ਯੋਗਾ

ਯੋਗਾ

À, ਅ ਯੋਗਾ ਦਾ ਭਾਵੇਂ ਜਾਣੀਏ ਨਾ, ਪਰ ਯੋਗ ਦਿਵਸ ਅਸੀ ਲਿਆ ਮਨਾ ਮੀਆਂ,
ਵਿੰਗੇ ਟੇਢੇ ਹੋ ਕੇ ਖਿੱਚ ਫ਼ੋਟੋਆਂ, ਹੁਕਮ ਸਰਕਾਰ ਦਾ ਅਸੀ ਲਿਆ ਵਜਾ ਮੀਆਂ,
ਪਾ ਫ਼ੋਟੋਆਂ ਵਟਸਐਪ ਉਤੇ, ਖਹਿੜਾ ਉਪਰਲੇ ਅਫ਼ਸਰਾਂ ਤੋਂ ਅਸੀ ਲਿਆ ਛੁਡਾ ਮੀਆਂ,

ਉਮਰ ਆਖ਼ਰੀ ਵਿਚ ਕਰ ਅੰਗ ਪੈਰ ਟੇਢੇ-ਮੇਢੇ, ਰੋਗ ਦੇਹੀ ਨੂੰ ਅਸੀ ਲਿਆ ਲਗਾ ਮੀਆਂ,
ਪਟਰੌਲ, ਸਬਜ਼ੀ ਦੀਆਂ ਕੀਮਤਾਂ ਚੜ੍ਹੀਆਂ ਅਸਮਾਨੀ, ਨਾਂ ਯੋਗਾ ਦਾ ਗਿਨੀਜ਼ ਬੁੱਕ ਵਿਚ ਲਿਆ ਲਿਖਾ ਮੀਆਂ,
ਭ੍ਰਿਸ਼ਟਾਚਾਰ, ਗ਼ਰੀਬੀ ਤੇ ਭੁੱਖਮਰੀ ਪਾ ਖ਼ੀਸੇ, ਧਿਆਨ ਯੋਗਾ ਵਿਚ ਸੱਭ ਦਾ ਲਿਆ ਵਟਾ ਮੀਆਂ,

ਰਾਮਦੇਵ ਨੇ ਪਤੰਜਲੀ ਦਾ ਪਾ ਬਾਣਾ, ਅਰਬਪਤੀਆਂ ਵਿਚ ਲਈ ਥਾਂ ਬਣਾ ਮੀਆਂ,
ਕਾਂਗਰਸ ਰਾਜ ਵਿਚ ਭਜਿਆ ਰਾਮਦੇਵ ਪਾ ਸਾੜ੍ਹੀ, ਪਰ ਮੋਦੀ ਨੇ ਉਸ ਨੂੰ ਯੋਗ ਗੁਰੂ ਲਿਆ ਬਣਾ ਮੀਆਂ,
'ਬਾਗ਼ੀ' ਆਖਦਾ ਜ਼ਬਰਦਸਤੀ ਕਰਾ ਯੋਗਾ, ਮੋਦੀ ਨੇ ਰੋਗ ਤੋਂ ਨਿਰੋਗ ਸੱਭ ਨੂੰ ਲਿਆ ਬਣਾ ਮੀਆਂ। 
-ਸੁਖਮਿੰਦਰ ਬਾਗੀ, ਸੰਪਰਕ: 94173-94805