ਮੇਜਰ ਸਿੰਘ ਸੰਗਤਪੁਰ ਨੇ ਸਰਕਾਰੀ ਨੌਕਰੀ ਦੇ ਨਾਲ ਨਾਲ ਖੇਡਾਂ ਵਿੱਚ ਮਾਰੀਆਂ ਮੱਲਾਂ
Sun 19 Apr, 2020 0ਟੀ.ਵੀ.ਚੈਨਲ ਅਤੇ ਪੰਜਾਬੀ ਫਿਲਮਾਂ ਵਿੱਚ ਦਿਖਾਏ ਆਪਣੀ ਕਲਾ ਦੇ ਜ਼ੌਹਰ
ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਚੋਹਲਾ ਸਾਹਿਬ 18 ਅਪ੍ਰੈਲ 2020
ਇੱਥੋਂ ਨਜ਼ਦੀਕ ਪਿੰਡ ਦਾ ਵਸਨੀਕ ਮੇਜਰ ਸਿੰਘ ਜੋ ਇਸ ਵਕਤ ਕਲਕੱਤੇ ਬੰਗਾਲ ਵਿਖੇ ਸੀ.ਆਈ.ਐਸ.ਐਫ ਵਿੱਚ ਬਤੌਰ ਏ.ਐਸ.ਆਈ.ਦੀ ਡਿਊਟੀ ਨਿਭਾ ਰਿਹਾ ਹੈ ਜਿਸਨੂੰ ਬਚਪਨ ਤੋਂ ਹੀ ਦੁਨੀਆਂ ਵਿੱਚ ਕੁਝ ਅਲੱਗ ਕਰਨ ਦੀ ਚਾਹਤ ਸੀ ਅਤੇ ਉਸ ਵੱਲੋਂ ਕੀਤੀ ਅਣਥੱਕ ਮਿਹਨਤ ਅਤੇ ਰੱਬ ਵਰਗੇ ਇਨਸਾਨਾਂ ਦੇ ਮਿਲੇ ਸਹਿਯੋਗ ਨਾਲ ਮੇਜਰ ਸਿੰਘ ਸਰਕਾਰੀ ਨੌਕਰੀ ਦੇ ਨਾਲ ਨਾਲ ਵੱਖ ਵੱਖ ਖੇਡਾਂ,ਕਬੱਡੀ,ਵਾਲੀਬਾਲ,ਹਾਕੀ ਵਿੱਚ ਮੱਲਾਂ ਮਾਰੀਆਂ ਅਤੇ ਇਹਨਾਂ ਖੇਡਾਂ ਵਿੱਚ ਜਿੱਤ ਹਾਸਲ ਕਰਕੇ ਆਪਣਾ ਅਤੇ ਆਪਣੇ ਪਿੰਡ ਦਾ ਮਾਨ ਵਧਾਇਆ।ਮੇਜਰ ਸਿੰਘ ਨੇ ਪੰਜਾਬ ਦੇ ਵੱਖ ਜਿਲਿਆਂ ਵਿੱਚ ਹੁੰਦੀਆਂ ਮਸ਼ਹੂਰ ਪੇਂਡੂ ਖੇਡਾਂ ਵਿੱਚ ਆਪਣੀ ਕਲਾ ਦੇ ਜ਼ੋਹਰ ਦਿਖਾਉਣ ਦੇ ਨਾਲ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਹੁੰਚਕੇ ਆਪਣੇ ਗੁਣਾਂ ਨੂੰ ਲੋਕਾਂ ਅੱਗੇ ਪੇਸ਼ ਕੀਤਾ ਅਤੇ ਦਰਸ਼ਕਾਂ ਦਾ ਪਿਆਰ ਹਾਸਲ ਕਰਕੇ ਅਗਲੀ ਮੰਜਿਲ ਵੱਖ ਕਦਮ ਵਧਾਏ।ਇਸ ਸਮੇਂ ਮੇਜਰ ਸਿੰਘ ਨੇ ਗਲਬਾਤ ਦੌਰਾਨ ਕਿਹਾ ਕਿ ਉਹਨਾਂ ਨੂੰ ਕਵੀਸ਼ਰੀ ਦਾ ਵੀ ਬਹੁਤ ਸ਼ੌਕ ਹੈ ਅਤੇ ਉਹਨਾਂ ਦੀ ਆਵਾਜ਼ ਸੁਨਣ ਲਈ ਦਰਸ਼ਕ ਅਕਸਰ ਉਤਾਵਲੇ ਹੋ ਜਾਂਦੇ ਹਨ।ਉਹਨਾਂ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਮਸ਼ਹੂਰ ਟੀ.ਵੀ.ਚੈਨਲ ਸੋਨੀ ਤੇ ਵੀ ਆਉਂਦੇ ਰਹਿੰਦੇ ਹਨ ਅਤੇ ਉਹਨਾਂ ਵੱਲੋਂ ਹਰਭਜਨ ਮਾਨ ਦੁਆਰਾ ਬਣਾਈ ਪੰਜਾਬੀ ਫਿਲਮ ਮਿੱਟੀ ਵਾਜ਼ਾ ਮਾਰਦੀ ਵਿੱਚ ਲੱਕੜ ਦੇ ਹੱਲਤੇ ਸਾਇਕਲ ਬੰਨਕੇ ਆਪਣੇ ਦੰਦਾਂ ਨਾਲ ਚੁੱਕਕੇ ਕਰਤਵ ਦਿਖਾਇਆ ਹੈ ਜ਼ੋ ਦਰਸ਼ਕਾਂ ਵੱਲੋਂ ਬਹੁਤ ਪੰਸਦ ਕੀਤਾ ਗਿਆ।ਉਹਨਾਂ ਕਿਹਾ ਕਿ ਉਹਨਾਂ ਦੀ ਯਾਦ ਸ਼ਕਤੀ ਬਹੁਤ ਤੇਜ਼ ਹੈ ਉਹਨਾਂ ਨੂੰ 40 ਸਾਲ ਪੁਰਾਣੀਆਂ ਗੱਲਾਂ ਜਿਓਂ ਦੀਆਂ ਤਿਓਂ ਯਾਦ ਹਨ ਜਦ ਮਰਜੀ ਕੋਈ ਸੁਣ ਸਕਦਾ ਹੈ।ਮੇਜਰ ਸਿੰਘ ਨੇ ਦੱਸਿਆ ਕਿ ਸਾਨੂੰ ਹਿਮੰਤ ਨਹੀਂ ਹਾਰਨੀ ਚਾਹੀਦੀ ਅਤੇ ਆਪਣੀ ਮੰਜਿਲ ਨੂੰ ਪਾਉਣ ਲਈ ਵੱਧ ਤੋਂ ਵੱਧ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਇੱਕ ਨਾ ਇੱਕ ਦਿਨ ਪ੍ਰਮਾਤਮਾਂ ਸਾਡੀ ਬਾਂਹ ਜਰੂਰ ਫੜਦਾ ਹੈ ਅਤੇ ਸਾਨੂੰ ਸਾਡੀ ਮੰਜਿਲ ਤੱਕ ਪਹੁੰਚਾ ਦਿੰਦਾ ਹੈ।
Comments (0)
Facebook Comments (0)