ਮੈਟਰੋ ਤੇ DTC ਬੱਸਾਂ ‘ਚ ਮੁਫ਼ਤ ਸਫ਼ਰ ਕਰਨਗੀਆਂ ਔਰਤਾਂ------ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਮੈਟਰੋ ਤੇ DTC ਬੱਸਾਂ ‘ਚ ਮੁਫ਼ਤ ਸਫ਼ਰ ਕਰਨਗੀਆਂ ਔਰਤਾਂ------ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਮਹਿਲਾਵਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਿੱਲੀ ਦੀਆਂ ਡੀ.ਟੀ.ਸੀ. ਬੱਸਾਂ, ਕਲਸਟਰ ਬੱਸਾਂ ਅਤੇ ਮੈਟਰੋ ‘ਚ ਮਹਿਲਾ ਯਾਤਰੀ ਹੁਣ ਪੂਰੀ ਤਰ੍ਹਾਂ ਨਾਲ ਮੁਫ਼ਤ ਸਫ਼ਰ ਕਰ ਸਕਦੀਆਂ ਹਨ।  ਕੇਜਰੀਵਾਲ ਨੇ ਇਸ ਫੈਸਲੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਗਲੇ 2-3 ਮਹੀਨਿਆਂ ‘ਚ ਇਹ ਵਿਵਸਥਾ ਲਾਗੂ ਹੋ ਜਾਵੇਗੀ। ਕੇਜਰੀਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸਦੇ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਇਸਦਾ ਖਰੜਾ ਤਿਆਰ ਕਰਨ ਲਈ ਕਿਹਾ ਗਿਆ ਹੈ।

ਦਿੱਲੀ ਸਰਕਾਰ ‘ਚ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਇਹ ਯੋਜਨਾ ਹਰ ਹਾਲ ਵਿਚ ਲਾਗੂ ਕਰਨੀ ਹੈ। ਮੈਟਰੋ ‘ਚ ਔਰਤਾਂ ਦੀ ਮੁਫਥ ਯਾਤਰਾ ‘ਤੇ ਆਉਣ ਵਾਲੇ ਖਰਚ ਨੂੰ ਦਿੱਲੀ ਸਰਕਾਰ ਉਠਾਏਗੀ। ਇਸਦੇ ਲਈ ਉਹ ਡੀਐੱਮਆਰਸੀ ਨੂੰ ਭੁਗਤਾਨ ਕਰੇਗੀ। ਮੰਨਿਆ ਜਾ ਰਿਹਾ ਸੀ ਕਿ ਵੋਟਰਾਂ ਦਰਮਿਆਨ ਫਿਰ ਤੋਂ ਆਪਣੀ ਪੈਠ ਬਣਾਉਣ ਲਈ ਕੇਜਰੀਵਾਲ ਸਰਕਾਰ ਕੁਝ ਵੱਡੇ ਐਲਾਨ ਕਰ ਸਕਦੀ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਨੂੰ ਚੋਣਾਵੀ ਲਾਲਚ ਦੇ ਦੋਸ਼ਾਂ ‘ਤੇ ਕਿਹਾ ਕਿ ਚੰਗੇ ਕੰਮ ਦਾ ਕੋਈ ਸਮਾਂ ਨਹੀਂ ਹੁੰਦਾ। ਕੇਜਰੀਵਾਲ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਸਕੂਲਾਂ ‘ਚ ਕੈਮਰੇ ਲਗਾਉਣ ਦਾ ਕੰਮ ਨਵੰਬਰ ਤੱਕ ਪੂਰਾ ਕਰ ਲਿਆ ਜਾਵੇਗਾ।

delhi metro dtc buses

delhi metro dtc buses

ਦੱਸਣਯੋਗ ਹੈ ਕਿ ਦਿੱਲੀ ਦੀਆਂ ਬੱਸਾਂ ਤੇ ਮੈਟਰੋ ‘ਚ ਕੁਲ ਯਾਤਰੀਆਂ ‘ਚ 33 ਫੀਸਦੀ ਔਰਤਾਂ ਹੁੰਦੀਆਂ ਹਨ। ਇਸ ਹਿਸਾਬ ਨਾਲ ਜਿਹੜਾ ਅਨੁਮਾਨ ਲਗਾਇਆ ਗਿਆ ਹੈ, ਉਸਦੇ ਮੁਤਾਬਕ ਹਰ ਸਾਲ ਕਰੀਬ 200 ਕਰੋੜ ਰੁਪਏ ਦਾ ਖਰਚ ਬੱਸਾਂ ਨੂੰ ਲੈ ਕੇ ਸਰਕਾਰ ‘ਤੇ ਆਏਗਾ। ਮੈਟਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ਦੇ ਮੁਕਾਬਲੇ ਮੈਟਰੋ ‘ਚ ਔਰਤਾਂ ਜ਼ਿਆਦਾ ਯਾਤਰਾ ਕਰਦੀਆਂ ਹਨ। ਜੇਕਰ ਯੋਜਨਾ ਲਾਗੂ ਹੁੰਦੀ ਹੈ ਤਾਂ ਇਹ ਦਿੱਲੀ ਦੀ ਆਪਣੀ ਤਰ੍ਹਾਂ ਦੀ ਅਲੱਗ ਯੋਜਨਾ ਹੋਵੇਗੀ।