ਨਬਾਲਗ ਬੇਟੀ ਦਾ ਸਮੂਹਿਕ ਬਲਾਤਕਾਰ ਕੀਤਾ ਅਤੇ ਉਸ ਨੂੰ ਮਕਾਨ ਦੀ ਛੱਤ ਤੋਂ ਸੁੱਟ ਦਿਤਾ
Mon 4 Feb, 2019 0ਨਵੀਂ ਦਿੱਲੀ : ਦਿੱਲੀ ਦੇ ਕੰਝਾਵਲਾ ਇਲਾਕੇ ਵਿਚ ਰਹਿਣ ਵਾਲੇ ਪਰਵਾਰ ਨੇ ਦਿੱਲੀ ਮਹਿਲਾ ਕਮਿਸ਼ਨ (DCW) ਨਾਲ ਸੰਪਰਕ ਕਰ ਕੇ ਦੋਸ਼ ਲਗਾਇਆ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਉਨ੍ਹਾਂ ਦੀ ਨਬਾਲਗ ਬੇਟੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਸ ਨੂੰ ਮਕਾਨ ਦੀ ਛੱਤ ਤੋਂ ਸੁੱਟ ਦਿਤਾ ਗਿਆ। ਪੀੜਤ ਲੜਕੀ ਦੀ ਬਾਅਦ ਵਿਚ ਇਲਾਜ ਦੇ ਦੌਰਾਨ ਮੌਤ ਹੋ ਗਈ। ਮਾਮਲੇ ਵਿਚ ਪੀੜਤ ਪਰਵਾਰ ਨੇ ਦਿੱਲੀ ਪੁਲਿਸ ਉਤੇ ਗੰਭੀਰ ਦੋਸ਼ ਲਗਾਏ ਹਨ।
ਪੀੜਤ ਪਰਵਾਰ ਦੇ ਮੁਤਾਬਕ, 16 ਜਨਵਰੀ 2019 ਨੂੰ ਉਨ੍ਹਾਂ ਦੀ 16 ਸਾਲ ਦੀ ਬੇਟੀ ਅਪਣੀ ਸਹੇਲੀ ਦੇ ਨਾਲ ਕਨਾਟ ਪਲੇਸ ਵਿਚ ਟ੍ਰੇਨਿੰਗ ਲਈ ਗਈ ਸੀ। ਜਦੋਂ ਉਹ ਘਰ ਨਹੀਂ ਮੁੜੀ ਤਾਂ ਅਗਲੇ ਦਿਨ ਪਰਵਾਰ ਨੇ ਕਨਾਟ ਪਲੇਸ ਪੁਲਿਸ ਸਟੇਸ਼ਨ ਵਿਚ ਲੜਕੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੀ ਬੇਟੀ ਨੂੰ ਕਰੋਲਬਾਗ ਦੇ ਨੇੜੇ ਜ਼ਖ਼ਮੀ ਹਾਲਤ ਵਿਚ ਪਾਇਆ ਗਿਆ ਅਤੇ ਉਸ ਨੂੰ ਲੇਡੀ ਹਾਰਡਿੰਗ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਪਹੁੰਚਣ ਉਤੇ ਪੀੜਤ ਪਰਵਾਰ ਨੂੰ ਦੱਸਿਆ ਗਿਆ ਕਿ ਕੁੜੀ ਨੂੰ ਉਚਾਈ ਤੋਂ ਡਿੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ ਸਨ , ਇਸ ਲਈ ਇਲਾਜ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਪੀੜਤ ਲੜਕੀ ਨੇ 20 ਜਨਵਰੀ ਨੂੰ ਸਫਦਰਜੰਗ ਹਸਪਤਾਲ ਵਿਚ ਦਮ ਤੋੜ ਦਿਤਾ। ਗੰਭੀਰ ਹਾਲਤ ਵਿਚ ਹੋਣ ਦੇ ਚਲਦੇ ਉਸ ਦੇ ਬਿਆਨ ਦਰਜ ਨਹੀਂ ਕੀਤੇ ਜਾ ਸਕੇ ਸਨ। ਹਾਲਾਂਕਿ, 17 ਜਨਵਰੀ ਦੀ ਸਵੇਰੇ ਲਗਭੱਗ 10.45 ਵਜੇ ਪੀਸੀਆਰ ਵੈਨ ਨੂੰ ਜ਼ਖ਼ਮੀ ਕੁੜੀ ਦੇ ਬਾਰੇ ਸੂਚਨਾ ਮਿਲੀ ਸੀ
ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸਾਦ ਨਗਰ ਦੇ ਮਿਲੀਟਰੀ ਰੋਡ ਇਲਾਕੇ ਵਿਚ ਇਸ ਘਟਨਾ ਦਾ ਕੋਈ ਚਸ਼ਮਦੀਦ ਨਹੀਂ ਮਿਲਿਆ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਮਾਮਲੇ ਨੂੰ ਸਮਝ ਲਿਆ ਹੈ। ਕਮਿਸ਼ਨ ਨੇ ਦਿੱਲੀ ਪੁਲਿਸ ਦੇ ਐਸਐਚਓ ਨੂੰ ਇਸ ਕੇਸ ਵਿਚ ਗੰਭੀਰ ਦੋਸ਼ਾਂ ਨੂੰ ਦਬਾਉਣ ਲਈ ਨੋਟਿਸ ਜਾਰੀ ਕੀਤਾ ਹੈ। ਬੱਚੀ ਦੀ ਮਾਂ ਦੀ ਸ਼ਿਕਾਇਤ ਦੇ ਮੁਤਾਬਕ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਐਫਆਈਆਰ ਵਿਚ ਬਲਾਤਕਾਰ, ਕਤਲ, ਅਗਵਾਹ, ਪਾਕਸੋਂ ਐਕਟ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੀਆਂ ਧਾਰਾਵਾਂ ਨਹੀਂ ਲਗਾਈਆਂ ਹਨ।
ਇਸ ਤੋਂ ਇਲਾਵਾ ਇਨਸਾਫ ਮੰਗ ਰਹੀ ਪੀੜਤਾ ਦੀ ਮਾਂ ਦੀ ਮਦਦ ਕਰ ਰਹੇ ਏਕਤਾ ਵਿਹਾਰ ਦੇ RWA ਪ੍ਰਧਾਨ ਨੂੰ ਪੁਲਿਸ ਕਰਮਚਾਰੀਆਂ ਨੇ ਪੀੜਤ ਪਰਵਾਰ ਨੂੰ ਸਹਿਯੋਗ ਨਾ ਦੇਣ ਸਬੰਧੀ ਧਮਕੀ ਭਰੇ ਫ਼ੋਨ ਕੀਤੇ ਹਨ। ਦਿੱਲੀ ਹਾਈ ਕੋਰਟ ਵਲੋਂ ਦਿਤੇ ਹੁਕਮਾਂ ਨੂੰ ਅਣਡਿੱਠਾ ਕਰ ਕੇ ਪੁਲਿਸ ਨੇ ਇਸ ਘਟਨਾ ਦੇ ਬਾਰੇ ਕਮਿਸ਼ਨ ਨੂੰ ਸੂਚਿਤ ਨਹੀਂ ਕੀਤਾ। ਇਸ ਨੂੰ ਲੈ ਕੇ ਵੀ ਕਮਿਸ਼ਨ ਨੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਵਿਚ ਏਕਤਾ ਵਿਹਾਰ RWA ਪ੍ਰਧਾਨ ਨੂੰ ਧਮਕਾਉਣ ਵਿਚ ਸ਼ਾਮਿਲ ਪੁਲਿਸ ਕਰਮਚਾਰੀਆਂ ਦਾ ਨਾਮ ਮੰਗਿਆ ਗਿਆ ਹੈ ਅਤੇ ਉਨ੍ਹਾਂ ਦੇ ਵਿਰੁਧ ਕੀਤੀ ਗਈ ਕਾਰਵਾਈ ਦਾ ਹਾਲ ਵੀ ਮੰਗਿਆ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਲੇਡੀ ਹਾਰਡਿੰਗ ਅਤੇ ਸਫਦਰਜੰਗ ਹਸਪਤਾਲ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤਾਂਕਿ ਮ੍ਰਿਤਕਾ ਦੀ ਮੈਡੀਕਲ ਰਿਪੋਰਟ ਲਈ ਜਾ ਸਕੇ।
Comments (0)
Facebook Comments (0)