ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਹੋਇਆ ਦਿਹਾਂਤ
Sun 1 Dec, 2019 0ਬੀਤੇ ਸ਼ਨੀਵਾਰ ਨੂੰ ਟਵਿੰਕਲ ਖੰਨਾ ਨੂੰ ਮੁੰਬਈ ਵਿਚ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ। ਜਿਸ ਤੋਂ ਬਾਅਦ ਖਬਰਾਂ ਆਈਆਂ ਸਨ ਕਿ ਡਿੰਪਲ ਕਪਾਡੀਆ ਦੀ ਤਬੀਅਤ ਠੀਕ ਨਹੀਂ ਅਤੇ ਉਹ ਹਸਪਤਾਲ ਵਿਚ ਭਰਤੀ ਹੈ। ਜਦੋਂ ਡਿੰਪਲ ਕਪਾਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਖਬਰ ਨੂੰ ਅਫਵਾਹ ਕਿਹਾ। ਡਿੰਪਲ ਕਪਾਡੀਆ ਨੇ ਇਕ ਇੰਟਰਵਿਊ ਦੌਰਾਨ ਕਿਹਾ,"ਮੈਂ ਜ਼ਿੰਦਾ ਹਾਂ ਅਤੇ ਬਿਲਕੁੱਲ ਠੀਕ ਹਾਂ। ਮੇਰੀ ਮਾਂ ਹਸਪਤਾਲ ਵਿਚ ਭਰਤੀ ਹੈ। ਮੈਂ ਇਸ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦੀ। ਮੇਰੀ ਮਾਂ ਠੀਕ ਹੋ ਰਹੀ ਹੈ।
ਉਹ ਪਹਿਲਾਂ ਨਾਲੋਂ ਬਿਹਤਰ ਹੈ। ਮੈਨੂੰ ਅਰਦਾਸ ਅਤੇ ਸ਼ੁੱਭਕਾਮਨਾਵਾ ਦੀ ਜ਼ਰੂਰਤ ਹੈ। ਦਰਅਸਲ ਖ਼ਬਰਾ ਮੁਤਾਬਿਕ ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਦਿਹਾਂਤ ਹੋ ਗਿਆ ਹੈ। ਦਰਅਸਲ, ਉਹ ਕੁਝ ਦਿਨਾਂ ਪਹਿਲਾਂ ਮੁੰਬਈ ਦੇ ਹਿੰਦੂਜਾ ਹਸਪਤਾਲ ਵਿਚ ਸਾਹ ਵਿਚ ਤਕਲੀਫ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੋਰ ਵੀ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਸਨ, ਜਿਸ ਕਾਰਨ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਸੀ। ਬੀਤੀ ਰਾਤ ਟਵਿੰਕਲ ਖੰਨਾ ਦੀ ਨਾਨੀ ਬੇੱਟੀ ਕਪਾਡੀਆ ਨੇ ਅੰਤਿਮ ਸਾਹ ਲਿਆ। ਇਸ ਦੌਰਾਨ ਹਿੰਦੂਜਾ ਹਸਪਤਾਲ ਵਿਚ ਅਕਸ਼ੈ ਕੁਮਾਰ, ਟਵਿੰਕਲ ਖੰਨਾ ਅਤੇ ਕਰਨ ਕਪਾਡੀਆ ਮੌਜ਼ੂਦ ਰਹੇ। ਹਾਲ ਹੀ ਵਿਚ ਬੇੱਟੀ ਕਪਾਡੀਆ ਨੇ ਆਪਣਾ ਜਨਮਦਿਨ ਮਨਾਇਆ ਸੀ, ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।ਇਸ ਮੌਕੇ 'ਤੇ ਪੂਰਾ ਪਰਵਾਰ ਇਕੱਠੇ ਹੋਇਆ ਨਜ਼ਰ ਆਇਆ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਅਕਸ਼ੇ ਕੁਮਾਰ ਦੀ ਸੱਸ ਬਿਮਾਰ ਹੈ। ਹਾਂਲ ਹੀ ਵਿੱਚ 'ਚ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਨੂੰ ਹਿੰਦੁਜਾ ਹਸਪਤਾਲ ਦੇ ਬਾਹਰ ਸਪਾਟ ਕੀਤਾ ਗਿਆ ਅਕਸ਼ੇ ਅਤੇ ਟਵਿੰਕਲ ਡਿੰਪਲ ਕਪਾੜੀਆ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸੀ। ਡਿੰਪਲ ਕਪਾੜੀਆ ਤੋਂ ਇਲਾਵਾ ਗਾਇਕਾ ਲਤਾ ਵੀ ਆਪਣੀ ਸਿਹਤ ਨੂੰ ਲੈ ਕੇ ਚਰਚਾ 'ਚ ਹੈ।ਤੁਹਾਨੂੰ ਦੱਸ ਦਈਏ ਕਿ ਡਿੰਪਲ ਕਪਾੜੀਆ ਆਪਣੀ ਹਾਲੀਵੁਡ ਫਿਲਮ ਟੇਨਟ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਫਿਲਮ ਦੇ ਪ੍ਰੋਡੂਿਸਰ ਮਸ਼ਹੂਰ ਹਾਲੀਵੁਡ ਦੇ ਡਾਇਰੈਕਟਰ ਕ੍ਰਿਸਟੋਫਰ ਨੋਲਨ ਕਰ ਰਹੇ ਹਨ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਡਿਮਪਲ ਮੁੰਬਈ ਦੇ ਗੇਟ ਵੇ ਆਫ ਇੰਡੀਆ ਨਜ਼ਰ ਆਈ ਸੀ।
Comments (0)
Facebook Comments (0)