ਹੋਮਿਓਪੈਥਿਕ ਵਿਭਾਗ ਵੱਲੋਂ ਪੋਸ਼ਣ ਅਭਿਆਨ ਸਬੰਧੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂਆਂ ਵਿਖੇ ਸੈਮੀਨਾਰ ਕਰਵਾਇਆ।
Mon 20 Sep, 2021 0ਚੋਹਲਾ ਸਾਹਿਬ 15 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹੋਮਿਓਪੈਥਿਕ ਵਿਭਾਗ ਤਰਨ ਤਾਰਨ ਵੱਲੋਂ ਜੁਆਇੰਟ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ ਡਾ: ਬਲਿਹਾਰ ਸਿੰਘ ਰੰਗੀ ਦੇ ਹੁਕਮਾਂ ਤਹਿਤ ਜਿਲ੍ਹਾ ਹੋਮਿਓਪੈਥਿਕ ਅਫਸਰ ਡਾ: ਪ੍ਰਵੇਸ਼ ਚਾਵਲਾ ਅਤੇ ਡਾ: ਸੰਜੀਵ ਕੋਹਲੀ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ. ਕੈਰੋਂ ਦੀ ਯੋਗ ਰਹਿਨੁਮਾਈ ਹੇਠ ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਮੈਡੀਕਲ ਅਫਸਰ ਵੱਲੋਂ ਰੋਜਾਨਾਂ ਦੀ ਪੋਸ਼ਟਿਕਤਾ ਦੀ ਮਹੱਹਤਤਾ ਅਤੇ ਕੋਵਿਡ 19 ਤੋਂ ਪੈਦਾ ਹੋਏ ਹਾਲਾਤਾਂ ਵਿੱਚ ਹੋਮਿਓਪੈਥਿਕ ਦਵਾਈਆਂ ਦੀ ਮਹੱਹਤਤਾ ਬਾਰੇ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਪੰਨੂਆਂ ਵਿਖੇ ਲਗਾਇਆ ਜਿਸ ਵਿੱਚ ਡਾ: ਦਿਲਬਾਗ ਸਿੰਘ ਸੰਧੂ ਹੋਮਿਓਪੈਥਿਕ ਮੈਡੀਕਲ ਅਫਸਰ ਸੀ.ਐਚ.ਸੀ.ਕੈਰੋਂ ਵੱਲੋਂ ਵਿਸ਼ੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੋਜਨ ਨੂੰ ਪੋਸ਼ਟਿਕ ਬਣਾਉਣ ਲਈ ਅਨਾਜ ਨੂੰ ਸਾਬਤ ਰੂਪ ਭਾਵ ਸਮੇਤ ਛਿਲਕੇ ਨਾਲ ਖਾਣਾ ਚਾਹੀਦਾ ਹੈ ਤਾਂ ਜੋ ਉਸ ਵਿੱਚ ਪਾਇਆ ਜਾਣ ਵਾਲਾ ਫਾਈਬਰ ਬਚਾ ਕਰ ਸਕੇ।ਹਰ ਸ੍ਰੇਣੀ ਚੋ ਭੋਜਨ ਕਾਰਬੋਹਾਈਡ੍ਰੇਟਸ ,ਪ੍ਰੋਟੀਨ,ਫੈਟ,ਵਿਟਾਮਿਨ,ਖਣਿਜ ਪਦਾਰਥਾਂ ਨੂੰ ਲੋੜੀਂਦੀ ਮਾਤਰਾ ਵਿੱਚ ਰੋਜਾਨਾ ਲੈਣਾ ਚਾਹੀਦਾ ਹੈ।ਹਰੇ ਪੱਤੇ ਵਾਲੀਆਂ ਤਾਜੀਆਂ ਸਬਜੀਆਂ ਅਤੇ ਮੋਸਮੀ ਫਲਾ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।ਬਜਾਰ ਵਿੱਚ ਮਿਲਣ ਵਾਲੀਆਂ ਅਣਢੱਕੀਆਂ,ਬਹੀਆਂ ਚੀਜਾਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।ਸਬਜੀਆਂ ਵੱਡੇ ਅਕਾਰ ਅਤੇ ਪੂਰੀਆਂ ਪੱਕਣ ਤੋਂ ਬਾਅਦ ਹੀ ਵਰਤੋਂ ਵਿੱਚ ਲਿਆਉਣੀਆਂ ਚਾਹੀਦੀਆਂ ਹਨ ਤਾ ਜੋ ਉਸ ਸਬਜੀ ਅਤੇ ਫਲ ਦੇ ਪੂਰੇ ਤੱਤ ਸਰੀਰ ਨੂੰ ਮਿਲ ਸਕਣ।ਫਾਸਟ ਫੂਡ ਅਤੇ ਬਜਾਰੂ ਚੀਜਾਂ ਤੋਂ ਪ੍ਰਹੇਜ਼ ਕਰਨਾ ਚਾਹੀਦੀ ਹੈ।ਉਹਨਾਂ ਵੱਲੋਂ ਅੱਗੇ ਕੋਵਿਡ 19 ਤੋਂ ਪੈਦਾ ਹੋਏ ਹਾਲਾਤਾਂ ਜਿਵੇ ਉਦਾਸੀਨਤਾ,ਸਮੱਸਿਆਵਾਂ ਵਿੱਚੋਂ ਹੋਮਿਓਪੈਥਿਕ ਦਵਾਈਆਂ ਦੀ ਮਹੱਹਤਾ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਗਈ।ਇਸ ਸਮੇਂ ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ,ਪ੍ਰਧਾਨ ਜਸਪਿੰਦਰ ਸਿੰਘ,ਪ੍ਰਿੰਸੀਪਲ ਮਨਜੀਤ ਸਿੰਘ,ਜਸਪਿੰਦਰ ਕੌਰ,ਮੈਡਮ ਰਜਵੰਤ ਕੌਰ,ਸੁਖਰਾਜ ਸਿੰਘ,ਸੁਖਵਿੰਦਰ ਸਿੰਘ ਅਤੇ ਸਕੂਲ ਦਾ ਨਾਨ ਟੀਚਿੰਗ ਸਟਾਫ ਹਾਜਰ ਸਨ।
Comments (0)
Facebook Comments (0)