
ਵੋਟਾਂ ਦੀ ਗਿਣਤੀ ਕਾਰਣ 22 ਸਤੰਬਰ ਨੂੰ ਡਰਾਈ ਡੇ ਘੋਸ਼ਿਤ ਕੀਤਾ
Fri 21 Sep, 2018 0
ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਪਿੰਡ ਚੱਕ ਅਰਨੀਵਾਲਾ ( ਜੋਨ ਅਰਾਈਆਂ ਵਾਲਾ ) ਬੂਥ ਨੰਬਰ 29 ਵਿਖੇ ਰੱਦ ਹੋਈ ਚੋਣ ਸਬੰਧੀ 21 ਸਤੰਬਰ ਨੂੰ ਦੁਬਾਰਾ ਪੋਲਿੰਗ ਹੋਵੇਗੀ । ਇੱਥੇ ਬੂਥ ਉੱਪਰ ਕਬਜ਼ਾ ਕਰਨ ਦੀ ਕੀਤੀ ਗਈ ਕੋਸ਼ਿਸ਼ ਸੰਬੰਧੀ ਪੁਲਸ ਥਾਣਾ ਵੈਰੋਕੇ ਵਿੱਚ ਕਰੀਬ 100 ਅਣਪਛਾਤਿਆਂ ਖਿਲਾਫ ਅਪਰਾਧਿਕ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ । ਇਥੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਮਤਦਾਨ ਹੋਵੇਗਾ । ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਸ. ਮਨਪ੍ਰੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1912 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਡਰਾਈ ਡੇ ਘੋਸ਼ਿਤ ਕੀਤਾ ਹੈ। ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ, ਕੱਲਬਾਂ ਅਤੇ ਸ਼ਰਾਬ ਦੇ ਅਹਾਤਿਆਂ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ‘ਤੇ ਵੀ ਪੂਰਨ ਤੌਰ ਉਤੇ ਲਾਗੂ ਹੋਣਗੇ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੇ ਜਾਰੀ ਹੁਕਮਾ ਅਨੁਸਾਰ 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਮੱਦੇਨਜ਼ਰ 22 ਸਤੰਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਗਿਣਤੀ ਵਾਲੀਆਂ ਥਾਵਾਂ(ਫਾਜ਼ਿਲਕਾ ਸ਼ਹਿਰ, ਅਬੋਹਰ ਸ਼ਹਿਰ ਤੇ ਜਲਾਲਾਬਾਦ ਸ਼ਹਿਰ) ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਜਾਂਦਾ ਹੈ। ਇਸ ਦੌਰਾਨ ਸ਼ਰਾਬ ਦੇ ਦੇਸੀ ਅਤੇ ਅੰਗਰੇਜੀ ਠੇਕਿਆਂ ਦੇ ਖੋੋਲ੍ਹਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।
Comments (0)
Facebook Comments (0)