
ਆਖਿਰ ਮਨ ਰਾਜ ਕੌਣ ਕਰਾਵੈ :- ਐਡਵੋਕੇਟ ਗੁਰਮੀਤ ਸਿੰਘ ਪੱਟੀ
Wed 31 Oct, 2018 0
ਆਖਿਰ ਮਨ ਰਾਜ ਕੌਣ ਕਰਾਵੈ
ਸ਼ਬਦ ਮਰਿਯਾਦਾ ਏਕ ਨਾ ਮੰਨੇ,
ਆਖਿਰ ਮਨ ਰਾਜ ਕੌਣ ਕਰਾਵੈ।
ਰਮਜ ਖੁਦਾਈ ਨਿੱਤ ਦਾ ਝਗੜਾ,
ਖੁਦ ਖੁਦਾਈ ਨੂੰ ਕੌਣ ਸਮਝਾਵੇ।
ਪਹਿਰਾਵੇ ਬਦਲ ਦੇਂਦੇ ਕਿੰਝ ਰਹਿਮਤ,
ਕਾਇਨਾਤ-ਏ-ਨਸ਼ਰ ਕੌਣ ਚਲਾਵੈ।
ਮੂਰਤ ਗੁਰਮੀਤ ਫਨਾਹ ਦੀ ਮੰਜਿਲ,
ਰਮਜ ਪਨਾਹ-ਏ-ਖੁਦ ਕੌਣ ਦਿਖਲਾਵੈ।
ਗੁਰਮੀਤ ਸਿੰਘ ਪੱਟੀ
ਐਡਵੋਕੇਟ ਤਰਨਤਾਰਨ
Comments (0)
Facebook Comments (0)