ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਲੋਂ ਵੱਖ-ਵੱਖ ਸਕੂਲਾਂ ਵਿੱਚ ਤੰਬਾਕੂਨੋਸ਼ੀ ਅਤੇ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ
Wed 6 Nov, 2019 0
ਮੀਆਂਵਿੰਡ, ਨਵੰਬਰ 6, 2019
ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਮਨਾਏ ਜਾ ਰਹੇ ਤੰਬਾਕੂਨੋਸ਼ੀ ਦੇ ਖ਼ਿਲਾਫ਼ ਜਾਗਰੂਕਤਾ ਸਪਤਾਹ ਅਤੇ ਡੇਂਗੂ ਦੇ ਤੋਂ ਬਚਾਓ ਅਤੇ ਇਹਦੇ ਲੱਛਣਾਂ ਬਾਰੇ ਜਾਗਰੂਕ ਕਰਨ ਲਈ ਦਿਨ ਬੁਧਵਾਰ ਨੂੰ ਕਮਿਊਨਿਟੀ ਹੈਲਥ ਸੈਂਟਰ ਮੀਆਂਵਿੰਡ ਵਲੋਂ ਬਲਾਕ ਦੇ ਵੱਖ ਵੱਖ ਸਕੂਲਾਂ ਵਿੱਚ ਤੰਬਾਕੂਨੋਸ਼ੀ ਅਤੇ ਡੇਂਗੂ ਬਾਰੇ ਜਾਗਰੂਕ ਕੀਤਾ ਗਿਆ |
ਇਹ ਗਤੀਵਿਧੀਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਜੀ, ਸੀਨੀਅਰ ਮੈਡੀਕਲ ਅਫਸਰ/ਡਿਪਟੀ ਮੈਡੀਕਲ ਕਮਿਸ਼ਨਰ ਡਾ. ਨਵੀਨ ਖੁੰਗਰ ਅਤੇ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ ਖਡੂਰ ਸਾਹਿਬ ਡਾ. ਜੁਗਲ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਾਰਵਾਈਆਂ ਗਈਆਂ |
ਇਸ ਪ੍ਰੋਗਰਾਮ ਤਹਿਤ ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਸ.ਆਈ ਹਰਜੀਤ ਸਿੰਘ ਵਲੋਂ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਾਗੋਕੇ ਦੇ ਵਿਦਿਅਰਥੀਆਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਅਤੇ ਇਸਦੇ ਨਾਲ ਹੋਣ ਵੱਖ ਵੱਖ ਤਰ੍ਹਾਂ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਡੇਂਗੂ ਦੇ ਕਾਰਨਾਂ ਅਤੇ ਇਸਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਹੈਲਥ ਵਰਕਰ ਪਰਮਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਰਕਾਰੀ ਹਸਪਤਾਲ ਵਲੋਂ ਜਾਂਚ ਕਰਵਾਉਣ ਅਤੇ ਆਪਣੇ ਘਰ ਦੇ ਆਲੇ ਦੁਆਲੇ ਪਾਣੀ ਨਾ ਜਮਾ ਹੋਣ ਦੇਣ ਲਈ ਕਿਹਾ | ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਡੂਰ ਸਾਹਿਬ ਵਿਖੇ ਬੱਚਿਆਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਡੇਂਗੂ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਲਈ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ ਖਡੂਰ ਸਾਹਿਬ ਡਾ ਜੁਗਲ ਕੁਮਾਰ ਜੀ ਰੂਬਰੂ ਹੋਏ ਜਿਸ ਵਿੱਚ ਓਹਨਾ ਬੱਚਿਆਂ ਨੂੰ ਤੰਬਾਕੂ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ, ਫੇਫੜੇ ਦੇ ਕੈਂਸਰ, ਦੰਦਾਂ ਦੇ ਰੋਗ ਅਤੇ ਦਿਲ ਦੇ ਰੋਗ ਬਾਰੇ ਜਾਣਕਾਰੀ ਦਿੱਤੀ | ਇਸਦੇ ਨਾਲ ਓਹਨਾ ਕਿਹਾ ਕਿ ਹਰ ਰੋਜ 2200 ਤੋਂ ਵੱਧ ਭਾਰਤੀ ਤੰਬਾਕੂ ਖਾਣ ਦੇ ਕਾਰਨ ਮਾਰਦੇ ਹਨ | ਇਸ ਮੌਕੇ ਓਹਨਾ ਬੱਚਿਆਂ ਨੂੰ ਡੇਂਗੂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਓਹਨਾ ਦੇ ਸਵਾਲ ਵੀ ਲਏ |
ਇਸ ਮੌਕੇ ਨਾਗੋਕੇ ਸਕੂਲ ਦੇ ਪ੍ਰਿੰਸੀਪਲ ਡਾ ਬਲਜੀਤ ਕੌਰ, ਪ੍ਰਿੰਸੀਪਲ ਖਡੂਰ ਸਾਹਿਬ ਸ. ਗੁਰਦੀਪ ਸਿੰਘ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਸ.ਆਈ ਹਰਜੀਤ ਸਿੰਘ, ਅਧਿਆਪਕ ਸ.ਜਸਵਿੰਦਰ ਸਿੰਘ, ਮੈਡਮ ਸੰਦੀਪ ਕੌਰ, ਬਲਵਿੰਦਰ ਸਿੰਘ ਹੈਲਥ ਵਰਕਰ ਖਡੂਰ ਸਾਹਿਬ, ਪਰਮਪ੍ਰੀਤ ਸਿੰਘ ਹੈਲਥ ਵਰਕਰ ਨਾਗੋਕੇ ਅਤੇ ਜਤਿੰਦਰ ਸਿੰਘ ਹੈਲਥ ਵਰਕਰ ਮੀਆਂਵਿੰਡ ਵੀ ਮੌਜੂਦ ਸਨ |
Comments (0)
Facebook Comments (0)