ਸਵਾਈਨ ਫਲੂ ਨਾਲ 2 ਦੀ ਮੌਤ

ਸਵਾਈਨ ਫਲੂ ਨਾਲ  2 ਦੀ ਮੌਤ

ਸੰਗਰੂਰ/ਮਲੋਟ : ਰਾਜਸਥਾਨ ਵਿਚ ਸਵਾਈਨ ਫਲੂ ਨਾਲ ਹੋਰ ਰਹੀਆਂ ਮੌਤਾਂ ਤੋਂ ਬਾਅਦ ਹੁਣ ਪੰਜਾਬ ਵਿਚ ਵੀ ਸਵਾਈਨ ਫਲੂ ਦਾ ਕਹਿਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਸੂਬੇ 'ਚ ਇਸ ਨਾਮੁਰਾਦ ਬਿਮਾਰੀ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹਾ ਹੀ ਮਾਮਲਾ ਅਹਿਮਦਗੜ੍ਹ 'ਚ ਸਾਹਮਣੇ ਆਇਆ ਹੈ ਜਿੱਥੇ 52 ਸਾਲਾ ਜਸਵੀਰ ਕੌਰ ਪਤਨੀ ਮਨਜੀਤ ਸਿੰਘ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਹੈ।

ਸਵਾਈਨ ਫਲੂ ਕਾਰਨ ਮਲੋਟ 'ਚ ਵੀ ਇਕ 55 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਧਰਮ ਸਿੰਘ ਵਾਸੀ ਮਲੋਟ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਇਲਾਜ਼ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਚੱਲ ਰਿਹਾ ਸੀ। ਦੱਸ ਦੇਈਏ ਕਿ ਸੂਬੇ 'ਚ ਲਗਾਤਾਰ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸੂਬੇ 'ਚ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਸ ਬਿਮਾਰੀ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ 'ਚ ਧਕੇਲਿਆ ਹੈ। ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿਚ ਲੋਕਾਂ ਨੂੰ ਆਪਣੀ ਜਕੜ 'ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। ਲੁਧਿਆਣਾ ਵਿਚ ਵੀ ਸਵਾਈਨ ਫਲੂ ਨਾਲ ਛੇ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹਾ ਫਤਹਿਗੜ੍ਹ ਵਿਚ ਵੀ ਸਵਾਈਨ ਫਲੂ ਨਾਲ 5 ਲੋਕਾਂ ਦੀ ਪੁਸ਼ਟੀ ਕੀਤੀ ਹੈ।