ਦਿਲ ਦੀ ਗੱਲ :- ਯਾਦ ਰੱਖ ਚੁੱਪ ਹਾਂ

ਦਿਲ ਦੀ ਗੱਲ    :-    ਯਾਦ ਰੱਖ ਚੁੱਪ ਹਾਂ

 

ਬੁੱਝੀ ਨੀ ਕਿਸਮਤ ਮੇਰੀ ਅਜੇ ਧੁੱਖਦੀ ਏ, ਜਾਣ ਲਓ ਸੁਨਾਮੀ ਸ਼ਾਂਤ ਸਮੁੰਦਰਾਂ
ਵਿਚੋਂ ਹੀ ਉੱਠਦੀ ਏ। ਸੜ ਗਏ ਨੇ ਲੋਕ ਦੇਖ ਅਜੇ ਪਹਿਲਾਂ ਪੈਰ ਪੌੜੀ 'ਤੇ ਧਰਿਆ ਈ,
ਯਾਦ ਰੱਖ ਚੁੱਪ ਹਾਂ ਮੈਂ ਅਜੇ ਮਰਿਆ ਨੀ
ਲੜ੍ਹਨਾ ਹਾਲਾਤਾਂ ਨਾਲ ਜਾਣਦਾ ਪੁੱਤ ਮੈਂ ਮਿਹਨਤੀ ਕਿਸਾਨ ਦਾ ਹਾਂ,
ਦੇਖਣ ਨੂੰ ਨਲਾਇਕ ਮੈਂ ਲੱਗਾ ਅੱਵਲ ਹਰ ਇਮਤਿਹਾਨ ਦਾ ਹਾਂ।
ਬੇਸ਼ੱਕ ਫਰੋਲ ਲਾ ਜ਼ਿੰਦਗੀ ਮੇਰੀ ਮੈਂ ਕਦੇ ਹਰਿਆ ਨੀ,
ਯਾਦ ਰੱਖ ਚੁੱਪ ਹਾਂ ਮੈਂ ਅਜੇ ਮਰਿਆ ਨੀ
ਕਦੇ-ਕਦੇ ਹਾਲਾਤ ਖੀਵੇ ਨੂੰ ਖਿੱਚ ਲੈ ਗਏ ਆਤਮ ਹੱਤਿਆ ਤਕ,
ਜਦ ਆਪਣਿਆਂ ਹੀ ਮੈਨੂੰ ਮਾਰਿਆ ਏ ਕਿੰਝ ਗੈਰਾਂ 'ਤੇ ਫਿਰ ਮੈਂ ਕਰਲਾਂ ਸ਼ੱਕ ।
ਆਪਣੇ ਦਿਲਦਾਰਾਂ ਤੋਂ ਤਾਂ ਕਾਲੇ ਤੈਨੂੰ ਸ਼ਬਦ ਵੀ ਪਿਆਰ ਦਾ ਸਰਿਆ ਨੀ,
ਯਾਦ ਰੱਖ ਚੁੱਪ ਹਾਂ ਮੈਂ ਅਜੇ ਮਰਿਆ ਨੀ
ਕਾਲਾ ਖੀਵਾ ਉਰਫ਼ ਅਮਨਦੀਪ ਸਿੰਘ
ਖੀਵਾ ਖੁਰਦ (ਮਾਨਸਾ)
ਮੋਬਾ: 9815875012