ਡਾਕਟਰ ਸੰਧੂ ਨੇ ਚੰਬਾ ਕਲਾਂ ਦੇ ਕਿਸਾਨ ਆਗੂਆ ਤੇ ਪੰਚਾਇਤ ਨੂੰ ਕੀਤਾ ਸਨਮਾਨਿਤ।
Fri 14 Jan, 2022 0ਚੋਹਲਾ ਸਾਹਿਬ 14 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਕੇਦਰ ਸਰਕਾਰ ਵੱਲੋਂ ਸਮੁੱਚੇ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾ ਖਿਲਾਫ ਜਾਰੀ ਤਿੰਨ ਆਰਡੀਨੈਂਸਾ ਨੂੰ ਰੱਦ ਕਰਵਾਉਣ ਲਈ ਦਿੱਲੀ ਚੌ ਕਰੀਬ 13 ਮਹੀਨੇ ਚੱਲੇ ਜਨ-ਅੰਦੋਲਨ ਵਿੱਚ ਵਡਮੁਲਾ ਯੋਗਦਾਨ ਪਾਉਣ ਵਾਲੇ ਸੰਗਰਸ਼ੀ ਕਿਸਾਨ ਆਗੂਆ ਨੂੰ ਸਥਾਨਕ ਕਸਬੇ ਦੇ ਪ੍ਰਸਿਧ ਸਮਾਜ ਸੇਵੀ ਅਤੇ ਮਾਹਿਰ ਹੋਮਿਓਪੈਥੀਕ ਡਾਕਟਰ ਰਸਬੀਰ ਸਿੰਘ ਸੰਧੂ ਨੇ ਆਪਣੇ ਗ੍ਰਹਿ ਪਿੰਡ ਚੰਬਾ ਕਲਾਂ ਵਿੱਚ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਿੰਡ ਦੇ ਦਰਜਨ ਭਰ ਸਰਗਰਮ ਕਿਸਾਨ ਆਗੂਆਂ ਨੂੰ ਪ੍ਰਗਟ ਸਿੰਘ ਚੰਬਾ ਸੂਬਾਈ ਕਿਸਾਨ ਆਗੂ ਦੀ ਰਹਿਨੁਮਈ ਹੇਠ ਜੈਕਾਰਿਆ ਤੇ ਨਾਅਰਿਆਂ ਦੀ ਗੂੰਜ ਚੌ ਸਨਮਾਨਿਤ ਕੀਤਾ।ਇਸੇ ਤਰ੍ਹਾਂ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਜਿਸ ਨੇ ਅੰਦੋਲਨ ਵਿੱਚ ਤਨ ਮਨ ਅਤੇ ਧਨ ਨਾਲ ਪਿੰਡ ਦੇ ਕਿਸਾਨਾਂ ਦਾ ਜੋਰਦਾਰ ਸਮਰਥਨ ਦਿੱਤਾ ਉਨਾਂ ਸਰਪੰਚ ਮਹਿੰਦਰ ਸਿੰਘ ਚੰਬਾ ਦੀ ਅਗਵਾਈ ਹੇਠ ਸੁੰਦਰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪਿੰਡ ਦੀ ਹੀ ਜੰਮਪਲ ਮਹਿਲਾ ਕਿਸਾਨ ਆਗੂ ਮਨਪ੍ਰੀਤ ਕੌਰ ਨੂੰ ਪ੍ਰਸਿੱਧ ਲੇਖਕਾ ਤੇ ਪ੍ਰਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਡਾਕਟਰ ਬਲਜੀਤ ਕੌਰ ਰਿਆੜ ਨੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।ਸਨਮਾਨਿਤ ਕਿਸਾਨ ਆਗੂਆ ਤੇ ਪੰਚਾਇਤ ਨੇ ਡਾਕਟਰ ਰਸਬੀਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਜਿੰਨਾ ਸਗਰਸ਼ੀ ਯੋਦਿਆ ਦੀ ਕਦਰ ਪਾਈ।
Comments (0)
Facebook Comments (0)