
ਪਟਿਆਲਾ ਦੇ ਨਾਭਾ ਰੋਡ 'ਤੇ ਨਹਿਰ ਵਿਚ ਡਿੱਗੀ ਕਾਰ, ਪੂਰੇ ਪਰਵਾਰ ਦੀ ਮੌਤ
Sat 6 Apr, 2019 0
ਪਟਿਆਲਾ :
ਪਟਿਆਲਾ ਦੇ ਨਾਭਾ ਰੋਡ ਤੋਂ ਲੰਘਦੀ ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਪੂਰੇ ਪਰਿਵਾਰ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕਾਰ ਸਵਾਰ ਨੇ ਪਰਿਵਾਰ ਸਮੇਤ ਖੁਦਕੁਸ਼ੀ ਕੀਤੀ ਹੈ। ਸਾਰੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਹੈ। ਜਿਸ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਗੋਤਾ ਖੋਰਾਂ ਨੇ ਮੌਕੇ ਉਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਭਾਖੜਾ ਕੰਡੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਲਾਲ ਰੰਗ ਦੀ ਇੰਡੈਵਰ ਕਾਰ ਸੀ ਜਿਸ ਚ ਇੱਕ ਮਹਿਲਾ, ਪੁਰਸ਼ ਅਤੇ ਦੋ ਬੱਚੇ ਸਵਾਰ ਸਨ।
ਪਰਮਵੀਰ ਸਿੰਘ ਨੇ ਪੂਰੇ ਪਰਿਵਾਰ ਸਮੇਤ ਕਾਰ ਨਹਿਰ ਵਿਚ ਸੁੱਟ ਦਿੱਤੀ। ਕਾਰ ਵਿਚ ਉਸ ਦੀ ਪਤਨੀ ਤੇ ਦੋ ਬੱਚੇ ਸਨ। ਸਾਰਿਆਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਪਰਮਵੀਰ ਆਈਲੈਟਸ ਸੈਂਟਰ ਚਲਾਉਂਦਾ ਸੀ। ਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਕ ਕਾਰ ਅਚਾਨਕ ਨਹਿਰ ਵਿਚ ਡੱਗ ਗਈ। ਉਨ੍ਹਾਂ ਨੇ ਕਾਫੀ ਰੌਲਾ ਪਾਇਆ ਤੇ ਮੌਕੇ ਉਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਲੋਕਾਂ ਕਹਿਣਾ ਹੈ ਕਿ ਪਰਮਵੀਰ ਨੇ ਖੁਦਕੁਸ਼ੀ ਦੇ ਇਰਾਦੇ ਨਾਲ ਕਾਰ ਨਹਿਰ ਵਿਚ ਸੁੱਟੀ ਸੀ।
Comments (0)
Facebook Comments (0)