
ਕ੍ਰਿਸਮਸ ਪਾਰਟੀ ਦੌਰਾਨ ਅਮਰੀਕਾ ‘ਚ ਅੱਗ ਲੱਗਣ ਨਾਲ ਤਿੰਨ ਭਾਰਤੀ ਨੌਜਵਾਨਾਂ ਦੀ ਮੌਤ
Thu 27 Dec, 2018 0
ਵਾਸ਼ਿੰਗਟਨ : ਅਮਰੀਕਾ ਦੇ ਟੇਨੇਸੀ ਸੂਬੇ ‘ਚ ਕ੍ਰਿਸਮਸ ਪਾਰਟੀ ਦੌਰਾਨ ਇਕ ਘਰ ‘ਚ ਲੱਗੀ ਜ਼ਬਰਦਸਤ ਅੱਗ ‘ਚ ਤਿੰਨ ਭਾਰਤੀ ਨੌਜਵਾਨਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਤਿੰਨ ਭੈਣ-ਭਰਾ ਸਨ ਤੇ ਤਿੰਨੇ ਤੇਲੰਗਾਨਾ ‘ਚ ਰਹਿਣ ਵਾਲੇ ਸਨ। ਅਮਰੀਕੀ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ, ਤਿੰਨੇ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਲਾ ਰਹਿਮ ਲਈ ਟੇਨੇਸੀ ਦੇ ਮੈਂਫਿਕ ਸ਼ਹਿਰ ਪੁੱਜੇ ਸਨ। ਕੋਲਿਏਰਵਿਲੇ ਬਾਈਬਲ ਚਰਚ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਕੈਰੀ ਕੌਡਿਰਿਏਟ ਦੇ ਨਾਲ ਹੀ ਨਾਈਕ ਪਰਿਵਾਰ ਦੇ ਸ਼ਾਰੋਨਾ (17) ਜੁਆਏ (15) ਤੇ ਏਰੋਨ (14) ਦੀ ਅੱਗ ਦੀ ਚਪੇਟ ‘ਚ ਆਉਣ ਨਾਲ ਮੌਤ ਹੋ ਗਈ। ਇਹ ਘਟਨਾ ਐਤਵਾਰ ਰਾਤ ਕਰੀਬ 11 ਵਜੇ ਹੋਈ। ਕੈਰੀ ਨੇ ਕ੍ਰਿਸਮਸ ਉਤਸਵ ਦੀ ਮੇਜਬਾਨੀ ਕੀਤੀ ਸੀ। ਇਸ ‘ਚ ਤਿੰਨਾਂ ਨੌਜਵਾਨਾਂ ਨੇ ਵੀ ਸ਼ਿਰਕਤ ਕੀਤੀ ਸੀ। ਘਟਨਾ ‘ਚ ਬਚਾਏ ਗਏ ਕੈਰੀ ਦੇ ਪਤੀ ਡੈਨੀ ਤੇ ਉਨ੍ਹਾਂ ਦੇ ਪੁੱਤਰ ਕੋਲੇ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਤਿੰਨੇ ਨੌਜਵਾਨ ਮਿਸੀਸਿਪੀ ਦੀ ਫਰੈਂਚ ਕੈੱਪ ਅਕੈਡਮੀ ‘ਚ ਪੜ੍ਹਦੇ ਸਨ।
Comments (0)
Facebook Comments (0)