ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਐਟੀ ਡਰਗਜ਼ ਕਮੇਟੀ ਵੱਲੋਂ ਸਰਹਾਲੀ ਕਲਾਂ ਵਿਖੇ ਨਸਿ਼ਆਂ ਵਿਰੁੱਧ ਰੋਸ ਰੈਲੀ।
Sun 19 Sep, 2021 0ਸਰਹਾਲੀ ਕਲਾਂ 19 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪਿੰਡ ਸਰਹਾਲੀ ਕਲਾਂ ਦੀ ਗ੍ਰਾਂਮ ਪੰਚਾਇਤ ਜਿਸ ਵਿੱਚ ਨੌਜਵਾਨ ਸਰਪੰਚ ਅਮਲੋਕ ਸਿੰਘ,ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ,ਮੈਂਬਰ ਪੰਚਾਇਤ ਬਲਕਾਰ ਸਿੰਘ ਲਾਡੀ,ਸੁਰਿੰਦਰ ਸਿੰਘ ਸੋਖੀ ਮੈਂਬਰ ਪੰਚਾਇਤ ਆਦਿ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਵੱਲੋਂ ਨਸ਼ਾ ਤਸਕਰਾ ਖਿਲਾਫ ਨੈਸ਼ਨਲ ਹਾਈਵੇ ਨੰਬਰ 54 ਤੇ ਰੋਸ ਰੈਲੀ ਕੱਢੀ ਜਮਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਫੈਸਲਾ ਕੀਤਾ ਕਿ ਕਿਸੇ ਵੀ ਤਰਾਂ ਦੇ ਨਸ਼ੇ ਵੇਚਣ ਵਾਲੇ ਵਿਆਕਤੀਆਂ ਦੇ ਹੱਕ ਵਿੱਚ ਪਿੰਡ ਦਾ ਕੋਈ ਵੀ ਮੋਹਤਬਰ ਵਿਆਕਤੀ ਪੁਲਿਸ ਥਾਣੇ ਜਾਂ ਹੋਰ ਕਿਤੇ ਨਹੀਂ ਜਾਵੇਗਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਮੌਜਦਾ ਸਰਪੰਚ ਅਮੋਲਕ ਸਿੰਘ ਅਤੇ ਮੈਂਬਰ ਪੰਚਾਇਤ ਬਲਕਾਰ ਸਿੰਘ ਲਾਡੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਂਝੇ ਰੂਪ ਵਿੱਚ ਦੱਸਿਆ ਕਿ ਅੱਜ ਉਹਨਾਂ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਪਾਰਟੀਬਾਜੀ ਤੋਂ ਉੱਪਰ ਉੱਠਕੇ ਪਿੰਡ ਦੀਆਂ ਗਲੀਆਂ ਵਿੱਚ ਨਸ਼ਾ ਤਸਕਰਾਂ ਖਿਲਾਫ ਰੋਸ ਰੈਲੀ ਕੱਢੀ ਹੈ ਅਤੇ ਨੌਜਵਾਨਾਂ ਨੂੰ ਨਸ਼ਾ ਛੱਡਕੇ ਆਪਣੀ ਹੀਰੇ ਵਰਗੀ ਜਿੰਦਗੀ ਬਚਾਉਣ ਦੀ ਅਪੀਲ ਕੀਤੀ ਗਈ ਹੈ।ਉਹਨਾਂ ਕਿਹਾ ਕਿ ਪਿੰਡ ਦਾ ਕੋਈ ਵੀ ਮੋਹਤਬਰ ਵਿਆਕਤੀ ਨਸ਼ਾ ਤਸਕਰਾਂ ਦੀ ਕਿਸੇ ਵੀ ਤਰਾਂ ਦੀ ਮਦਦ ਨਹੀਂ ਕਰੇਗਾ ਅਤੇ ਉਲਟਾ ਉਸ ਤਸਕਰ ਨੂੰ ਪੁਲਿਸ ਹਵਾਲੇ ਕਰਕੇ ਸਖਤ ਕਾਨੂੰਨੀ ਕਰਵਾਈ ਜਾਵੇਗੀ।ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਪਿੰਡ ਵਿੱਚ ਕੋਈ ਵੀ ਨਸ਼ਾ ਤਸਕਰ ਨਹੀਂ ਰਹੇਗਾ ਪਿੰਡ ਸਰਹਾਲੀ ਕਲਾਂ ਪੂਰੀ ਤਰਾਂ ਨਸ਼ਾ ਰਹਿਤ ਹੋ ਜਾਵੇਗਾ।ਉਹਨਾਂ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਮੁੱਹਲੇ ਜਾਂ ਗਲੀ ਵਿੱਚ ਕੋਈਵੀ ਵਿਆਕਤੀ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਤਾਂ ਉਸਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਜਾਂ ਐਟੀ ਡਰਗਜ਼ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਦਿੱਤੀ ਜਾਵੇ।ਇਸ ਸਮੇਂ ਹਰਜੀਤ ਸਿੰਘ ਮੈਂਬਰ,ਦਿਦਾਰ ਸਿੰਘ ਮੈਂਬਰ,ਸੁਖਵਿੰਦਰ ਸਿੰਘ,ਲਾਲ ਸਿੰਘ,ਸਤਨਾਮ ਸਿੰਘ,ਕੁਲਦੀਪ ਸਿੰਘ,ਸੁਖਵਿੰਦਰ ਸਿੰਘ ਮੈਬਰ,ਦਇਆ ਸਿੰਘ,ਕਪੂਰ ਸਿੰਘ,ਭੁਪਿੰਦਰ ਸਿੰਘ,ਮੀਤ ਸਿੰਘ,ਮੱਸਾ ਸਿੰਘ,ਹਰਦੇਵ ਸਿੰਘ,ਬਿੱਲਾ ਮੈਂਬਰ ਪੰਚਾਇਤ,ਹਰਕੀਰਤ ਸਿੰਘ,ਭੱਲੂ ਸਰਹਾਲੀ ਆਦਿ ਪਤਵੰਤਿਆਂ ਤੋਂ ਇਲਾਵਾ ਸੈਕੜੇਪਿੰਡ ਵਾਸੀਆਂ ਨੇ ਇਸ ਰੋਸ ਰੈਲੀ ਵਿੱਚ ਵਧ ਚੜਕੇ ਹਿੱਸਾ ਲਿਆ ਅਤੇ ਨਸ਼ੇ ਖਤਮ ਕਰਨ ਦਾ ਅਹਿਦ ਲਿਆ।
Comments (0)
Facebook Comments (0)