ਬਹੁਤ ਵੱਡੇ ਇਕੱਠ ਲੈਕੇ ਜਾਵਾਂਗੇ 24 ਨੂੰ ਹੋਣ ਵਾਲੀ ਕਨਵੈਨਸ਼ਨ ਵਿੱਚ ਜੋਨ ਪ੍ਰਧਾਨ ਕੁਲਵੰਤ ਸਿੰਘ ਢੋਟੀਆਂ

ਬਹੁਤ ਵੱਡੇ ਇਕੱਠ ਲੈਕੇ ਜਾਵਾਂਗੇ 24 ਨੂੰ ਹੋਣ ਵਾਲੀ ਕਨਵੈਨਸ਼ਨ ਵਿੱਚ  ਜੋਨ ਪ੍ਰਧਾਨ ਕੁਲਵੰਤ ਸਿੰਘ ਢੋਟੀਆਂ

ਚੋਹਲਾ ਸਾਹਿਬ 23 ਸਤੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਢੋਟੀਆਂ ਦੀ ਮੀਟਿੰਗ ਨੁਸ਼ਹਿਰੇ ਵਾਲੇ ਰਾਹ ਤੇ ਗੁਰੂਦੁਆਰਾ ਛਪੜੀ ਸਾਹਿਬ ਵਿਖੇ ਕਰਵਾਈ ਗਈ ।ਇਸ ਮੌਕੇ ਜੋਨ ਪ੍ਰਧਾਨ ਕੁਲਵੰਤ ਸਿੰਘ ਢੋਟੀਆਂ ਨੇ ਕਿਹਾ ਕਿ ਜਿਸ ਵਿੱਚ ਸਾਡੀਆ ਮਾਂਵਾਂ ਭੈਣਾਂ ਤੇ ਵੀਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ 24 ਤਰੀਕ ਦੀ ਬੀਬੀਆਂ ਭੈਣਾਂ ਦੀ ਕਨਵੈਨਸ਼ਨ ਦੀ ਤਿਆਰੀ ਕਰਵਾਈ ਗਈ । ਨਾਲ ਹੀ ਬੀਬੀਆਂ ਨੂੰ ਜਾਗਰੂਕ ਕੀਤਾ ਕਿ ਤੁਸੀ ਮਾਤਾ ਭਾਗ ਕੌਰ ਦੀਆਂ ਵਾਰਸਾ ਹੋ ਤੁਸੀ ਸਿਰਫ ਘਰ  ਦੇ ਕੰਮਾਂ ਕਾਰਾਂ ਤਕ ਸੀਮਿਤ ਨਹੀਂ ਹੋ ਜਿਵੇਂ ਪੁਰਾਤਨ ਸਮਿਆਂ ਵਿੱਚ ਮਾਵਾ ਭੇਨਾ ਨੇ ਬੁਰਾਈ ਨੂੰ ਖਤਮ ਕਰਨ ਲਈ ਹਥਿਆਰ ਚਕੇ ਸਨ ਅੱਜ ਉਸੇ ਤਰਾਂ ਅੱਜ ਦੇ ਟਾਈਮ ਵਿੱਚ ਮਾਵਾ ਭੇਣਾ ਨੂੰ ਸਾਡੇ ਨਾਲ ਖੜ੍ਹਨ ਦੀ ਲੋੜ ਹੈ ਅੱਜ ਸਾਡੀ ਲੜਾਈ ਸਰਕਾਰ ਦੇ ਇਹ ਘਟੀਆਂ ਫੈਸਲਿਆਂ ਦੇ ਵਿਰੋਧ ਵਿੱਚ ਲੜਨ ਦੀ ਹੈ । ਸਾਨੂੰ ਬਿਨਾ ਹਥਿਆਰ ਸ਼ਾਂਤਮਈ ਸਰਕਾਰ ਤੋਂ ਆਪਣੇ ਹੱਕ ਲੈਣ ਪੈਣਗੇ । ਇਸ ਵਿਚ ਤਰਸੇਮ ਸਿੰਘ ਗੁਰਦੇਵ ਸਿੰਘ ਜੁਗਿੰਦਰ ਸਿੰਘ ਸੁਖਰਾਜ ਸਿੰਘ ਪ੍ਰਮਜੀਤ ਸਿੰਘ ਬਲਰਾਜ ਸਿੰਘ ਦਿਲਬਾਗ ਸਿੰਘ ਜੋਨ ਪ੍ਰਧਾਨ ਕੁਲਵੰਤ ਸਿੰਘ ਢੋਟੀਆਂ ਨੇ ਸਬੋਧਨ ਕੀਤਾ।