ਦੇਸ਼ਾਂ ਵਿਦੇਸ਼ਾਂ ਵਿੱਚ ਧੁੰਮਾ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਸ਼ ਚੋਹਲਾ ਨੂੰ ਕੀਤਾ ਸਨਮਾਨਿਤ।
Fri 19 Mar, 2021 0ਚੋਹਲਾ ਸਾਹਿਬ 19 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਤਿਹਾਸਕ ਨਗਰ ਚੋਹਲਾ ਸਾਹਿਬ ਦਾ ਜਮਪਲ ਅਰਸ਼ ਚੋਹਲਾ ਜਿਸਨੇ ਆਪਣੀ ਤਾਕਤ ਦੇ ਜ਼ੋਹਰ ਦਿਖਾਉਂਦੇ ਹੋਏ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਨਾਮ ਰੋਸ਼ਨ ਕਰਕੇ ਪੰਜਾਬੀਆਂ ਦਾ ਸਿਰ ਫਖਰ ਨਾਲ ਉੱਚਾ ਚੁੱਕਿਆ ਹੈ।ਇਹਨਾਂ ਵਿਚਾਰਾਂ ਦਾ ਪ੍ਰ਼ਗਟਾਵਾ ਇਥੋਂ ਨਜ਼ਦੀਕ ਗੁਰਦੁਆਰਾ ਬਾਬਾ ਲੂੰਆਂ ਸਾਹਿਬ ਦੇ ਜਥੇਦਾਰ ਬਾਬਾ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਅੱਗੇ ਜਾਣਕਾਰੀ ਦਿੰਦੇ ਹੋਏ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਅਰਸ਼ ਚੋਹਲਾ ਨੇ ਕੈਨੇਡਾ,ਅਮਰੀਕਾ,ਨਿਊਯਾਰਕ ਆਦਿ ਦੇਸ਼ਾਂ ਵਿੱਚ ਪਹੁੰਚ ਕੇ ਕਬੱਡੀ ਦੇ ਜ਼ੋਹਰ ਦਿਖਾਕੇ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਆਪਣੇ ਮਾਪਿਆਂ ਦੇ ਨਾਲ ਨਾਲ ਪਿੰਡ,ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਵਿਦੇਸ਼ਾਂ ਵਿੱਚ ਚਮਕਾਇਆ ਹੈ।ਉਹਨਾਂ ਕਿਹਾ ਕਿ ਅਰਸ਼ ਚੋਹਲਾ ਦੀ ਖੇਡ ਤੋਂ ਪ੍ਰਭਾਵਿਤ ਹੋਕੇ ਦਲਬੀਰ ਸਿੰਘ ਜੋ ਵਿਦੇਸ਼ ਜਰਮਨ ਰਹਿੰਦੇ ਹਨ ਵੱਲੋਂ ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਸਾਹਿਬ ਵਾਲੇ ਅਤੇ ਬਾਬਾ ਪ੍ਰਗਟ ਸਿੰਘ ਗੁਰਦੁਆਰਾ ਬਾਬਾ ਲੂੰਆਂ ਸਾਹਿਬ ਵਾਲਿਆਂ ਰਾਹੀਂ 20 ਹਜ਼ਾਰ ਰੁਪੈ ਅਰਸ਼ ਚੋਹਲਾ ਲਈ ਭੇਜੇ ਸਨ ਜੋ ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਕੇ ਅਰਸ਼ ਚੋਹਲਾ ਨੂੰ ਉਸਦਾ ਇਨਾਮ ਪਹੁੰਚਾ ਦਿੱਤਾ ਗਿਆ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸਿ਼ਆਂ ਦੇ ਰਾਹ ਤੁਰਨ ਦੀ ਜਗਾ ਖੇਡਾਂ ਵੱਲ ਪ੍ਰੇਰਿਤ ਹੋਣ ਜਿਸ ਨਾਲ ਜਿੱਥੇ ਉਹਨਾਂ ਦਾ ਮਾਨਸਿਕ ਵਿਕਾਸ ਹੋਵੇਗਾ ਉੱਥੇ ਉਹਨਾਂ ਦਾ ਸਰੀਰ ਤੰਦਰੁਸਤ ਰਹੇਗਾ ਅਤੇ ਭਿਆਨਕ ਬਿਮਾਰੀਆਂ ਤੋਂ ਬਚਿਆ ਰਹੇਗਾ।ਇਸ ਸਮੇਂ ਜਗਤਾਰ ਸਿੰਘ ਗ੍ਰੰਥੀ ਆਦਿ ਹਾਜ਼ਰ ਸਨ।
Comments (0)
Facebook Comments (0)