ਖਡੂਰ ਸਾਹਿਬ ਤੋ ਜਥੇਦਾਰ ਬ੍ਰਹਮਪੁਰਾ ਵੱਡੀ ਜਿੱਤ ਪ੍ਰਾਪਤ ਕਰਕੇ , ਵਿਰੋਧੀਆਂ ਦੇ ਘੋਘੇ ਚਿੱਤ ਕਰਨਗੇ : ਸਤਨਾਮ ਸਿੰਘ ਚੋਹਲਾ

ਖਡੂਰ ਸਾਹਿਬ ਤੋ ਜਥੇਦਾਰ ਬ੍ਰਹਮਪੁਰਾ ਵੱਡੀ ਜਿੱਤ ਪ੍ਰਾਪਤ ਕਰਕੇ , ਵਿਰੋਧੀਆਂ ਦੇ ਘੋਘੇ ਚਿੱਤ ਕਰਨਗੇ : ਸਤਨਾਮ ਸਿੰਘ ਚੋਹਲਾ

ਚੋਹਲਾ ਸਾਹਿਬ 29 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਖਡੂਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਉਮੀਦਵਾਰ ਐਲਾਨਣ ਤੇ ਬਲਾਕ ਸੰਮਤੀ ਮੈੈਂਬਰ ਤੇ ਸਾਬਕਾ ਸਰਪੰਚ ਸ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਸਵਾਗਤ ਕਰਦਿਆਂ ਕਿਹਾ ਕਿ ਬੇਹੱਦ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਹਲਕਾ ਖਡੂਰ ਸਾਹਿਬ ਦੇ ਵਾਸੀਆਂ ਦੀ ਸੁਣੀ ਜਾਵੇਗੀ ,ਜੋ ਮੌਜੂਦਾ ਪੰਜਾਬ ਦੇ ਹਾਕਮਾਂ ਤੋਂ ਅੱਕੀ ਪਈ ਹੈ ।  ਚੋਹਲਾ ਨੇ ਦਾਅਵੇ ਨਾਲ ਕਿਹਾ ਕਿ ਖਡੂਰ ਸਾਹਿਬ ਤੋ ਜਥੇਦਾਰ ਬ੍ਰਹਮਪੁਰਾ ਵੱਡੀ ਜਿੱਤ ਪ੍ਰਾਪਤ ਕਰਨਗੇ ਤੇ ਵਿਰੋਧੀਆਂ ਦੇ ਘੋਘੇ ਚਿੱਤ ਕਰਨਗੇ,ਜੋ ਬੀਤੇ ਸਮੇਂ ਕਈ ਤਰਾਂ ਦੀਆਂ ਕਿਆਸਰਾਈਆਂ ਲਗਾ ਰਹੇ ਸਨ । ਇਸ ਮੌਕੇ ਸ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਕਾਂਗਰਸ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪਾਵਰ ਚ ਆਏ ਕਰੀਬ ਪੰਜ ਸਾਲ ਹੋਣ ਹੀ ਵਾਲੇ ਹਨ ਪਰ ਅਜੇ ਤੱਕ ਲੋਕਾਂ ਦੀਆਂ ਮੁਸ਼ਕਲਾਂ ਉਥੇ ਦੀਆਂ ਉਥੇ ਖੜੀਆਂ ਹਨ। ਬੇਰੁਜਗਾਰੀ ਵੀ ਚਰਮ ਸੀਮਾ ਤੇ ਪੁੱਜ ਗਈ ਹੈ ,ਪੜਿਆਂ ਲਿੱਖਿਆ ਨੌਜੁਆਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਇਆ ਹੈ । ਨਸ਼ੇ ਖਤਮ ਕਰਨ ਦਾ ਦਾਅਵਾ ਕਰਨ ਵਾਲੀ ਕਾਂਗਰਸ ਦੇ ਰਾਜ ਅੱਜ ਇਹ ਹਾਲਤ ਹੋ ਗਈ ਹੈ ਕਿ ਪਹਿਲਾਂ ਨਾਲੋ ਨਸ਼ੇ ਜਿਆਦਾ ਵੱਧ ਗਏ ਹਨ ।ਉਨਾ ਕਿਹਾ ਕਿ  ਪਾਵਨ ਬੇਅਦਬੀਆਂ ਦੇ ਮੱਸਲੇ ਤੇ ਕਾਂਗਰਸ ਨੇ ਪੰਜਾਬ ਵਾਸੀਆਂ ਤੋਂ ਵੋਟਾਂ ਬਟੋਰੀਆਂ ਸੀ ਪਰ ਅੱਜ ਵੀ ਅਸਲ ਦੋਸ਼ੀ ਸ਼ਰੇਆਮ ਖੁੱਲੇ ਫਿਰ ਰਹੇ ਹਨ । ਸਿੱਖ ਕੌਮ ਦੇ ਹਿਰਦੇ ਇਨਾ ਘਟਨਾਵਾਂ ਨਾਲ ਵਲੂਧਰੇ ਪਏ ਹਨ ,ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਸਰਕਾਰ ਖ਼ਾਮੋਸ਼ ਬੈਠੀ ਹੋਈ ਹੈ। ਚੋਹਲਾ ਸਾਹਿਬ ਨੇ ਸਪੱਸ਼ਟ ਕੀਤਾ ਕਿ ਕੁਝ ਘਟੀਆਂ ਚਰਿੱਤਰ ਵਾਲੇ ਸਿਆਸਤਦਾਨਾਂ ਦਾ ਸਤਾ ਚ ਆਉਣ ਨਾਲ ਸਤਾ ਦਾ ਬੇੜਾ ਗਰਕ ਕਰ ਦਿਤਾ ਹੈ,ਜਿਸ ਨਾਲ ਲੋਕਾਂ ਦੀਆਂ ਆਸਾਂ ਤੇ ਡਾਕਾ ਪਿਆ ਹੈ ਕਿਉਕਿ ਜੇਕਰ ਸੇਧ ਵਾਲਾ ਹੀ ਸਿਰੇ ਦਾ ਅਪਰਾਧੀ ਪੱਧਰ ਦਾ ਹੋਵੇਗਾ ਤਾਂ ਲੋਕਾਂ ਦਾ ਭਲਾ ਕਿਵੇ ਹੋਵੇਗਾ?ਇਸ ਮੌਕੇ ਉਨਾ ਨਾਲ ਬਾਵਾ ਸਿੰਘ ਸਰਪੰਚ ਰੱਤੋਕੇ, ਅਮਰਜੀਤ ਸਿੰਘ, ਬਲਬੀਰ ਸਿੰਘ ਬੱਲੀ,ਮਨਜਿੰਦਰ ਸਿੰਘ ਲਾਟੀ,ਗੁਰਮੀਤ ਸਿੰਘ ਮੈਨੇਜਰ, ਦਲਬੀਰ ਸਿੰਘ ਸਰਪੰਚ, ਜਤਿੰਦਰ ਸਿੰਘ, ਚਰਨ ਸਿੰਘ, ਅਵਤਾਰ ਸਿੰਘ,ਸਿਮਰਨਜੀਤ ਸਿੰਘ ਕਾਕੂ ਅਤੇ ਹੋਰ।