ਸਟਾਫ ਨਰਸਜ਼ ਦਾ ਸਰਕਾਰ ਵਿਰੁੱਧ ਰੋਸ ਧਰਨਾ ਅੱਜ ਵੀ ਜਾਰੀ

ਸਟਾਫ ਨਰਸਜ਼ ਦਾ ਸਰਕਾਰ ਵਿਰੁੱਧ ਰੋਸ ਧਰਨਾ ਅੱਜ ਵੀ ਜਾਰੀ

ਸਰਹਾਲੀ ਕਲਾਂ 29 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਰੈਗੂਲਰ ਅਤੇ ਐਨ.ਐਚ.ਐਮ ਸਟਾਫ ਨਰਸਜ਼ ਦਾ ਆਪਣੀਆਂ ਭਖਦੀਆਂ ਮੰਗਾਂ ਨੂੰ ਲੈਕੇ ਧਰਨਾ ਅੱਜ ਵੀ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਟਾਫ ਨਰਸਜ਼ ਪਰਮਿੰਦਰਬੀਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈਕੇ ਉਹਨਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਮੰਗਾਂ ਜਿਵੇਂ ਛੇਵੇਂ ਪੇਅ ਕਮਿਸ਼ਨ ਦੀ ਪੇਅ ਪੈਰਿਟੀ ਕਲੀਅਰ ਕੀਤੀ ਜਾਵੇ,ਨਰਸਿੰਗ ਕੇਡਰ ਨੂੰ ਨਰਸਿੰਗ ਆਫਿਸਰ ਦਾ ਅਹੁਦਾ ਦਿੱਤਾ ਜਾਵੇ,ਸੈਂਟਰ ਪੈਟਰਨ ਤੇ ਨਰਸਿੰਗ ਅਲਾਊਸ ਦਿੱਤੇ ਜਾਣ,ਵੱਖ ਵੱਖ ਸਕੀਮਾਂ ਅਧੀਨ ਆਉਂਦੀਆਂ ਸਟਾਫ ਨਰਸਜ਼ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ, 2020 ਤੋਂ ਬਾਅਦ ਵਾਲੀਆਂ ਸਟਾਫ ਨਰਸਿੰਜ਼ ਦਾ ਪਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ,ਨਵੀਂ ਭਰਤੀ ਕੀਤੀਆਂ ਨਰਸਿਜ਼ ਨੂੰ ਪੰਜਾਬ ਸਰਕਾਰ ਅਧੀਨ ਲਿਆਂਦਾ ਜਾਵੇ।ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਸੰਘਰਸ਼ ਵੱਡੇ ਪੱਧਰ ਤੇ ਵਿੱਡਿਆ ਜਾਵੇਗਾ।ਇਸ ਸਮੇਂ ਸਟਾਫ ਨਰਸ ਕਵਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਐਨ.ਐਚ.ਐਮ.ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਲਾਰਾ ਲਗਾ ਰਹੀ ਹੈ ਪਰ ਰੈਗੂਲਰ ਕਰ ਨਹੀਂ ਰਹੀ।ਉਹਨਾਂ ਕਿਹਾ ਕਿ ਜੇਕਰ ਮੰਗ ਨਾ ਮੰਨੀ ਤਾਂ ਸੰਘਰਸ਼ ਤੇਜ਼ ਹੋਵੇਗਾ।ਇਸ ਸਮੇਂ ਗੁਰਮੀਤ ਕੌਰ,ਭਜਨ ਕੌਰ,ਸ਼ਬਨਮ ਬੱਲ,ਗੁਰਵਿੰਦਰ ਕੌਰ,ਸੰਦੀਪ ਕੌਰ,ਮਮਤਾ,ਰਾਜਬੀਰ ਕੌਰ, ਆਦਿ ਹਾਜ਼ਰ ਸਨ।