
ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕਰਵਾਜਏ ਗਏ ਭਾਸ਼ਨ ਅਤੇ ਸੰਵਾਦ ਮੁਕਾਬਲੇ ਜੇਤੂਆਂ ਨੂੰ ਦਿੱਤੇ ਨਗਦ ਇਨਾਮ।
Fri 24 Dec, 2021 0
ਚੋਹਲਾ ਸਾਹਿਬ 22 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਖੇਤੀਬਾੜੀ ਵਿਭਾਗ ਦੇ ਕਿਸਾਨ ਭਲਾਈ ਵਿੰਗ ਦੇ ਮੁੱਖ ਖੇਤੀਬਾੜੀ ਅਫਸਰ ਜਗਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਰਪਾਲ ਸਿੰਘ ਪੰਨੂੰ ਖੇਤੀਬਾੜੀ ਅਫਸਰ ਚੋਹਲਾ ਸਾਹਿਬ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਵਿਖੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਮੁਕਾਬਲੇ ਕਰਵਾਏ ਗਏ।ਸਕੂਲ ਦੇ ਮੁੱਖ ਪ੍ਰਬੰਧਕ ਸਾਬਕਾ ਡੀ.ਆਰ.ਤਰਲੋਚਨ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਵਾਤਾਵਰਨ ਵਿੱਚ ਆ ਰਹੇ ਵਿਗਾੜਾਂ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਵਾਤਾਵਰਣ ਨੂੰ ਬਚਾਉਣ ਲਈ ਹਰ ਨਾਗਰਿਕ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ।ਸਕੂਲ ਦੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਖਹਿਰਾ ਨੇ ਪਰਾਲੀ ਸਾੜਨ ਸਬੰਧੀ ਇੱਕਲੇ ਕਿਸਾਨਾਂ ਨੂੰ ਦੋਸ਼ ਨਾ ਦਿੰਦੇ ਹੋਏ ਸਰਕਾਰਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਬਦਲਕੇ ਸਮੇਂ ਦੇ ਹਾਣ ਦੀ ਨਵੀਂ ਖੇਤੀ ਨੀਤੀ ਲਿਆਉਣ ਦੀ ਅਪੀਲ ਕੀਤੀ।ਵੱਖ ਵੱਖ ਮੁਕਾਬਲਿਆਂ ਵਿੱਚੋਂ ਪ੍ਰਾਇਮਰੀ ਵਿਭਾਗ ਦੇ ਬੱਚਿਆਂ ਵੱਲੋਂ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦੇ ਗੀਤ ਨਾ ਭਾਈ ਆਰੇ ਵਾਲੇ ਚੀਰ ਦਰਖਤਾਂ ਨੂੰ ਦੇ ਅਧਾਰਿਤ ਕੋਰੀਓਗਰਾਫੀ ਪਹਿਲੇ ਸਥਾਨ , ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਇਕਾਂਗੀ,ਦੂਸਰੇ ਸਥਾਨ ਅਤੇ ਪਰਾਲੀ ਫੂਕਣ ਜਾਂ ਨਾਂ ਫੂਕਣ ਸਬੰਧੀ ਰਚਾਇਆ ਗਿਆ ਸਵਾਂਦ,ਤੀਸਰੇ ਸਥਾਨ ਤੇ ਰਿਹਾ।ਇਸ ਮੌਕੇ ਬਲਬੀਰ ਸਿੰਘ ਪਰਵਾਨਾ ,ਖੇਤੀਬਾੜੀ ਅਫਸਰ ਡਾ: ਗੁਰਬਰਿੰਦਰ ਸਿੰਘ,ਵੈਟਰਨਰੀ ਡਾ: ਬਲਤੇਜ ਸਿੰਘ ਖਾਲਸਾ,ਮਾਸਟਰ ਬਲਬੀਰ ਸਿੰਘ,ਤਲਵਿੰਦਰ ੰਿਸੰਘ,ਮੁਖਵਿੰਦਰ ਸਿੰਘ ਖੇਤੀਬਾੜੀ ਉੱਪ ਨਿਰੀਖਕ ,ਅਸ਼ਵਨੀ ਕੁਮਾਰ ਏ.ਟੀ.ਸੀ,ਮਾਸਟਰ ਦਲਬੀਰ ਸਿੰਘ,ਪ੍ਰਾਇਮਰੀ ਵਿੰਗ ਦੇ ਪ੍ਰਿੰਸੀਪਲ ਮੈਡਮ ਸਿਮਰਜੀਤ ਕੌਰ ਨੇ ਵੀ ਸੰਬੋਧਨ ਕੀਤਾ। ਖੇਤੀਬਾੜ੍ਹੀ ਵਿਭਾਗ ਵੱਲੋਂ ਜੇਤੂ ਟੀਮਾਂ ਨੂੰ ਕਰਮਵਾਰ 2500 ਰੁਪੈ,1500 ਰੁਪੈ ਅਤੇ 1000 ਰੁਪੈ ਨਗਦ ਇਨਾਮ ਤਕਸੀਮ ਕੀਤੇ ਗਏ।ਸਟੇਜ਼ ਸੰਚਾਲਣ ਦੀ ਜੁੰਮੇਵਾਰੀ ਮੈਡਮ ਸੰਦੀਪ ਕੌਰ ਨੇ ਬਾਖੂਬੀ ਨਿਭਾਈ।ਇਹ ਪ੍ਰੋਗਰਾਮ ਬੱਚਿਆਂ ਨੂੰ ਸਫਲ ਸੰਦੇਸ਼ ਦੇਣ ਵਿੱਚ ਸਫਲ ਰਿਹਾ।
Comments (0)
Facebook Comments (0)