
378 ਦਿਨ ਚੱਲੇ ਕਿਸਾਨੀ ਘੋਲ ਨੇ ਇਤਹਾਸਿਕ ਫਤਿਹ ਹਾਸਲ ਕੀਤੀ ਹੈ: ਸਤਨਾਮ ਸਿੰਘ ਚੋਹਲਾ
Sat 11 Dec, 2021 0
ਚੋਹਲਾ ਸਾਹਿਬ 11 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂਬਾ ਸਕੱਤਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਕਿਸਾਨੀ ਅੰਦੋਲਨ ਦੀ ਫਤਿਹਯਾਬੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ 378 ਦਿਨ ਚੱਲੇ ਕਿਸਾਨੀ ਘੋਲ ਨੇ ਇਤਹਾਸਿਕ ਫਤਿਹ ਹਾਸਲ ਕੀਤੀ ਹੈ। ਅੰਨਦਾਤੇ ਨੇ ਆਪਸੀ ਇਤਫਾਕ ਤੇ ਸ਼ਾਂਤਮਈ ਢੰਗ ਨਾਲ ਹੱਕੀ ਮੰਗਾਂ ਮਨਵਾਉਣ ਲਈ ਬੇਹੱਦ ਸੰਘਰਸ਼ਮਈ ਸਮਾਂ ਪਿੰਢੇ ਤੇ ਹੰਢਾਇਆ,ਜਿਸ ਦੀ ਗਵਾਹੀ ਵਿਸ਼ਵ ਭਰ ਰਿਹਾ ਹੈ । ਉਨਾ ਕਿਹਾ ਕਿ ਕਿਸਾਨੀ ਅੰਦਲਨ ਨੂੰ ਦੇਸ਼-ਵਿਦੇਸ਼ਾਂ ਨੂੰ ਭਾਰੀ ਸਮਰੱਥਨ ਮਿਲਿਆ । ਸ਼ਾਂਤਮਈ ਤਰੱਕੀ ਨਾਲ ਸਾਲ ਭਰ ਤੋ ਵੱਧ ਦਾ ਸਮਾਂ ਕਿਸਾਨਾਂ ਨੇ ਕਹਿਰ ਦੀ ਗਰਮ-ਸਰਦ ਰਾਤਾਂ,ਹਨੇਰੀ,ਝੱਖੜ,ਮੀਂਹ ਦਾ ਸਾਹਮਣਾ ਕਰਕੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਹੈੈ । ਕੇਂਦਰ ਸਰਕਾਰ ਵੱਲੋ ਕਿਸਾਨੀ ਘੋਲ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਕਈ ਚਾਲਾਂ ਤੇ ਅਣਮਨੁੱਖੀ ਤਸ਼ੱਦਦ ਕਿਸਾਨਾਂ ਤੇ ਕੀਤਾ ਪਰ ਦੇਸ਼ ਦਾ ਅੰਨਦਾਤੇ ਸਭ ਸਹਾਰ ਦਾ ਗਿਆ ,ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ । ਇਹ ਆਪਣੇ ਆਪ ਵਿੱਚ ਬਹੁਤ ਵੱਡੀ ਜਿੱਤ ਹੈ । ਸਤਨਾਮ ਸਿੰਘ ਚੋਹਲਾ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਤੇ ਕੇਂਦਰ ਸਰਕਾਰ ਖਿਲਾਫ ਲੜਾਈ ਲੜਨਾ ਕੋਈ ਅਸਾਨ ਨਹੀ ਸੀ, ਪਰ ਸਿਰੜੀ ਕਿਸਾਨ ਕਿੱਥੇ ਪਿਛੇ ਮੁੜਨ ਵਾਲਾ ਸੀ । ਭਾਰਤ ਇਕ ਲੋਕਤੰਤਰੀ ਮੁਲਕ ਹੈ ,ਜਿਥੇ ਅਸਲ ਤਾਕਤ ਲੋਕਾਂ ਦੀ ਹੈ । ਇਸ ਲਈ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਤੇ ਜਮਹੂਰੀ ਤਰੀਕੇ ਨਾਲ ਚਲਿਆ ਕਿਸਾਨੀ ਘੋਲ ਅੱਗੇ ਕੇਂਦਰ ਸਰਕਾਰ ਨੂੰ ਗੋਡੇ ਟੇਕਣੇ ਹੀ ਪਏ ।700 ਤੋ ਵੱਧ ਕਿਸਾਨਾਂ,ਮਜਦੂਰਾਂ ਦੀਆਂ ਸ਼ਹਾਦਤਾਂ ਨੂੰ ਪ੍ਰਨਾਮ ਕਰਦਿਆਂ ਸਤਨਾਮ ਸਿੰਘ ਚੋਹਲਾ ਨੇ ਕਿਹਾ ਕਿ ਸ਼ਹਾਦਤਾਂ ਬਦੌਲਤ ਹੀ ਤਾਨਾਸ਼ਾਹੀ ਸਰਕਾਰ ਖਿਲਾਫ ਵੱਡੀ ਜਿਤ ਪ੍ਰਾਪਤ ਹੋਈ ਹੈ। ਸ ਚੋਹਲਾ ਨੇ ਇਸ ਮੌਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਵੀ ਤਾਰੀਫ ਦੇ ਪੁੱਲ ਬੰਨਦਿਆਂ ਕਿਹਾ ਕਿ ਇਨਾਂ ਦੀ ਸਾਫ ਸੁਥਰੀ ਸੋਚ,ਤੇ ਬਹਾਦਰੀ ਨੇ ਪੰਜਾਬ ਦਾ ਨਾਮ ਮੁੜ ਦੁਨੀਆਂ ਦੇ ਬੁੱਲਾਂ ਤੇ ਲੈ ਆਂਦਾ ਹੈ ਤੇ ਅੱਜ ਸਭ ਪਾਸੇ ਪੰਜਾਬ ਦੀ ਵਾਹੋ-ਵਾਹੀ ਹੋ ਰਹੀ ਹੈ ਕਿਉਕਿ ਅਸਲੀਅਤ ਚ ਪੰਜਾਬ ਨੇ ਹੀ ਦਿੱਲੀ ਵੱਲ ਚਾਲੇ ਪਾਉਣ ਲਈ ਅੱਗੇ ਪੈਰ ਪੁੱਟਿਆ ਸੀ । ਸ ਚੋਹਲਾ ਨੇ ਉਮੀਦ ਕੀਤੀ ਕਿ ਬਾਕੀ ਜੋ ਵੀ ਮੰਗਾਂ ਰਹਿ ਗਈਆਂ ਹਨ ਉਨਾ ਦਾ ਹੱਲ ਵੀ ਕੇਂਦਰ ਸਰਕਾਰ ਤੁੰਰਤ ਕਰੇ।ਸ ਚੋਹਲਾ ਨੇ ਕਿਹਾ ਕਿ ਉਹ ਮਾਝੇ ਦੇ ਜਰੈਨਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਮਿਲੇ ਹਨ ,ਜਿਥੇ ੳਨਾ ਕਿਸਾਨੀ ਘੋਲ ਦੀ ਜਿੱਤ ਦੀ ਵਧਾਈ ਦਿੱਤੀ ।
Comments (0)
Facebook Comments (0)