ਗੁਰੂ ਅਰਜਨ ਦੇਵ ਖਾਲਸਾ ਕਾਲਜ ਵੱਲੋਂ ‘ਮੈਂ ਵੀ ਪੱਤਰਕਾਰ ‘ਮੁਕਾਬਲਿਆਂ ਦਾ ਆਯੋਜਨ ।

ਗੁਰੂ ਅਰਜਨ ਦੇਵ ਖਾਲਸਾ ਕਾਲਜ ਵੱਲੋਂ ‘ਮੈਂ ਵੀ ਪੱਤਰਕਾਰ ‘ਮੁਕਾਬਲਿਆਂ ਦਾ ਆਯੋਜਨ ।

ਵਿਦਿਆਰਥੀਆਂ ਅੰਦਰ ਲੁਕੀ ਹੋਈ ਪੱਤਰਕਾਰੀ ਦੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਈ : ਪ੍ਰਿੰਸੀਪਲ ਕੁਲਵਿੰਦਰ ਸਿੰਘ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 13 ਮਈ 2020 

ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ  ਦੇ ਐਨ. ਐਸ.ਐਸ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਦੀ ਸਥਿਤੀ ਵਿੱਚ ਲੋਕਾਂ ਨੂੰ ਜਾਗਰਿਤ ਕਰਨ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਦੀ ਨੋਜੁਆਨ ਪੀੜੀ ਲਈ ‘ਮੈਂ ਵੀ ਅਖਬਾਰ ਪੱਤਰਕਾਰ ਅਤੇ ਮੈਂ ਵੀ ਟੀ.ਵੀ ਰਿਪੋਰਟਰ ‘ ਮੁਕਾਬਲਿਆਂ ਦਾ ਆਨਲਾਈਨ ਆਯੋਜਨ ਕੀਤਾ ਗਿਆ ।ਜਿਸ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਸਕੂਲਾਂ ,ਕਾਲਜਾਂ ਵਿੱਚ ਪੜ੍ਹਦੇ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੀ ਨੋਜੁਆਨ ਪੀੜੀ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਇਹ ਜਾਣਕਾਰੀ ਕਾਲਜ ਪ੍ਰਿੰਸੀਪਲ  ਡਾ: ਕੁਲਵਿੰਦਰ ਸਿੰਘ ਵੱਲੋਂ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਾਲਜ ਦੇ ਐਨ.ਐਸ.ਐਸ ਵਿਭਾਗ ਦੇ ਮੁੱਖੀ ਪ੍ਰੋਫੈਸਰ ਹਿੰਮਤ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਯੁਵਾ ਪੀੜੀ ਲਈ ‘ਮੈਂ ਵੀ ਪੱਤਰਕਾਰ ‘ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਯੁਵਾ ਵਰਗ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਨਾਲ ਵਿਦਿਆਰਥੀਅ ਅੰਦਰ ਲੁਕੀ ਹੋਈ ਪੱਤਰਕਾਰੀ ਦੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਈ । ਵਿਦਿਆਰਥੀਆ ਨੇ ‘ਮੈਂ ਵੀ ਟੀ.ਵੀ. ਰਿਪੋਰਟਰ ‘ਅਤੇ ‘ਮੈਂ ਵੀ ਅਖਬਾਰ ਪੱਤਰਕਾਰ ‘ਦੋ ਤਰਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਤੇ ਖ਼ੂਬਸੂਰਤ ਢੰਗ ਨਾਲ ਆਪਣੇ ਆਪਣੇ ਇਲਾਕੇ ਵਿੱਚ ਕੋਰੋਨਾ ਮਹਾਮਾਰੀ ਦੇ ਫੈਲਾਉ ਅਤੇ ਇਸ ਦੀ ਰੋਕਥਾਮ ਲਈ ਸਰਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਯਤਨਾਂ ਨੂੰ ਬਾਖੂਬੀ ਵਰਨਣ ਕੀਤਾ । ਵਿਦਿਆਰਥੀਆ ਨੇ ਇਸ ਸਥਿਤੀ ਨਾਲ ਆਈਆ ਸਮਾਜਿਕ ਤਬਦੀਲੀਆਂ , ਭਾਈਚਾਰਕ ਸਾਂਝ ਅਤੇ ਵਾਤਾਵਰਨ ਵਿੱਚ ਪੈਦਾ ਹੋਈਆ ਸਾਰਥਕ ਤਬਦੀਲੀਆਂ ਦਾ ਵਰਨਣ ਆਪਣੀ ਆਪਣੀ ਰਿਪੋਰਟ ਵਿੱਚ ਕੀਤਾ।ਇਸ ਦੇ ਨਾਲ ਹੀ ਵਿਦਿਆਰਥੀਆ ਵੱਲੋਂ ਆਮ ਲੋਕਾਂ ਨੂੰ ਇਸ ਭਿਆਨਕ ਮਹਾਮਾਰੀ ਨਲ ਨਜਿੱਠਣ ਦੇ ਤਰੀਕੇ ਬੜੀ ਸਰਲਤਾ ਨਾਲ ਸਮਝਾਏ ਗਏ। ਵਿਦਿਆਰਥੀਆ ਵੱਲੋਂ ਲਿਖਤ ਰਿਪੋਰਟ ਅਤੇ ਵੀਡੀੳ ਰਿਕਾਰਡਿੰਗ ਕਰਕੇ ਆਪਣੇ ਇਲਾਕੇ ਦੀ ਜੋ ਰਿਪੋਰਟ ਭੇਜੀ ਗਈ ਹੈ ਇਹ ਬੜਾ ਸ਼ਲਾਘਾ ਯੋਗ ਉਪਰਾਲਾ ਹੈ। ਕਾਲਜ ਪ੍ਰਿੰਸੀਪਲ ਡਾ: ਕੁਲਵਿੰਦਰ ਸਿੰਘ ਵੱਲੋਂ ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਗਿਆ ਕਿ ਮੈਂ ਵੀ ਟੀਵੀ ਪੱਤਰਕਾਰ ਮੁਕਾਬਲੇ ਵਿੱਚ ਗੁਰਦਾਸਪੁਰ ਤੋਂ ਸ੍ਰ. ਹਰਪਿੰਦਰ ਸਿੰਘ ਨੇ ਪਹਿਲਾ ਸਥਾਨ, ਕਰਨਪ੍ਰੀਤ ਕੋਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਅਤੇ ਅਨਮੋਲਦੀਪ ਸਿੰਘ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਨੇ ਦੂਸਰਾ ਸਥਾਨ ਅਤੇ ਕਿਰਨਦੀਪ ਕੋਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾਂ ਸਾਹਿਬ ਅਤੇ ਦੀਪਤੀ ਮਾਤਾ ਸਾਹਿਬ ਕੋਰ ਖਾਲਸਾ ਕਾਲਜ ਆਫ ਐਜੂਕੇਸ਼ਨ ਪਟਿਆਲਾ  ਨੇ ਤੀਸਰਾ ਸਥਾਨ ਅਤੇ ਸੋਨਾਲੀ ਦੇਵਗਨ ਅੰਮ੍ਰਿਤਸਰ ਨੇ ਹੋਸਲਾ ਵਧਾਊ ਸਥਾਨ ਹਾਸਿਲ ਕੀਤੇ ਹਨ। ਇਸੇ ਤਰ੍ਹਾਂ ‘ਮੈਂ ਵੀ ਅਖਬਾਰ ਪੱਤਰਕਾਰ’ ਮੁਕਾਬਲਿਆਂ ਵਿੱਚ ਤਰਨਤਾਰਨ ਤੋਂ ਗੁਰਜੰਟ ਸਿੰਘ  ਨੇ ਪਹਿਲਾ ਸਥਾਨ , ਚੰਬਾ ਖ਼ੁਰਦ ਤੋਂ ਅਮਨਦੀਪ ਕੋਰ , ਕੋਟਕਪੁਰਾ ਤੋਂ ਸਰਬਜੀਤ ਸਿੰਘ ਪੁਰਬਾਂ ਅਤੇ ਐਮ. ਐਸ. ਐਮ ਸਕੂਲ ਚੋਹਲਾਂ ਸਾਹਿਬ ਤੋਂ ਕਮਲਪ੍ਰੀਤ ਕੋਰ ਨੇ ਦੂਸਰਾ ਸਥਾਨ ਅਤੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਤੋਂ ਰਾਜਵੰਤ ਕੋਰ, ਗੁਰੂ ਅਰਜਨਦੇਵ ਖਾਲਸਾ ਕਾਲਜ ਚੋਹਲਾਂ ਸਾਹਿਬ ਤੋਂ ਨਵਜੋਤ ਕੋਰ, ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾਂ ਸਾਹਿਬ ਤੋਂ  ਗੁਰਲੀਨ ਕੋਰ ਨੇ ਤੀਸਰਾ ਸਥਾਨ ਅਤੇ ਮਾਤ ਸਾਹਿਬ ਕੋਰ ਖਾਲਸਾ ਕਾਲਜ ਆਫ ਐਜੁਕੇਸ਼ਨ ਤੋਂ ਸਵਾਤੀ ਸਿਆਲ ਨੇ ਹੋਂਸਲਾ ਵਧਾਊ  ਇਨਾਮ ਹਾਸਿਲ ਕੀਤੇ ਹਨ। ਉਨ੍ਹਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਅਤੇ  ਜੇਤੂ ਸਥਾਨ ਹਾਸਿਲ ਕਰਨ ਵਾਲੇ ਸਾਰੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਹੈ।ਉਨ੍ਹਾ ਨੇ ਦੱਸਿਆ ਕਿ ਲਾਕਡਾਉਨ ਦੀ ਸਥਿਤੀ ਵਿੱਚ ਕਾਲਜ ਵੱਲੋਂ ਸਮੇਂ ਸਮੇ ਵੱਖ ਵੱਖ ਗਤੀਵਿਧੀਆਂ ਰਾਹੀ ਵਿਦਿਆਰਥੀਆ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਕਾਲਜ ਹਮੇਸ਼ਾ ਉਪਰਾਲੇ ਕਰਦਾ ਰਹੇਗਾ ।ਇਸ ਦੇ ਨਾਲ ਉਨ੍ਹਾ ਨੇ ਵਿੱਦਿਆਰਥੀਆ ਨੂੰ ਆਪਣੀ ਸਿਹਤ ਦਾ ਖ਼ਾਸ ਖਿਆਲ ਰੱਖਣ ਲਈ ਵੀ ਪ੍ਰੇਰਿਆ।