ਕਾਂਗਰਸੀਆਂ ਵਿਧਾਇਕਾਂ ਨੂੰ ਨੌਕਰੀਆਂ ਦੇ ਗੱਫੇ ਤੇ ਵੋਟਰਾਂ ਨੂੰ ਧੱਕੇ : ਸਤਨਾਮ ਸਿੰਘ ਚੋਹਲਾ ਸਾਹਿਬ
Sat 18 Sep, 2021 0ਚੋਹਲਾ ਸਾਹਿਬ 18 ਸਤੰਬਰ (ਰਾਕੇਸ਼ ਬਾਵਾ,ਚੋਹਲਾ ) ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੂਬਾ ਸਕੱਤਰ ਤੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਅੱਜ ਕਾਂਗਰਸੀ ਵਿਧਾਇਕ ਦੇ ਕਰੋੜਪਤੀ ਜਵਾਈ ਨੂੰ ਨੌਕਰੀ ਦੇਣੀ ਦਾ ਤਿੱਖਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਪੰਜਾਬ ਵਾਸੀਆਂ ਨਾਲ ਧੋਖਾ ਕੀਤਾ ਹੈ । ਜਦ ਕੈਪਟਨ ਨੇ ਸੱਤਾ ਚ ਆਉਣਾ ਸੀ ਤਾਂ ਬੇਰੁਜਗਾਰਾਂ ਨੂੰ ਨੌਕਰੀਆਂ,ਸਮਾਰਟਫੋਨ ਦੇਣ ਦੇ ਵਾਅਦੇ ਕੀਤੇ ਸੀ ਪਰ ਇਸ ਨੂੰ ਹਕੀਕੀ ਅੰਜਾਮ ਨਹੀ ਦਿੱਤਾ ਗਿਆ,ਜਿਸ ਦਾ ਬਹੁਤ ਅਫਸੋਸ ਹੈ । ਚੋਹਲਾ ਸਾਹਿਬ ਨੇ ਹੈਰਾਨੀ ਪ੍ਰਗਟਾਈ ਕਿ ਕੈਪਟਨ ਅਮਰਿੰਦਰ ਸਿੰਘ ਕਦੇ ਆਪਣੇ ਵਿਧਾਇਕਾਂ ਦੇ ਸਪੁੱਤਰਾਂ ਨੂੰ ਨੌਕਰੀਆਂ ਦੇ ਰਹੀ ਹੈ ਕਦੇ ਵਿਧਾਇਕਾਂ ਦੇ ਜਵਾਈਆਂ ਨੂੰ ਜਦ ਕਿ ਹੱਕੀ ਮੰਗਾਂ ਵਾਲੇ ਵੋਟਰਾਂ ਨੂੰ ਧੱਕੇ ਤੇ ਡਾਂਗਾ ਮਾਰ ਰਹੀ ਹੈ , ਇਹ ਸਰਕਾਰ ਚਲਾ ਰਿਹਾ ਹੈ ਜਾਂ ਤਾਨਾਸ਼ਾਹੀ ।ਸਤਨਾਮ ਸਿੰਘ ਚੋਹਲਾ ਸਾਹਿਬ ਨੇ ਅੱਜ ਸਾਫ ਸਪੱਸ਼ਟ ਕੀਤਾ ਕਿ ਦੇਸ਼ ਨੂੰ ਲੋਟੂ ਸਰਕਾਰਾਂ ਨੇ ਖਾ ਲਿਆ ਹੈ ਤੇ ਹਰ ਪਾਸੇ ਆਪਣੀ ਫੋਕੀ ਚੌਧਰ ਖੱਟਣ ਚ ਹੀ ਮਸ਼ਰੂਫ ਹਨ । ਜਦ ਕਿ ਪੰਜਾਬ ਦਾ ਨੌਜੁਆਨ ਲੱਖਾਂ ਕਰੋੜਾਂ ਦੇ ਕਰਜੇ ਲੈ ਕਾ ਬਾਹਰ ਵੱਲ ਭੱਜ ਰਹੇ ਹਨ ਇਹ ਸਭ ਦੋਸ਼ ਸਰਕਾਰਾਂ ਦਾ ਹੈ ਨਾਂ ਤਾਂ ਉਨਾ ਬੇਰੁਜਗਾਰਾਂ ਲਈ ਨੌਕਰੀਆਂ ਕੱਢੀਆਂ, ਨਸ਼ਿਆ ਨੂੰ ਠੱਲ ਪਾਉਣ ਚ ਅਸਫਲ ਰਹੇ , ਨੀਤੀਆਂ ਨਹੀ ਬਣਾਈਆਂ ਗਈਆਂ । ਸਤਨਾਮ ਸਿੰਘ ਨੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਇਸ ਵਾਰ ਕਾਂਗਰਸ,ਬਾਦਲ ਦਲ ਜਾ ਭਾਜਪਾ ਨੂੰ ਮੌਕਾ ਦੇ ਦਿੱਤਾ ਤਾਂ ਇਨਾ ਲੋਟੂ ਟੋਲਿਆਂ ਨੇ ਪੰਜਾਬ ਦੇ ਪੱਲੇ ਕੱਖ ਨਹੀ ਛੱਡਣਾ ,ਇਸ ਲਈ ਪੰਜਾਬ ਨੂੰ ਬਚਾਉਣ ਲਈ ਤੀਜੀ ਧਿਰ ਨੂੰ ਮੌਕਾ ਦਿੱਤਾ ਜਾਵੇ।
Comments (0)
Facebook Comments (0)