ਚੋਹਲਾ ਸਾਹਿਬ ਦੇ ਸਮੂਹ ਦੁਕਾਨਦਾਰਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ

ਚੋਹਲਾ ਸਾਹਿਬ ਦੇ ਸਮੂਹ ਦੁਕਾਨਦਾਰਾਂ ਵੱਲੋਂ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ

ਚੋਹਲਾ ਸਾਹਿਬ 17 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਅੱਜ ਚੋਹਲਾ ਸਾਹਿਬ ਦੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰ ਹੋ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਾੜੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ  ਏਥੋਂ ਦੇ ਸਮੁਚੇ ਬਜਾਰਾਂ ਵਿੱਚ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਦੌਰਾਨ ਵੱਖ ਵੱਖ ਦੁਕਾਨਦਾਰ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਵੱਲੋਂ ਪਾਸ ਕੀਤੇ ਗਏ ਤਿੰਨੇ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਸਮੁੱਚੇ ਦੇਸ਼ ਦੀ ਆਥਿਕਤਾ ਨੂੰ ਪ੍ਰਭਾਵਤ ਕਰਨ ਵਾਲੇ ਹਨ ਜਿਸ ਨਾਲ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਹੋਵੇਗਾ ਜਿੰਨਾ ਦੇ ਮਾਰੂ ਨੀਤੀਆਂ ਕਾਰਨ ਕਿਸਾਨੀ ਤਾਂ ਪ੍ਰਭਾਵਿਤ ਹੋਵੇਗੀ ਹੀ ਇਸ ਦੇ ਨਾਲ ਨਾਲ ਮਜ਼ਦੂਰ, ਦੁਕਾਨਦਾਰ, ਅਤੇ ਹੋਰ ਛੋਟੇ ਵਪਾਰੀ ਇਹਨਾਂ ਦੀ ਮਾਰ ਤੋਂ  ਨਹੀਂ ਬਚ ਸਕਣਗੇ।  ਬੁਲਾਰਿਆਂ ਨੇ ਕਿਹਾ ਕਿ  ਸਾਡੀ ਸਰਕਾਰ ਨੂੰ ਇਸ ਗੱਲ ਦੀ ਸਮਝ ਕਿਓਂ ਨਹੀਂ ਆ ਰਾਹੀਂ ਕਿ ਜਿਨ੍ਹਾਂ ਦੀ ਭਲਾਈ ਲਈ ਇਹ ਕਾਨੂੰਨ ਬਣਾਏ ਗਏ ਹਨ ਜੇਕਰ ਉਹਨਾਂ ਨੂੰ ਹੀ ਇਹ ਕਾਨੂੰਨਾ ਸਹੀ ਨਹੀ ਲੱਗ ਰਹੇ, ਤਾਂ ਸਰਕਾਰ ਜਬਰਦਸਤੀ ਇਹ ਕਾਨੂੰਨ ਕਿਉ ਲਾਗੂ ਕਰਨਾ ਚਾਹੁੰਦੀ ਹੈ। ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਬਰਦਸਤੀ ਠੋਸੇ ਜਾ ਰਹੇ ਇਹਨਾਕਾਲੇਕਾਨੂੰਨਾ ਨੂੰਵਾਪਿਸ ਲਿਆ ਜਾਵੇ ,ਸਮੂਹ ਦੁਕਾਨਦਾਰਾਂ ਕਿਸਾਨਾਂ ਦੇ ਸੰਘਰਸ਼ ਵਿਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਹਰਮੀਤ ਸਿੰਘ ਸੋਨੂੰ, ਅਮਿਤ ਕੁਮਾਰ, ਗੁਰਜੀਤ ਸਿੰਘ ਬਲਵਿੰਦਰ ਸਿੰਘ ਬਿੱਲਾ, ਜਤਿੰਦਰ ਸਿੰਘ, ਪਰਮਜੀਤ ਸਿੰਘ ਸੰਧੂ, ਹਰਭਜਨ ਸਿੰਘ ਧੁਨ , ਨਿੰਦਰਪਾਲ, ਮਲਿੰਦਰ ਸਿੰਘ ਸੋਖੀ, ਗੁਰਮੇਜ ਸਿੰਘ, ਤਰਸੇਮ ਕੁਮਾਰ, ਭੁਪਿੰਦਰ ਕੁਮਾਰ ਨਇਆਰ, ਰਾਕੇਸ਼ ਨਈਅਰ, ਅਮਨ ਜੋਸ਼ੀ ਜਸਬੀਰ ਸਿੰਘ ਜੱਸਾ, ਰਾਜਨ ਕੁਮਾਰ, ਪ੍ਰਵੀਨ ਕੁਮਾਰ ਕੁੰਦਰਾ, ਵਿਜੇ ਕੁੰਦਰਾ, ਸਾਬੀ ਮੁਨਿਆਰੀ ਵਾਲੇ, ਦਿਲਬਾਗ ਸਿੰਘ, ਸਾਗਰ ਅਨੰਦ, ਸੰਨੀ ਮੁਬਾਇਲ, ਅਸ਼ੋਕ ਕੁਮਾਰ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਭਗਵੰਤ ਸਿੰਘ, ਸੁਰਜੀਤ ਸਿੰਘ ਰਾਹੀ, ਸਤਨਾਮ ਸਿੰਘ ਢਿੱਲੋਂ, ਮੋਨੂੰ ਨਈਅਰ, ਹਰਪ੍ਰੀਤ ਸਿੰਘ ਸੋਨੂੰ, ਆਦਿ ਹਾਜ਼ਰ ਸਨ