
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਬਿਨਾਂ ਲੇਟ ਫੀਸ ਦਾਖਲਾ ਲੈ ਸਕਦੇ ਹਨ ਵਿਦਿਆਰਥੀਅ : ਸੰਤ ਬਾਬਾ ਸੁੱਖਾ ਸਿੰਘ
Wed 5 Aug, 2020 0
ਚੋਹਲਾ ਸਾਹਿਬ 8 ਅਗਸਤ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਤਰਨ ਤਾਰਨ ਜਿਲ੍ਹੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ਼ ਸਰਹਾਲੀ ਜੋ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਉਹਨਾਂ ਦੇ ਉੱਤਰਾਧਿਕਾਰੀ ਸੰਤ ਬਾਬਾ ਚਰਨ ਸਿੰਘ ਜੀ ਮੌਜੂਦਾ ਸਰਪ੍ਰਸਤ ਬਾਬਾ ਸੁੱਖਾ ਸਿੰਘ ਜੀ , ਪ੍ਰਧਾਨ ਬਾਬਾ ਹਾਕਮ ਸਿੰਘ ਜੀ ਆਨਰੇਰੀ ਸਕੱਤਰ ਸ੍ਰੀ ਦੀਦਾਰ ਸਿੰਘ ਜੀ , ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਰਹਿਨੁਮਾਈ ਹੇਠ ਚੱਲ ਰਿਹਾ ਹੈ। ਕਾਲਜ ਵਿੱਚ 10+1 ਅਤੇ 10+2 ਦੀਆਂ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ।ਕਾਲਜ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਯੂਨੀਵਰਸਿਟੀ ਦੁਆਰਾ ਦੂਜੇ ਤੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਹੈ ਤੇ ਉਹ ਵਿਦਿਆਰਥੀ 25 ਅਗਸਤ, 2020 ਤੱਕ ਬਿਨਾਂ ਲੇਟ ਫੀਸ ਦਾਖਲਾ ਲੈ ਸਕਦੇ ਹਨ ,ਵਿਦਿਆਰਥੀਆਂ ਦੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਵਲੋਂ ਉਨ੍ਹਾਂ ਦੀਆਂ ਆਨਲਾਇਨ ਕਲਾਸ ਮਿਤੀ 21 ਅਗਸਤ,2020 ਤੋਂ ਲੱਗਣਗੀਆਂ। ਕਾਲਜ ਦਾ ਤਜਰਬੇਕਾਰ ਤੇ ਮਿਹਨਤੀ ਸਟਾਫ਼ ਹਰ ਵਕਤ ਵਿਦਿਆਰਥੀਆਂ ਦੀ ਪੜਾਈ ਅਤੇ ਸਵੈ-ਪੱਖੀ ਵਿਕਾਸ ਲਈ ਭਰਪੂਰ ਯਤਨ ਕਰ ਰਿਹਾ ਕਾਲਜ ਵਿੱਚ +1, +2, ਬੀ ਏ , ਬੀ ਐਸ ਸੀ ( ਇਕਨਾਮਿਕਸ), ਬੀ ਐਸ ਸੀ (ਕੰਪਿਊਟਰ ਸਾਇਸ ) , ਬੀ ਐਸ ਸੀ (ਨਾਨ ਮੈਡੀਕਲ ), ਬੀ ਸੀ ਏ , ਬੀ ਬੀ ਏ , ਬੀ ਕਾਮ , ਐਮ ਐਸ ਸੀ (ਮੈਥ), ਐਮ ਐਸ ਸੀ ਕੰਪਿਊਟਰ ਸਾਇੰਸ ) ਐਮ ਐਸ ਸੀ ਆਈ ਟੀ), ਐਮ ਏ ( ਇਕਨਾਮਿਕਸ), ਐਮ ਕਾਮ ਐਮ ਏ (ਹਿਸਟਰੀ) , ਐਮ ਏ (ਪੰਜਾਬੀ), ਪੀ ਜੀ ਡੀ ਸੀ ਏ, ਡੀ ਸੀ ਏ , ਡੀ ਐਸ ਟੀ ਲਈ ਦਾਖਲਾ ਜਾਰੀ ਹੈ। ਕਾਲਜ ਵਿਚ ਲੜਕੇ ਲੜਕੀਆਂ ਲਈ ਵੱਖ-ਵੱਖ ਐਨ ਸੀ ਸੀ ਅਤੇ ਐਨ ਐਸ ਐਸ ਯੂਨਿਟ ਹਨ। ਕਾਲਜ ਵਿਦਿਆਰਥੀਆਂ ਨੂੰ ਮਿਆਰੀ ਵਿਦਿਆ ਦੇ ਨਾਲਵੱਧ ਤੋਂ ਵੱਧ ਸਹੂਲਤਾਂ ਦੇਣ ਕਰਕੇ ਇਲਾਕੇ ਵਿੱਚ ਪ੍ਰਸਿੱਧ ਹੈ।
Comments (0)
Facebook Comments (0)