ਕੋਈ ਵੀ ਅਦਾਲਤ ਤੈਅ ਨਹੀਂ ਕਰ ਸਕਦੀ ਕਿ ਰਾਮ ਅਯੋਧਿਆ ਵਿਚ ਜਨਮੇ ਸੀ ਜਾਂ ਨਹੀਂ : ਵਿਸ਼ਵ ਹਿੰਦੂ ਪ੍ਰੀਸ਼ਦ
Mon 14 Jan, 2019 0ਇੰਦੌਰ : ਅਯੋਧਿਆ ਵਿਵਾਦ ਨਾਲ ਜੁੜੇ ਮੁਕੱਦਮੇ ਦੇ ਸੁਪਰੀਮ ਕੋਰਟ ਵਿਚ ਲੰਮਾ ਖਿੱਚੇ ਜਾਣ 'ਤੇ ਵਿਸ਼ਵ ਹਿੰਦੂ ਪਰਿਸ਼ਦ ਨੇ ਨਰਿੰਦਰ ਮੋਦੀ ਸਰਕਾਰ 'ਤੇ ਦਬਾਅ ਵਧਾਉਂਦਿਆਂ ਅਪਣੀ ਮੰਗ ਦੁਹਰਾਈ ਹੈ ਕਿ ਭਗਵਾਨ ਰਾਮ ਦੀ ਜਨਮਭੂਮੀ 'ਤੇ ਸ਼ਾਨਦਾਰ ਮੰਦਰ ਦੇ ਨਿਰਮਾਣ ਦਾ ਰਾਹ ਸੌਖਾ ਕਰਨ ਲਈ ਛੇਤੀ ਕਾਨੂੰਨ ਬਣਾਇਆ ਜਾਵੇ। ਪ੍ਰਯਾਗਰਾਜ ਵਿਚ 15 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਕੁੰਭ ਮੇਲੇ ਦੌਰਾਨ ਰਾਮ ਮੰਦਰ ਮੁੱਦੇ 'ਤੇ ਅਪਣੀ ਆਗਾਮੀ ਰਣਨੀਤੀ ਤੈਅ ਕਰਨ ਦਾ ਐਲਾਨ ਕਰਦਿਆਂ ਵਿਸ਼ਵ ਹਿੰਦੂ ਪਰਿਸ਼ਦ ਨੇ ਕਿਹਾ, 'ਕੋਈ ਵੀ ਅਦਾਲਤ ਇਹ ਤੈਅ ਨਹੀਂ ਕਰ ਸਕਦੀ ਕਿ ਪ੍ਰਭੂ ਰਾਮ ਅਯੋਧਿਆ ਵਿਚ ਜਨਮੇ ਸੀ ਜਾਂ ਨਹੀਂ।'
ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਪ੍ਰਧਾਨ ਵਿਸ਼ਣੂ ਸਦਾਸ਼ਿਵ ਕੋਕਜੇ ਨੇ ਕਿਹਾ, 'ਧਾਰਮਕ ਸ਼ਰਧਾ ਦੇ ਮਾਮਲੇ ਅਦਾਲਤਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ। ਅਦਾਲਤਾਂ ਤਾਂ ਕਾਨੂੰਨ ਮੁਤਾਬਕ ਚਲਦੀਆਂ ਹਨ। ਅਸੀਂ ਚਾਹੁੰਦੇ ਹਾਂ ਕਿ ਅਯੋਧਿਆ ਵਿਚ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਲਈ ਸਰਕਾਰ ਛੇਤੀ ਕਾਨੂੰਨ ਬਣਾਏ।
'ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਹਾਈ ਕੋਰਟਾਂ ਦੇ ਸਾਰਬਕਾ ਮੁੱਖ ਜੱਜਾਂ ਨੇ ਕਿਹਾ, 'ਕੋਈ ਵੀ ਅਦਾਲਤ ਇਹ ਤੈਅ ਨਹੀਂ ਕਰ ਸਕਦੀ ਕਿ ਪ੍ਰਭੂ ਰਾਮ ਅਯੋਧਿਆ ਵਿਚ ਜਨਮੇ ਸਨ ਜਾਂ ਨਹੀਂ। ਇਸ ਲਈ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਕਾਨੂੰਨ ਬਣਾਇਆ ਜਾਵੇ, ਨਹੀਂ ਤਾਂ ਇਸ ਮਾਮਲੇ ਕਾਰਨ ਦੇਸ਼ ਵਿਚ ਅੰਤਹੀਣ ਸਿਲਸਿਲਾ ਚਲਦਾ ਰਹੇਗਾ।'
Comments (0)
Facebook Comments (0)