ਪਲਟੂਨ ਪੁਲ ਨਾਲ ਮੰਡ ਖੇਤਰ ਦੇ ਕਿਸਾਨਾਂ ਅਤੇ ਰਾਹਗੀਰਾਂ ਨੂੰ ਹੋਵੇਗਾ ਲਾਭ : ਸਰਪੰਚ ਮਹਿੰਦਰ ਸਿੰਘ ਚੰਬਾ

ਪਲਟੂਨ ਪੁਲ ਨਾਲ ਮੰਡ ਖੇਤਰ ਦੇ ਕਿਸਾਨਾਂ ਅਤੇ ਰਾਹਗੀਰਾਂ ਨੂੰ ਹੋਵੇਗਾ ਲਾਭ : ਸਰਪੰਚ ਮਹਿੰਦਰ ਸਿੰਘ ਚੰਬਾ

ਚੋਹਲਾ ਸਾਹਿਬ 3 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਬੀਤੇ ਕੱਲ ਖਡੂਰ ਸਾਹਿਬ ਹਲਕੇ ਦੇ ਪਿੰਡ ਘੜਕਾ ਵਿਖੇ ਬਿਆਸ ਦਰਿਆ ’ਤੇ ਦਸ ਕਰੋੜ ਦੀ ਲਾਗਤ ਨਾਲ ਬਣਾਏ ਗਏ ਪਲਟੂਨ ਪੁਲ ਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਹਜਾਰਾਂ ਸਾਥੀਆਂ ਸਮੇਤ ਉਦਘਾਟਨ ਕੀਤਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਮਹਿੰਦਰ ਸਿੰਘ ਚੰਬਾ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਬਿਆਸ ਦਰਿਆ ਦੇ ਨਾਲ ਖਡੂਰ ਸਾਹਿਬ ਹਲਕੇ ਦੇ ਘੜਕਾ, ਚੰਬਾ ਕਲਾਂ, ਕਰਮੂਵਾਲਾ, ਮੁੰਡਾਪਿੰਡ, ਧੁੰਨ ਢਾਏਵਾਲਾ ਆਦਿ ਪਿੰਡ ਲੱਗਦੇ ਹਨ ਜਿੰਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਜਮੀਨਾ  ਬਿਆਸ ਦੇ ਦਰਿਆ ਦੇ ਪਾਰ ਹਨ ਜਿਸ ਕਾਰਨ ਖੇਤੀ ਕਰਨ ਦੇ ਲਈ ਕਿਸਾਨਾਂ ਨੂੰ ਬੇੜੀ ਦਾ ਸਹਾਰਾ ਲੈ ਕੇ ਪਾਰ ਜਾਣ ਪੈਂਦਾ ਸੀ। ਇਸ ਦੌਰਾਨ ਜਿਥੇ ਹਾਦਸਿਆਂ ਦਾ ਡਰ ਬਣਿਆ ਰਹਿੰਦਾ, ਉਥੇ ਹੀ ਕਿਸਾਨਾਂ ਨੂੰ ਭਾਰੀ ਮੁਸ਼ਕਿਲ ਵੀ ਆਉਦੀ ਸੀ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਦਸ ਕਰੋੜ ਦੀ ਲਾਗਤ ਨਾਲ ਇਥੇ ਪਲਟੂਨ ਪੁਲ ਤਿਆਰ ਕਰਵਾ ਕੇ ਹਜਾਰਾਂ ਕਿਸਾਨਾਂ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਕਰੀਬ ਇਕ ਕਿੱਲੋਮੀਟਰ ਲੰਮਾ ਇਹ ਪੁਲ ਦਰਿਆ ਕਿਨਾਰੇ ਖੇਤੀ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ।ਉਹਨਾਂ ਕਿਹਾ ਕਿ ਇਹ ਪੁਲ ਬਨਣ ਨਾਲ ਜਿੰਥੇ ਕਿਸਾਨਾਂ ਨੂੰ ਲਾਭ ਹੋਵੇਗਾ ਉੱਥੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਆਉਂਦੀਆਂ ਸੰਗਤਾਂ ਅਤੇ ਰਾਹਗੀਰਾਂ ਨੂੰ ਵੀ ਇਸਦਾ ਫਾਇਦਾ ਹੋਵੇਗਾ।ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਸੰਧੂ ਪ੍ਰੈਸ ਕੱਲਬ,ਡਾ:ਰਸਬੀਰ ਸਿੰਘ,ਗੁਰਚੇਤਨ ਸਿੰਘ ਮੈਂਬਰ,ਗੁਰਸੇਵਕ ਸਿੰਘ ਮੈਂਬਰ,ਗੁਰਨਾਮ ਸਿੰਘ ਨੰਬਰਦਾਰ,ਸੁਖਬੀਰ ਸਿੰਘ ਮੈਂਬਰ,ਹੀਰਾ ਸਿੰਘ ਮੈਂਬਰ,ਗੁਰਪਾਲ ਸਿੰਘ ਮੈਂਬਰ,ਸਰਬਜੀਤ ਸਿੰਘ,ਹਰਜਿੰਦਰ ਸਿੰਘ ਦੁਆਬੀਆ ਆਦਿ ਹਾਜ਼ਰ ਸਨ।