ਹਲਕਾ ਵਿਧਾਇਕ ਦੇ ਵਿਰੁੱਧ ਲਗਾਏ ਗਏ ਪੋਸਟਰਾਂ ਦੀ ਕਾਂਗਰਸੀ ਆਗੂਆਂ ਵੱਲੋਂ ਨਿਖੇਧੀ।

ਹਲਕਾ ਵਿਧਾਇਕ ਦੇ ਵਿਰੁੱਧ ਲਗਾਏ ਗਏ ਪੋਸਟਰਾਂ ਦੀ ਕਾਂਗਰਸੀ ਆਗੂਆਂ ਵੱਲੋਂ ਨਿਖੇਧੀ।

ਸ਼ਰਾਰਤੀ ਅਨਸਰਾਂ ਵੱਲੋਂ ਬਦਨਾਮ ਕਰਨ ਲਈ ਕੀਤੀ ਗਈ ਕੋਸਿ਼ਸ਼ : ਚੈਅ:ਰਵਿੰਦਰ ਸਿੰਘ
ਰਾਕੇਸ਼ ਬਾਵਾ/ਸੰਦੀਪ ਸਿੱਧੂ
ਚੋਹਲਾ ਸਾਹਿਬ 21 ਜਨਵਰੀ 2019 

ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਹਲਕੇ ਵਿੱਚੋਂ ਲੰਮੇਂ ਸਮੇਂ ਤੋਂ ਗੈਰ-ਮੋਜੂਦਗੀ ਅਤੇ ਸਮੁੱਚੇ ਹਲਕੇ ਦੇ ਰੁਕੇ ਵਿਕਾਸ ਕਾਰਜਾਂ ਨੂੰ ਦਰਸਾਉਂਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਪੋਸਟਰਾਂ ਦੇ ਵਿਰੁੱਧ ਵੱਖ-ਵੱਖ ਕਾਂਗਰਸੀ ਆਗੂਆਂ ਵੱਲੋਂ ਪ੍ਰਤੀਕਰਮ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਹੀ ਅੱਜ ਕਸਬਾ ਚੋਹਲਾ ਸਾਹਿਬ ਵਿਖੇ ਮਾਰਕੀਟ ਕਮੇਟੀ ਨੋਸ਼ਹਿਰਾ ਪੰਨੂਆਂ ਦੇ ਚੇਅਰਮੈਨ ਰਵਿੰਦਰ ਸਿੰਘ ਸ਼ੈਂਟੀ ਦੀ ਪ੍ਰਧਾਨਗੀ ਹੇਠ ਇਕੱਤਰਤਾ ਹੋਈ।ਜਿਸ ਵਿੱਚ ਹਲਕਾ ਵਿਧਾਇਕ ਖਿਲਾਫ ਲਗਾਏ ਗਏ ਪੋਸਟਰਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਚੈਅ:ਰਵਿੰਦਰ ਸਿੰਘ ਸ਼ੈਟੀਂਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਹਲਕਾ ਵਿਧਾਇਕ ਹਰ ਸਾਲ ਜਨਵਰੀ ਦੇ ਪੂਰੇ ਮਹੀਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਆਪਣੀ ਸ਼ਰਧਾ-ਭਾਵਨਾ ਨਾਲ ਪੂਰਾ ਮਹੀਨਾ ਨਿਰੰਤਰ ਸੇਵਾ ਕਰਦੇ ਹਨ ਅਤੇ ਉਨਾਂ ਦੀ ਇਸ ਗੈਰ ਹਾਜ਼ਰੀ ਵਿੱਚ ਕੋਈ ਵੀ ਅਜਿਹਾ ਕੰਮ ਨਹੀਂ ਰੁਕਦਾ ਜਿਸ ਨਾਲ ਹਲਕੇ ਦੇ ਲੋਕਾਂ ਨੂੰ ਪ੍ਰੇ਼ਸ਼ਾਂਨੀ ਆਉਂਦੀ ਹੋਵੇ।ਉਨਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਨਾਂ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਅਜਿਹੀ ਘਣਾਉਣੀ ਹਰਕਤ ਕੀਤੀ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ।ਉਨਾਂ ਕਿਹਾ ਕਿ ਹਲਕਾ ਵਿਧਾਇਕ 3 ਫਰਵਰੀ ਨੂੰ ਹਲਕੇ ਦੇ ਅੰਦਰ ਆਕੇ ਹਲਕੇ ਦੀਆਂ ਮੁਸ਼ਕਲਾਂ ਸੁਨਣਗੇ ਅਤੇ ਪਿੰਡਾਂ ਦੇ ਰੁਕੇ ਵਿਕਾਸ ਕਾਰਜਾਂ ਵਿੱਚ ਤੇਜੀ ਲਿਆਉਣਗੇ।ਇਸ ਮੋਕੇ ਉਨਾਂ ਨਾਲ ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ,ਸਰਪੰਚ ਮਹਿੰਦਰ ਸਿੰਘ ਚੰਬਾ,ਪਿਆਰਾ ਸਿੰਘ,ਤਰਸੇਮ ਸਿੰਘ ਮੈਂਬਰ,ਬਲਵਿੰਦਰ ਸਿੰਘ,ਕੁਲਵੰਤ ਸਿੰਘ,ਜੱਜ ਸਿੰਘ,ਗੁਰਚਰਨ ਸਿੰਘ,ਗੁਰਵਿੰਦਰ ਸਿੰਘ,ਰਾਜਵਿੰਦਰ ਸਿੰਘ,ਸੁਰਜੀਤ ਸਿੰਘ,ਭੁਪਿੰਦਰ ਕੁਮਾਰ (ਸਾਰੇ ਮੈਂਬਰ ਪੰਚਾਇਤ),ਅਜੀਤ ਸਿੰਘ ਪ੍ਰਧਾਨ,ਬਲਬੀਰ ਸਿੰਘ ਸ਼ਾਹ ਸਰਪੰਚ ਕਰਮੂੰਵਾਲਾ,ਪ੍ਰਧਾਨ ਖਜਾਨ ਸਿੰਘ ਚੰਬਾ,ਲਾਲੀ ਰੱਤੋਕੇ,ਰਸ਼ਪਾਲ ਸਿੰਘ,ਮਨਦੀਪ ਸਿੰਘ ਸਰਪੰਚ,ਸੋਢੀ ਚੋਹਲਾ ਸਾਹਿਬ,ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ।