
ਕਵਿਤਾ **ਨੂੰਹ ਤੇ ਧੀ** ਸੁਖਦੀਪ ਕਰਹਾਲੀ
Sat 15 Dec, 2018 0
ਕਵਿਤਾ **ਨੂੰਹ ਤੇ ਧੀ** ਸੁਖਦੀਪ ਕਰਹਾਲੀ
ਮੈਂ ਧੀ ਹਾਂ ਵੱਡੇ ਸਰਦਾਰਾਂ ਦੀ
ਮੇਰੀ ਭਾਬੀ ਦੇ ਗੁਨਾਹਗਾਰਾਂ ਦੀ
ਮੇਰੇ ਵੀਰ ਅਣਖੀ ਬਹਾਦਰ ਨੇ
ਸਭ ਕਰਦੇ ੳੁਹਨਾਂ ਦਾ ਅਾਦਰ ਨੇ
ਦਿਨ ਰਾਤ ਮੇਰੀ ਭਾਬੀ ਨੂੰ ਮਾਰਦੇ ਨੇ
ਕਿਸ ਅਣਖ ਦਾ ਮੁੱਲ ਤਾਰਦੇ ਨੇ
ਬਾਪੂ ਵੀ ਸਰਦਾਰ ਕਹਾੳੁਂਦਾ ੲੇ
ੳੁਹ ਵੀ ਨੂੰਹ ਨੂੰ ਖੂਬ ਸਤਾੳੁਂਦਾ ੲੇ
ਮੇਰੇ ਵੱਲ ਕੋੲੀ ਅੱਖ ਚੱਕੇ
ਤਾਂ ਮੇਰੇ ਵੀਰ ਸੰਘੀ ਨੱਪਦੇ ਨੇ
ਭਾਬੀ ਲੲੀ ਵਾਂਗ ਜਹਿਰੀ ਸੱਪਦੇ ਨੇ
ੳੁਸ ਨੂੰ ਨਿੱਤ ਹੀ ਤੰਗ ਕਰਦੇ ਨੇ
ਮੇਰੇ ਲੲੀ ੲਿਕ ਬੋਲ ਨਾ ਜਰਦੇ ਨੇ
ਕੈਸੀ ੲੇ ਦੁਨੀਅਾਦਾਰੀ ੲੇ
ਕੈਸੀ ਬਾਬਲ ਦੀ ਸਰਦਾਰੀ ੲੇ
ਜੋ ਅਬਲਾ ਤੇ ਜੁਲਮ ਕਮਾੳੁਦੇ ਨੇ
ਨਿਤ ਨੂੰਹਾਂ ਨੂੰ ਬਲੀ ਚੜਾੳੁਂਦੇ ਨੇ
ਕਾਸ਼!ਮੇਰੇ ਵੀਰ ਤੇ ਬਾਬਲ ਦੇ ਮੁਹਰੇ
ਮੈਨੂੰ ਵੀ ਬਲੀ ਕੋੲੀ ਚਾੜ ਦੇਵੇ
ਬਾਪੂ ਦੇ ਸਾਹਮਣੇ ਮੈਨੂੰ ਸਾੜ ਦੇਵੇ
ਸਾੲਿਦ ੳੁਹਨਾਂ ਨੂੰ ਅਹਿਸਾਸ ਹੋਵੇ
ਦੋਗਲਾਪਨ ੲਿਹਨਾਂ ਦਾ ਦੂਰ ਜਾਵੇ
ਨੂੰਹ ਵੀ ਕਿਸੇ ਦੀ ਹੁੰਦੀ ੲੇ ਧੀ
ਨੂੰਹ ਧੀ ਵਿਚ ਫਰਕ ਕਰਨਾ ਕੀ
****ਸੁਖਦੀਪ ਕਰਹਾਲੀ****
Comments (0)
Facebook Comments (0)