ਦਾਦੀ ਕਿਥੇ ਗਈ
Tue 5 Feb, 2019 0ਬੁੱਕਲ ਵਿਚ ਬੈਠ ਬਾਤਾਂ ਪਾਉਂਦੀ
ਸਾਨੂੰ ਬੱਗੇ ਸ਼ੇਰ ਬਣਾਉਂਦੀ
ਕਿੱਥੇ ਗਈ ਦਾਦੀ ਕਿੱਥੇ ਗਈ
ਕਿੱਥੇ ਗਈ ਦਾਦੀ ਕਿੱਥੇ ਗਈ
ਮਨ ਮਿੱਟੀ ਵਿਚ ਦਾਦੀ ਨੇ
ਜਿੰਨੇ ਵੀ ਵਿਸ਼ਵਾਸ ਧਰੇ
ਪੁੰਗਰ ਆਏ, ਲਗਰਾਂ ਫੁੱਟੀਆਂ
ਹੋ ਗਏ ਹਰੇ ਭਰੇ
ਚਾਰੇ ਪਾਸੇ ਨੂਰ ਖਿੰਡਾਉਂਦੀ
ਕਿੱਥੇ ਗਈ, ਦਾਦੀ ਕਿੱਥੇ ਗਈ...
ਖੂੰਡੀ ਤੇਰੀ ਸਾਨੂੰ ਅੱਜ ਵੀ
ਬੜੀ ਡਰਾਉਂਦੀ ਆ
ਭੈੜੇ ਕੰਮ ਦਾ ਬੁਰਾ ਨਤੀਜਾ
ਹੁਣ ਸਮਝਾਉਂਦੀ ਆ
ਕਿੱਥੇ ਗਈ, ਕਿੱਥੇ ਗਈ ਦਾਦੀ ਗਈ....
ਦਾਦੀ ਤੇਰੀਆਂ ਬਾਤਾਂ ਰੂਹ ਵਿਚ
ਡੂੰਘੀਆਂ ਉਤਰ ਗਈਆਂ
ਛੋਟੀਆਂ ਪੈੜਾਂ ਹੁਣ ਮੰਜ਼ਿਲਾਂ ਦੇ
ਰਾਹ ਨੇ ਪਈਆਂ
ਇੰਜ ਤੁਰਨਾ ਪੈਰਾਂ ਨੂੰ ਸਿਖਾਉਂਦੀ,
ਕਿੱਥੇ ਗਈ, ਦਾਦੀ ਕਿੱਥੇ ਗਈ...
ਮਾਂ ਕਹਿੰਦੀ ਤੂੰ ਦੂਰ ਗਗਨ
ਵਿਚ ਰਹਿੰਦੀ ਏਂ
ਕਿਸੇ ਨਾਲ ਨਾ ਬੋਲੇਂ
ਨਾ ਕੁੱਝ ਕਹਿੰਦੀ ਏਂ
ਸਾਨੂੰ ਮੁੜ ਮੁੜ ਚੇਤੇ ਆਉਂਦੀ
ਕਿੱਥੇ ਗਈ, ਦਾਦੀ ਕਿੱਥੇ ਗਈ
-ਹਰੀਕ੍ਰਿਸ਼ਨ ਮਾਇਰ, ਸੰਪਰਕ : 97806-67686
Comments (0)
Facebook Comments (0)