿੱਤੀਆਂ, ਕੁੱਝ ਟੈਸਟ ਜਿਵੇਂ ਪੇਸ਼ਾਬ, ਖੂਨ, ਟੱਟੀ ਟੈਸਟ ਕਰਵਾਏ ਗਏ । ਇਕਬਾਲ ਦੀ ਪਰੇਸ਼ਾਨੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ ਪ੍ਰੀਤੀ ਦੀ ਹਾਲਤ ਵੀ ਦਿਨੋਂ-ਦਿਨ ਮਾੜੀ ਹੰਦੀ ਜਾ ਰਹੀ ਸੀ । ਇਕ ਦਿਨ ਰਾਤ ਅਚਾਨਕ ਕਾਕੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ । ਸਵੇਰੇ-ਸਵੇਰੇ ਇਕਬਾਲ ਪ੍ਰੀਤੀ ਸਮੇਤ ਕਾਕੇ ਨੂੰ ਲੈ ਕੇ ਬੱਚਿਆ ਦੇ ਮਸ਼ਹੁਰ ਡਾਕਟਰ ਕੋਲ ਲੈ ਕੇ ਚੱਲਾ ਗਿਆ । ਡਾਕਟਰ ਕਾਫੀ ਸਿਆਣਾ ਤੇ ਨੇਕ ਸੁਭਾਅ ਦਾ ਸੀ । ਇਸ ਤੋਂ ਪਹਿਲਾਂ ਇਕਬਾਲ ਦੀ ਛੋਟੀ ਕੁੱੜੀ ਦਾ ਚੈੱਕਅਪ ਵੀ ੳਸ ਨੇ ਕੀਤਾ ਸੀ । ਉਸ ਦੀ ਜਨਾਨੀ ਵੀ ਡਾਕਟਰ ਸੀ । ਉਸ ਬਾਰੇ ਤਾਂ ਇਕਬਾਲ ਦੇ ਦਿਮਾਗ ਵਿਚੋਂ ਖਿਆਲ ਹੀ ਨਿਕਲ ਗਿਆ ਸੀ ।
''ਬੱਚੇ ਦੀ ਸਿਹਤ ਕਿੰਨੇ ਦਿਨਾਂ ਤੋਂ ਖਰਾਬ ਹੈ....? ਡਾਕਟਰ ਨੇ ਸਵਾਲ ਕੀਤਾ ।''
''ਜੀ ਡਾਕਟਰ ਕਾਫੀ ਦਿਨਾਂ ਤੋਂ ਖਰਾਬ ਹੈ, ਇਲਾਜ ਚੱਲ ਰਿਹਾ ਹੈ...।''
''ਕਿਸ ਡਾਕਟਰ ਕੋਲੋਂ ਦਵਾਈ ਚੱਲ ਰਹੀ ਹੈ....।''
''ਜੀ ਡਾਕਟਰ ਜਸਵੰਤ ਸੱਚਦੇਵਾ.....।''
''ਉਹ ਬੱਚਿਆਂ ਦੇ ਡਾਕਟਰ ਤਾਂ ਨਹੀਂ ਹਨ ਹਾਂ ਪਰ ਐੱਮ.ਬੀ.ਬੀ.ਐੱਸ ਡਾਕਟਰ ਜ਼ਰੂਰ ਹਨ....।''
''ਹਾਂ ਅਸੀਂ ਸੋਚਿਆ ਡਾਕਟਰ ਸਿਆਣਾ ਹੈ ....।''
''ਉਹ ਤਾਂ ਠੀਕ ਹੈ ਪਰ ਹੁਣ ਬੱਚੇ ਦੀ ਸਿਹਤ ਕਾਫੀ ਖਰਾਬ ਹੋ ਚੱਕੀ ਹੈ....।''
''ਹੁਣ ਕੀ ਕੀਤਾ ਜਾਵੇ ਜੋ ਹੋਣਾ ਸੀ ਸੋ ਹੋ ਗਿਆ, ਅਸੀਂ ਬਹੁਤ ਵੱਡੀ ਗਲਤੀ ਕੀਤੀ । ਇਕਬਾਲ ਪ੍ਰੇਸ਼ਾਨ ਹੰਦਾ ਬੋਲਿਆ ।''
''ਨੇੜੇ ਹੀ ਨਰਸਿੰਗ ਹੋਮ ਵਿਚ ਬੱਚੇ ਨੂੰ ਦਾਖਲ ਕਰਵਾਉਣਾ ਪੈਣਾ ਹੈ । ਬੱਚੇ ਨੂੰ ਬੀਮਾਰੀ ਹੋਰ ਇਲਾਜ ਹੋਰ ਹੰਦਾ ਰਿਹਾ ਕੇਸ ਕਾਫੀ ਵਿਗੜ ਚੁੱਕਾ ਹੈ.....।''
''ਜਿਵੇਂ ਤੁਹਾਡੀ ਮਰਜ਼ੀ ਹੈ.....।'' ਇਹ ਕਹਿ ਕਿ ਆਪਣੀ ਪਤਨੀ ਨਾਲ ਸਲਾਹ ਕਰਨ ਲੱਗ ਪਿਆ ਤੇ ਬਾਹਰ ਆ ਕੇ ਘਰ ਟੈਲੀਫੋਨ ਕਰਨ ਲੱਗ ਪਿਆ ।
''ਘਰ ਫੋਨ ਕੀਤਾ ਤਾਂ ਅੱਗੋਂ ਭਰਾ ਨੇ ਫੋਨ ਚੁੱਕਿਆ । ਉਸ ਨੇ ਕਿਹਾ ਪੈਸੇ ਦੀ ਚਿੰਤਾ ਨਾ ਕਰੀਂ ਜਿਵੇਂ ਡਾਕਟਰ ਸਾਹਿਬ ਕਹਿੰਦੇ ਹਨ ਉਵੇਂ ਹੀ ਕਰੀ ਕਾਕੇ ਨੂੰ ਹਸਪਤਾਲ ਦਾਖਲ ਕਰਵਾ ਦੇ । ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਲਾਜ ਹੋਣ ਲੱਗ ਪਿਆ । ਇਕਬਾਲ ਦੀ ਮਾਂ ਵੀ ਹਸਪਤਾਲ ਪਹੁੰਚ ਗਈ ਬੱਚੇ ਦੀ ਹਾਲਤ ਠੀਕ ਹੋਣ ਦੀ ਥਾਂ ਵੱਧ ਖਰਾਬ ਹੋ ਗਈ । ਜਿਸ ਡਾਕਟਰ ਨੇ ਬੱਚੇ ਨੂੰ ਦਾਖਲ ਕਰਵਾਇਆ ਸੀ । ਉਸ ਨੇ ਹੋਰ ਡਾਕਟਰ ਨਾਲ ਸਲਾਹ ਕੀਤੀ । ਡਾਕਟਰ ਨੇ ਇਕਬਾਲ ਤੇ ਉਸ ਦੇ ਭਰਾ ਅਤੇ ਪ੍ਰੀਤੀ ਨੂੰ ਸੱਦਿਆ । ਡਾਕਟਰ ਨੇ ਕਿਹਾ ਬੱਚੇ ਦਾ ਪਿਤਾ ਕੀ ਕੰਮ ਕਰਦਾ ਹੈ .....?'' ਡਾਕਟਰ ਜੀ ਇਕ ਪ੍ਰਾਇਵੇਟ ਕਾਰਖਾਨੇ ਵਿਚ ਨੌਕਰੀ ਕਰਦਾ ਹੈ । ਦੇਖੋ ਹਾਲਤ ਕਾਬੂ ਤੋਂ ਬਾਹਰ ਹੈ ਤੇ ਇੱਥੇ ਬੱਚੇ ਦਾ ਇਲਾਜ ਸੰਭਵ ਨਹੀਂ । ਇਸ ਨੂੰ ਵੱਡੇ ਹਸਪਤਾਲ ਵਿਚ ਲਿਜਾਣਾ ਪਵੇਗਾ ਪਰ ਹਸਪਤਾਲ ਕਾਫੀ ਮਹਿੰਗਾ ਹੈ, ਉੱਥੇ ਬੱਚਾ ਠੀਕ ਹੋ ਸਕਦਾ ਹੈ । ਤੁਸੀਂ ਪਹਿਲਾਂ ਆਪਸ ਵਿਚ ਸਲਾਹ ਕਰ ਲਵੋ ਫਿਰ ਦੱਸਣਾ ਕਿ ਤੁਹਾਡੀ ਕੀ ਮਰਜ਼ੀ ਹੈ....।''
''ਸਲਾਹ ਕਾਹਦੀ ਕਰਨੀ ਹੈ ਇਲਾਜ ਤਾਂ ਕਰਵਾਉਣਾ ਹੈ ਪੈਸੇ ਧੇਲੇ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਬੱਚਾ ਠੀਕ ਹੋਣਾ ਚਾਹੀਦਾ ਹੈ । ਪੈਸੇ ਦਾ ਕੀ ਹੈ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ । ਇਕਬਾਲ ਦੀ ਮਾਂ ਅੱਖਾਂ ਭਰਦੀ ਬੋਲੀ ।''
''ਹਾਂ ਡਾਕਟਰ ਸਾਹਿਬ ਬੱਚਿਆਂ ਨਾਲੋਂ ਪੈਸੇ ਚੰਗੇ ਨਹੀਂ ਬੱਚਾ ਠੀਕ ਹੋਣਾ ਚਾਹੀਦਾ ਹੈ, ਪੈਸਾ ਭਾਵੇਂ ਜਿੰਨਾਂ ਮਰਜ਼ੀ ਲੱਗ ਜਾਵੇ । ਇਹ ਦਲੇਰੀ ਭਰੇ ਬੋਲ ਇਕਬਾਲ ਦੇ ਭਰਾ ਦੇ ਸਨ ।''
ਡਾਕਟਰ ਨੇ ਫੋਨ ਕੀਤਾ ਕੁੱਝ ਦੇਰ ਬਾਅਦ ਹਸਪਤਾਲ ਦੀ ਗੱਡੀ ਆ ਗਈ । ਰਸਤੇ ਵਿਚ ਕਾਹਲੀ-ਕਾਹਲੀ ਬੱਚੇ ਦੇ ਐਕਸਰੇ ਕਰਵਾਏ ਗਏ ਅਤੇ ਪਹਿਲਾਂ ਹਸਪਤਾਲ ਵਿਚ ਪੰਜ ਹਜ਼ਾਰ ਰੁਪਏ ਜਮਾ੍ਹਂ ਕਰਵਾਇਆ ਗਿਆ ਤੇ ਬੱਚੇ ਨੂੰ ਦਾਖਲ ਕਰ ਲਿਆ ਗਿਆ ਤੇ ਦਵਾਈਆ ਦੇ ਖਰਚੇ ਅੱਲਗ ਤੇ ਕਈ ਹੋਰ ਖਰਚੇ ਹੋ ਗਏ ਇਕਬਾਲ ਦੇ ਭਰਾ ਦੀ ਪਿੱਠ ਸੁਣਦੀ ਹੈ ਪੈਸੇ ਧੇਲੇ ਦੇ ਮਾਮਲੇ ਵਿਚ ਉਸ ਨੇ ਕੋਈ ਕਮੀ ਆਉਣ ਨਹੀਂ ਦਿੱਤੀ ਤੇ ਪੈਸਾ ਤਾਂ ਪਾਣੀ ਦੇ ਵਾਂਗ ਵਹਾ ਰਿਹਾ ਸੀ । ਹਸਪਤਾਲ ਵਿਚ ਰਿਸ਼ਤੇਦਾਰਾਂ ਦਾ ਅਤੇ ਹੋਰ ਜਾਣਕਾਰਾ ਦਾ ਆਉਣ ਜਾਣ ਲੱਗਾ ਰਹਿਣ ਲੱਗਾ । ਪੈਸੇ ਧੇਲੇ ਦੇ ਮਾਮਲੇ ਵਿਚ ਕੋਈ ਕਸਰ ਨਾ ਛੱਡੀ ਗਈ । ਡਾਕਟਰ ਹੌਂਸਲਾ ਦੇ ਰਹੇ ਸਨ । ਬੱਚੇ ਦੀ ਹਾਲਤ ਵਿਚ ਵੀ ਸੁਧਾਰ ਹੋ ਰਿਹਾ ਸੀ । ਕੁੱਝ ਦਿਨਾਂ ਬਾਅਦ ਬੱਚੇ ਦੀ ਸਿਹਤ ਫਿਰ ਵਿਗੜਣ ਲੱਗ ਪਈ । ਇਕਬਾਲ ਦੀ ਪਤਨੀ ਜਿਵੇਂ ਸੂਲੀ ਤੇ ਟੰਗੀ ਗਈ ਹੋਵੇ । ਨਿੱਤ ਕੋਈ ਨਾ ਕੋਈ ਟੈਸਟ ਕਦੀ ਹਸਪਤਾਲ ਵਿਚ ਤੇ ਕਦੀ ਬਾਹਰ ਬੱਚਾ ਵੱਖਰਾ ਪ੍ਰੇਸ਼ਨ ਪੈਸਾ ਪਾਣੀ ਵਾਂਗ ਵਗ ਰਿਹਾ ਸੀ । ਇਕਬਾਲ ਦਾ ਭਰਾ ਤੇ ਮਾਂ ਹੱਦੋਂ ਵੱਧ ਨੱਠ ਭੱਜ ਕਰ ਰਹੇ ਸਨ । ਪਰ ਕੁਦਰਤ ਨੂੰ ਉਹਨਾਂ ਦੀ ਮਿਹਨਤ ਤੇ ਵਿਸ਼ਵਾਸ ਦੇ ਉੱਲਟ ਕੁੱਝ ਹੋਰ ਹੀ ਮਨਜ਼ੂਰ ਸੀ । ਡਾਕਟਰ ਨੇ ਖੂਨ ਦੀ ਮੰਗ ਕੀਤੀ । ਸਭ ਦਾ ਖੂਨ ਕਾਕੇ ਦੇ ਖੂਨ ਨਾਲ ਮੇਲ ਖਾਂਦਾ ਸੀ ।''
''ਪ੍ਰੀਤੀ ਨੇ ਕਿਹਾ ਮੇਰਾ ਖੂਨ ਲੈ ਲਉ । ਡਾਕਟਰ ਨੇ ਕਿਹਾ ਨਹੀਂ ਤੁਹਾਡਾ ਖੂਨ ਨਹੀਂ ਲਿਆ ਜਾ ਸਕਦਾ । ਇਕਬਾਲ ਦਾ ਛੋਟਾ ਮਾਸੜ ਵੀ ਆਇਆ ਹੋਇਆ ਸੀ । ਛੋਟੀ ਮਾਸੀ ਇਕਬਾਲ ਦੀ ਉਮਰ ਦੇ ਬਰਾਬਰ ਹੀ ਸੀ ।''
''ਇਕਬਾਲ ਦਾ ਮਾਸੜ ਕਹਿਣ ਲੱਗਾ ਕਿ ਬੱਚਾ ਠੀਕ ਹੋ ਜਾਵੇ ਖੂਨ ਦੀ ਕਿਹੜੀ ਗੱਲ ਹੈ, ਖੂਨ ਮੈਂ ਦੇ ਦੇਂਦਾ ਹਾਂ । ਇਕਬਾਲ ਨੇ ਕਿਹਾ ਨਹੀਂ ਇਹ ਕਮਜ਼ੋਰ ਹੈ ਨਾਲੇ ਇਸਦਾ ਕੰਮ ਵੀ ਵਜ਼ਨ ਵਾਲਾ ਹੈ, ਇਕਬਾਲ ਨੇ ਕਿਹਾ, ਇਹ ਬੀਮਾਰ ਹੋ ਜਾਵੇਗਾ ਖੂਨ ਮੈਂ ਦੇਂਦਾ ਹਾਂ । ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਖੂਨ ਮੈਂ ਦੇਂਦਾ ਹਾਂ । ਜੇ ਫਿਰ ਲੋੜ ਪਈ ਤਾਂ ਤੁਸੀਂ ਦੇ ਦੇਣਾ ਨਾਲੇ ਮੈਂ ਤਾਂ ਚੱਲੇ ਜਾਣਾਂ ਹੈ । ਇਕਬਾਲ ਦੇ ਮਾਸੜ ਨੇ ਖੂਨ ਦੇ ਦਿੱਤਾ । ਬਾਅਦ ਵਿਚ ਫਿਰ ਜ਼ਰੂਰਤ ਪੈਣ ਤੇ ਇਕਬਾਲ ਦੇ ਭਰਾ ਨੇ ਖੂਨ ਦਿੱਤਾ । ਉਸ ਨੇ ਕਿਹਾ ਬੱਚਾ ਠੀਕ ਹੋਣਾਂ ਚਾਹੀਦਾ ਹੈ । ਖੂਨ ਦੀ ਕਿਹੜੀ ਗੱਲ ਹੈ ਨਾਲੇ ਬੱਚਿਆਂ ਵਾਸਤੇ ਤਾਂ ਸਾਡੀ ਜਾਨ ਵੀ ਹਾਜ਼ਰ ਹੈ । ਅਗਰ ਅਸੀਂ ਲੋਕਾਂ ਵਾਸਤੇ ਇਨਾ੍ਹਂ ਕੁੱਝ ਕਰਦੇ ਹਾਂ ਤਾਂ ਫਿਰ ਸਾਡਾ ਆਪਣਾ ਖੂਨ ਹੈ । ਸਭ ਦੀਆਂ ਇਨ੍ਹੀਆਂ ਕੁਰਬਾਨੀਆਂ ਦੇ ਬਾਅਦ ਕਾਕਾ ਫਿਰ ਮਰ (ਪੂਰਾ ਹੋ) ਗਿਆ ।''
''ਕੁੱਝ ਦੇਰ ਬਾਅਦ ਇਕਬਾਲ ਦੇ ਭਰਾ ਭਰਜਾਈ ਹਸਪਤਾਲ ਆਏ ਅਤੇ ਹਸਪਤਾਲ ਦੀ ਕਾਰਵਾਈ ਕੀਤੀ ਤੇ ਬੱਚੇ ਨੂੰ ਘਰ ਲੈ ਕੇ ਚੱਲੇ ਗਏ । ਸਭ ਰਿਸ਼ਤੇਦਾਰ ਇੱਕਠੇ ਹੋਏ ਪ੍ਰੀਤੀ ਰੋਂਦੀ ਪਿੱਟਦੀ ਰਹੀ ਦਾਦੀ ਭਰਾ ਭਰਜਾਈ ਸਭ ਡੁਸਕ ਰਹੇ ਸਨ । ਕੁੜੀਆਂ ਡਰੀਆਂ ਸਹਿਮੀਆਂ ਬੈਠੀਆਂ ਹੋਈਆਂ ਸਨ ਰਿਸ਼ਤੇਦਾਰ ਦੁੱਖ ਪ੍ਰਗਟ ਕਰਨ ਆਏ ਕਾਕੇ ਦਾ ਸੰਸਕਾਰ ਕੀਤਾ ਗਿਆ ਪ੍ਰੀਤੀ ਬੇਬਸ ਹੋਈ ਬੈਠੀ ਸੀ । ਇਕਬਾਲ ਦੀਆਂ ਅੱਖਾਂ ਭਰ ਆਈਆਂ ਤੇ ਪ੍ਰੀਤੀ ਦੀ ਭੂਬ ਨਿਕਲ ਗਈ ।''
''ਮਾਂ ਹੌਸਲਾ ਦੇਂਦੀ ਹੋਈ ਬੋਲੀ । ਨਾ ਪੁੱਤ ਸੁੱਖ ਨਾਲ ਤੂੰ ਕਿਹੜੀ ਬੁੱਢੀ ਹੋ ਗਈ ਹੈ । ਉਸ ਨਾਲ ਤਾਂ ਸਾਡਾ ਸੰਬੰਧ ਹੀ ਇਹਨਾਂ ਸੀ । ਅਸੀਂ ਤਾਂ ਪੂਰੀ ਵਾਹ ਲਗਾਈ ਪਰ ਰੱਬ ਨੂੰ ਮਨਜ਼ੂਰ ਹੀ ਨਹੀਂ ਸੀ । ਉਹ ਖੇਡਣ ਗਿਆ ਹੈ ਇਕ ਦਿਨ ਮੁੜ ਫਿਰ ਤੇਰੀ ਗੋਦ ਵਿਚ ਜ਼ਰੂਰ ਖੇਡਣ ਆਵੇਗਾ ।
* * * * * * *
-ਵਰਿੰਦਰ ਆਜ਼ਾਦ
ਅੰਮ੍ਰਿਤਸਰ । ਮੋ. 98150-27527
Comments (0)
Facebook Comments (0)