ਨਵ ਵਿਆਹੀਆਂ ਅਤੇ ਬਜ਼ੁਰਗ ਔਰਤਾਂ ਨੇ ਰਲ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਉਕਤ ਔਰਤਾਂ ਨੇ ਮਾਰੂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵੀ ਆਖਿਆ
Mon 5 Aug, 2019 0ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਸੌਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਪਿੰਡ ਭਿੱਖੀਵਿੰਡ ਦੇ ਗੁਰਦੁਆਰਾ ਬਾਬਾ ਕਾਲਾ ਮਾਹਰ ਵਿਖੇ ਐਤਵਾਰ ਵਾਲੇ ਦਿਨ ਬਜ਼ੁਰਗ ਔਰਤਾਂ ਤੇ ਨਵ-ਵਿਆਹੀਆਂ ਔਰਤਾਂ ਵੱਲੋਂ ਰਲ ਮਿਲ ਕੇ ਮਨਾਇਆ ਗਿਆ ! ਇਸ ਮੌਕੇ ਬਜ਼ੁਰਗ ਔਰਤਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਗਈਆਂ ਤੇ ਨੌਜਵਾਨ ਕੁੜੀਆਂ ਵੱਲੋਂ ਗਿੱਧਾ ਭੰਗੜਾ ਪਾਇਆ ਤੇ ਪੀਂਘ ਦੇ ਝੂਟੇ ਵੀ ਲੈ ਗਏ ! ਗਿੱਧਾ ਪਾਉਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੀਬੀ ਬਲਵਿੰਦਰ ਕੌਰ ,ਸਰਬਜੀਤ ਕੌਰ ,ਹਰਜੀਤ ਕੌਰ , ਸੁਰਜੀਤ ਕੌਰ ,ਬਲਵੀਰ ਕੌਰ ਆਦਿ ਔਰਤਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੁਰਾਤਨ ਤਿਉਹਾਰ ਸਾਨੂੰ ਰਲ ਮਿਲ ਬੈਠਣ ਦਾ ਸੰਦੇਸ਼ ਦਿੰਦੇ,ਉੱਥੇ ਪਿਆਰ ਸਦਭਾਵਨਾ ਵੀ ਵਧਾਉਂਦੇ ਹਨ ! ਉਕਤ ਔਰਤਾਂ ਨੇ ਜਿੱਥੇ ਖ਼ੁਸ਼ੀ ਦਾ ਇੰਜਹਾਰ ਕੀਤਾ ਉੱਥੇ ਨਸ਼ਿਆਂ ਚ ਡੁੱਬ ਰਹੀ ਜੁਵਾਨੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਭਿੱਖੀਵਿੰਡ ਵਿੱਚ ਮਾਰੂੰ ਨਸ਼ੇ ਸ਼ਰੇਆਮ ਵਿਕ ਰਹੇ ਜਿਸ ਤੋਂ ਔਰਤ ਜਾਤ ਕਾਫੀ ਪ੍ਰੇਸ਼ਾਨ ਹੈ, ਕਿਉਂਕਿ ਕਿਸੇ ਔਰਤ ਦਾ ਪਤੀ ਤੇ ਕਿਸੇ ਔਰਤ ਦਾ ਪੁੱਤ ਨਸ਼ਿਆਂ ਵਿੱਚ ਗ੍ਰਸਤ ਹੁੰਦਾ ਜਾ ਰਿਹਾ , ਪਰ ਪ੍ਰਸ਼ਾਸਨ ਸਭ ਕੁਝ ਵੇਖਣ ਦੇ ਬਾਵਜੂਦ ਅੱਖਾਂ ਬੰਦ ਕਰਕੇ ਬੈਠਾ ਹੋਇਆ ਹੈ !
Comments (0)
Facebook Comments (0)